ਕ੍ਰਿਕਟਰ ਹਾਰਦਿਕ ਪੰਡਯਾ ਪਤਨੀ ਨਤਾਸ਼ਾ ਸਟੇਨਕੋਵਿਕ ਉਦੇਪੁਰ ਵਿੱਚ ਡੇਸਟੀਨੇਸ਼ਨ ਵੈਡਿੰਗ ਕਰ ਰਹੇ ਹਨ। ਵੈਲੇਂਟਾਈਨ ਡੇਅ ਦੇ ਮੌਕੇ ‘ਤੇ ਦੋਹਾਂ ਨੇ ਕ੍ਰਿਸ਼ਚੀਅਨ ਰੀਤੀ-ਰਿਵਾਜ਼ ਨਾਲ ਵਿਆਹ ਕਰਵਾਇਆ। ਬੁੱਧਵਾਰ ਯਾਨੀ ਕਿ 15 ਫਰਵਰੀ ਨੂੰ ਦੋਵੇ ਹਿੰਦੂ ਧਰਮ ਦੇ ਅਨੁਸਾਰ ਵਿਆਹ ਕਰਵਾਉਣਗੇ। ਹਾਰਦਿਕ ਪੰਡਯਾ ਨੇ ਵਿਆਹ ਦੀਆਂ ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ। ਤਸਵੀਰਾਂ ਵਿੱਚ ਨਤਾਸ਼ਾ ਵ੍ਹਾਈਟ ਗਾਊਨ ਵਿੱਚ ਤੇ ਹਾਰਦਿਕ ਪੰਡਯਾ ਬਲੈਕ ਸੂਟ ਵਿੱਚ ਨਜ਼ਰ ਆ ਰਹੇ ਹਨ। ਖਾਸ ਗੱਲ ਇਹ ਹੈ ਕਿ ਵਿਆਹ ਵਿੱਚ ਉਨ੍ਹਾਂ ਦਾ 2 ਸਾਲ ਦਾ ਪੁੱਤ ਵੀ ਸ਼ਾਮਿਲ ਹੋਇਆ।
ਵਿਆਹ ਦੀਆਂ ਰਸਮਾਂ 13 ਫਰਵਰੀ ਤੋਂ ਸ਼ੁਰੂ ਹੋਈਆਂ ਸਨ, ਜੋ 16 ਫਰਵਰੀ ਤੱਕ ਚੱਲਣਗੀਆਂ। ਵਿਆਹ ਦੀ ਥੀਮ ਵ੍ਹਾਈਟ ਰੱਖੀ ਗਈ ਹੈ। ਲਾੜੀ ਦੇ ਰੂਪ ਵਿੱਚ ਨਤਾਸ਼ਾ ਨੇ ਇੱਕ ਸਫੈਦ ਗਾਊਨ ਪਾਇਆ ਹੋਇਆ ਸੀ। ਪ੍ਰੀ ਵੈਡਿੰਗ ਸਮਾਗਮ ਯਾਨੀ ਕਿ ,ਮਹਿੰਦੀ, ਸੰਗੀਤ ਤੇ ਹਲਦੀ 13 ਫਰਵਰੀ ਦੀ ਸ਼ਾਮ ਤੋਂ ਸ਼ੁਰੂ ਹੋ ਗਏ ਸਨ। ਹਾਰਦਿਕ ਤੇ ਨਤਾਸ਼ਾ 13 ਫਰਵਰੀ ਨੂੰ ਪੂਰੇ ਪਰਿਵਾਰ ਦੇ ਨਾਲ ਮੁੰਬਈ ਏਅਰਪੋਰਟ ‘ਤੇ ਦੇਖੇ ਗਏ ਸਨ।
ਇਹ ਵੀ ਪੜ੍ਹੋ: CM ਮਾਨ ਨੇ ਐਪ ਕੀਤਾ ਲਾਂਚ, ਹੁਣ ਆਨਲਾਈਨ ਮਿਲੇਗਾ ਗੱਡੀਆਂ ਦਾ ਫਿੱਟਨੈੱਸ ਸਰਟੀਫਿਕੇਟ
ਦੱਸ ਦੇਈਏ ਕਿ ਹਾਰਦਿਕ ਤੇ ਨਤਾਸ਼ਾ ਨੇ 31 ਮਈ 2020 ਨੂੰ ਮੁੰਬਈ ਵਿੱਚ ਕੋਰਟ ਮੈਰਿਜ ਕੀਤੀ ਸੀ। ਵਿਆਹ ਦੇ ਇੱਕ ਸਾਲ ਮਗਰੋਂ ਜੋੜੇ ਘਰ ਇੱਕ ਬੇਟੇ ਨੇ ਜਨਮ ਲਿਆ। ਦਿਹਾਂ ਦਾ ਵਿਆਹ ਕੋਰੋਨਾ ਕਾਲ ਵਿੱਚ ਹੋਇਆ ਸੀ, ਜਿਸ ਵਿੱਚ ਪਰਿਵਾਰ ਦੇ ਕੁਝ ਗਿਣੇ-ਚੁਣੇ ਮੈਂਬਰ ਹੀ ਸ਼ਾਮਿਲ ਹੋ ਸਕੇ ਸਨ। ਹੁਣ ਜੋੜਾ ਹਿੰਦੂ ਰੀਤੀ-ਰਿਵਾਜ਼ਾਂ ਨਾਲ ਵਿਆਹ ਕਰਵਾਉਣ ਜਾ ਰਿਹਾ ਹੈ। ਅਜਿਹੇ ਵਿੱਚ ਉਨ੍ਹਾਂ ਨੇ ਵਿਆਹ ਸਮਾਗਮ ਦੇ ਲਈ ਉਦੇਪੁਰ ਨੂੰ ਚੁਣਿਆ ਹੈ। ਦੋਹਾਂ ਦੇ ਵਿਆਹ ਦੇ ਪ੍ਰੋਗਰਾਮ 13 ਫਰਵਰੀ ਤੋਂ ਸ਼ੁਰੂ ਹੋ ਗਏ ਹਨ, ਜੋ ਕਿ 16 ਫਰਵਰੀ ਤੱਕ ਚੱਲਣਗੇ।
ਵੀਡੀਓ ਲਈ ਕਲਿੱਕ ਕਰੋ -: