ਭਾਰਤ ਦੇ ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਨਿਊਜ਼ੀਲੈਂਡ ਦੇ ਖਿਲਾਫ਼ ਧਰਮਸ਼ਾਲਾ ਵਿੱਚ 22 ਅਕਤੂਬਰ ਨੂੰ ਹੋਣ ਵਾਲੇ ਭਾਰਤ ਦੇ ਅਗਲੇ ਮੈਚ ਵਿੱਚੋਂ ਬਾਹਰ ਹੋ ਗਏ ਹਨ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਇਸਨੂੰ ਲੈ ਕੇ ਅਪਡੇਟ ਜਾਰੀ ਕੀਤਾ ਹੈ। BCCI ਨੇ ਹਾਰਦਿਕ ਦੀ ਹੈਲਥ ਅਪਡੇਟ ਦਿੰਦਿਆਂ ਕਿਹਾ ਕਿ ਟੀਮ ਇੰਡੀਆ ਦੇ ਉਪ-ਕਪਤਾਨ ਹਾਰਦਿਕ ਪੰਡਯਾ ਨੂੰ ਪੁਣੇ ਦੇ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿੱਚ ਬੰਗਲਾਦੇਸ਼ ਦੇ ਖਿਲਾਫ਼ ਭਾਰਤ ਦੇ ਮੈਚ ਦੇ ਦੌਰਾਨ ਆਪਣੀ ਹੀ ਗੇਂਦਬਾਜ਼ੀ ‘ਤੇ ਫ਼ੀਲਡਿੰਗ ਕਰਦੇ ਸਮੇਂ ਖੱਬੇ ਗਿੱਟੇ ਵਿੱਚ ਸੱਟ ਲੱਗ ਗਈ।
BCCI ਨੇ ਦੱਸਿਆ ਕਿ ਆਲਰਾਊਂਡਰ ਨੂੰ ਸਕੈਨ ਦੇ ਲਈ ਲਿਜਾਇਆ ਗਿਆ ਤੇ ਉਨ੍ਹਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ। ਉਹ BCCI ਦੀ ਮੈਡੀਕਲ ਟੀਮ ਦੀ ਲਗਾਤਾਰ ਨਿਗਰਾਨੀ ਵਿੱਚ ਰਹਿਣਗੇ। ਉਹ 20 ਅਕਤੂਬਰ ਨੂੰ ਟੀਮ ਦੇ ਨਾਲ ਧਰਮਸ਼ਾਲਾ ਦੇ ਉਡਾਣ ਨਹੀਂ ਭਰਨਗੇ ਤੇ ਹੁਣ ਸਿੱਧਾ ਲਖਨਊ ਵਿੱਚ ਟੀਮ ਨਾਲ ਜੁੜਨਗੇ , ਜਿੱਥੇ ਭਾਰਤ ਇੰਗਲੈਂਡ ਨਾਲ ਖੇਡੇਗਾ।
ਇਹ ਵੀ ਪੜ੍ਹੋ: ਮੋਗਾ ‘ਚ ਨਿੱਜੀ ਰੰਜਿਸ਼ ਕਾਰਨ ਚੱ.ਲੀਆਂ ਗੋ.ਲੀਆਂ, ਸਰਪੰਚ ਤੇ ਸਾਥੀ ਦੀ ਗੋ.ਲੀ ਲੱਗਣ ਨਾਲ ਹੋਈ ਮੌ.ਤ
ਮੀਡੀਆ ਰਿਪੋਰਟਾਂ ਮੁਤਾਬਕ ਹਾਰਦਿਕ ਨੂੰ ਬੈਂਗਲੁਰੂ ਲਿਜਾਇਆ ਜਾਵੇਗਾ, ਕਿਉਂਕਿ ਉਨ੍ਹਾਂ ਨੂੰ ਐੱਨਸੀਏ ਵਿੱਚ ਰਿਪੋਰਟ ਕਰਨ ਦੇ ਲਈ ਕਿਹਾ ਗਿਆ ਹੈ। ਉੱਥੇ ਇੰਗਲੈਂਡ ਦੇ ਮਾਹਿਰ ਡਾਕਟਰ ਉਨ੍ਹਾਂ ਦਾ ਇਲਾਜ ਕਰਨਗੇ। ਰਿਪੋਰਟਾਂ ਮੁਤਾਬਕ ਉਨ੍ਹਾਂ ਨੂੰ ਇੰਜੈਕਸ਼ਨ ਦਿੱਤੇ ਜਾਣਗੇ। ਮੈਚ ਵਿੱਚ ਸੱਟ ਲੱਗਣ ਤੋਂ ਬਾਅਦ ਹਾਰਦਿਕ ਨੂੰ ਸਕੈਨ ਦੇ ਲਈ ਲਿਜਾਇਆ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: