ਇੰਡੀਅਨ ਪ੍ਰੀਮਿਅਰ ਲੀਗ ਵਿੱਚ ਅੱਜ ਗੁਜਰਾਤ ਟਾਇਟਨਸ ਤੇ ਸਨਰਾਈਜ਼ਰਸ ਹੈਦਰਾਬਾਦ ਦੇ ਵਿਚਾਲੇ ਲੀਗ ਸਟੇਜ ਦਾ 62ਵਾਂ ਮੁਕਾਬਲਾ ਖੇਡਿਆ ਜਾਵੇਗਾ। ਇਹ ਮੁਕਾਬਲਾ ਗੁਜਰਾਤ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਸ਼ਾਮ 7.30 ਵਜੇ ਤੋਂ ਸ਼ੁਰੂ ਹੋਵੇਗਾ। ਇਸ ਮੈਦਾਨ ‘ਤੇ ਦੋਨੋਂ ਟੀਮਾਂ ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੀਆਂ। ਗੁਜਰਾਤ ਨੂੰ ਇਸ ਸੀਜ਼ਨ ਵਿੱਚ ਹੁਣ ਤੱਕ ਖੇਡੇ ਗਏ 12 ਮੈਚਾਂ ਵਿੱਚੋਂ 8 ਵਿੱਚ ਜਿੱਤ ਤੇ 4 ਵਿੱਚ ਹਾਰ ਮਿਲੀ ਹੈ।
ਹਾਰਦਿਕ ਦੀ ਅਗਵਾਈ ਵਿੱਚ ਗੁਜਰਾਤ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਤੇ ਹੁਣ ਉਨ੍ਹਾਂ ਦੀ ਟੀਮ 16 ਅੰਕਾਂ ਨਾਲ ਪੁਆਇੰਟ ਟੇਬਲ ਵਿੱਚ ਟਾਪ ‘ਤੇ ਕਾਬਿਜ਼ ਹੈ। ਅੱਜ ਦਾ ਮੈਚ ਜਿੱਤ ਕੇ ਟੀਮ ਪਲੇਆਫ਼ ਵਿੱਚ ਕੁਆਲੀਫਾਈ ਕਰਨ ਵਾਲੀ ਪਹਿਲੀ ਟੀਮ ਬਣ ਸਕਦੀ ਹੈ। ਹੈਦਰਾਬਾਦ ਨੂੰ ਇਸ ਸੀਜ਼ਨ ਵਿੱਚ ਹੁਣ ਤੱਕ ਖੇਡੇ ਗਏ 11 ਮੈਚਾਂ ਵਿੱਚ ਸਿਰਫ਼ 4 ਵਿੱਚ ਜਿੱਤ ਅਤੇ 7 ਵਿੱਚ ਹਾਰ ਮਿਲੀ ਹੈ। 10 ਟੀਮਾਂ ਦੇ ਪੁਆਇੰਟ ਟੇਬਲ ਵਿੱਚ ਟੀਮ ਨੌਵੇਂ ਸਥਾਨ ‘ਤੇ ਹੈ। ਟੀਮ ਦੇ ਕੋਲ ਹਾਲੇ 8 ਅੰਕ ਹਨ।
ਇਹ ਵੀ ਪੜ੍ਹੋ: ਜਲੰਧਰ ‘ਚ ਹੋਵੇਗੀ ਪੰਜਾਬ ਕੈਬਿਨਟ ਦੀ ਅਗਲੀ ਮੀਟਿੰਗ, CM ਮਾਨ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ
ਜੇਕਰ ਇੱਥੇ ਹੈੱਡ ਟੁ ਹੈੱਡ ਦੀ ਗੱਲ ਕੀਤੀ ਜਾਵੇ ਤਾਂ ਗੁਜਰਾਤ ਤੇ ਹੈਦਰਾਬਾਦ ਦੀਆਂ ਟੀਮਾਂ ਬਰਾਬਰੀ ‘ਤੇ ਹਨ। ਦੋਹਾਂ ਵਿਚਾਲੇ ਹੁਣ ਤੱਕ ਕੁੱਲ ਦੋ ਮੁਕਾਬਲੇ ਖੇਡੇ ਗਏ ਹਨ। ਇੱਕ ਵਾਰ ਗੁਜਰਾਤ ਤੇ ਇੱਕ ਵਾਰ ਹੈਦਰਾਬਾਦ ਨੂੰ ਜਿੱਤ ਮਿਲੀ ਹੈ। ਨਰਿੰਦਰ ਮੋਦੀ ਸਟੇਡੀਅਮ ਦੀ ਪਿੱਚ ‘ਤੇ ਬੱਲੇਬਾਜ਼ਾਂ ਨੂੰ ਬਹੁਤ ਮਦਦ ਮਿਲਦੀ ਹੈ। ਸਪਿਨ ਗੇਂਦਬਾਜ਼ਾਂ ਨੂੰ ਇਸ ਪਿੱਚ ‘ਤੇ ਬਹੁਤ ਪਰੇਸ਼ਾਨੀ ਹੁੰਦੀ ਹੈ।
ਟੀਮਾਂ ਦੀ ਸੰਭਾਵਿਤ ਪਲੇਇੰਗ ਇਲੈਵਨ
ਗੁਜਰਾਤ ਟਾਇਟਨਸ: ਹਾਰਦਿਕ ਪੰਡਯਾ(ਕਪਤਾਨ), ਰਿਧੀਮਾਨ ਸਾਹਾ(ਵਿਕਟਕੀਪਰ), ਵਿਜੇ ਸ਼ੰਕਰ, ਡੇਵਿਡ ਮਿਲਰ, ਅਭਿਨਵ ਮਨੋਹਰ, ਰਾਹੁਲ ਤੇਵਤਿਆ, ਰਾਸ਼ਿਦ ਖਾਨ, ਨੂਰ ਅਹਿਮਦ, ਅਲਜਾਰੀ ਜੋਸੇਫ, ਮੁਹੰਮਦ ਸ਼ਮੀ ਤੇ ਮੋਹਿਤ ਸ਼ਰਮਾ।
ਸਨਰਾਈਜ਼ਰਸ ਹੈਦਰਾਬਾਦ: ਐਡਨ ਮਾਰਕਰਮ(ਕਪਤਾਨ), ਅਭਿਸ਼ੇਕ ਸ਼ਰਮਾ, ਅਨਮੋਲਪ੍ਰੀਤ ਸਿੰਘ, ਰਾਹੁਲ ਤ੍ਰਿਪਾਠੀ, ਹੇਨਰਿਕ ਕਲਾਸੇਨ(ਵਿਕਟਕੀਪਰ), ਗਲੇਨ ਫਿਲਿਪਸ, ਅਬਦੁਲ ਸਮਦ, ਮਯੰਕ ਮਾਰਕੰਡੇ, ਭੁਵਨੇਸ਼ਵਰ ਕੁਮਾਰ, ਫਜਲ ਹੱਕ ਫਾਰੂਕੀ ਅਤੇ ਥੰਗਾਰਸੁ ਨਟਰਾਜਨ।
ਵੀਡੀਓ ਲਈ ਕਲਿੱਕ ਕਰੋ -: