ICC ਨੇ ਸ਼੍ਰੀਲੰਕਾ ਕ੍ਰਿਕਟ ਬੋਰਡ ਤੋਂ ਬੈਨ ਹਟਾ ਦਿੱਤਾ ਹੈ। ਕੌਂਸਲ ਨੇ ਐਤਵਾਰ ਨੂੰ ਜਾਰੀ ਰਿਲੀਜ਼ ਵਿੱਚ ਦੱਸਿਆ ਕਿ ਬੋਰਡ ਵਿੱਚ ਹੁਣ ਸਰਕਾਰ ਦੀ ਦਖਲਅੰਦਾਜ਼ੀ ਨਹੀਂ ਹੈ। ਅਜਿਹੇ ਵਿੱਚ ਬੋਰਡ ਨੂੰ ਤੁਰੰਤ ਪ੍ਰਭਾਵ ਨਾਲ ਬਹਾਲ ਕੀਤਾ ਜਾਂਦਾ ਹੈ। ICC ਨੇ ਨਵੰਬਰ 2023 ਵਿੱਚ ਵਿਸ਼ਵ ਕੱਪ ਦੇ ਦੌਰਾਨ ਸ਼੍ਰੀਲੰਕਾਈ ਬੋਰਡ ਨੂੰ ਸਰਕਾਰ ਦੇ ਦਖਲ ਦੇ ਬਾਅਦ ਸਸਪੈਂਡ ਕਰ ਦਿੱਤਾ ਸੀ। ਉਦੋਂ ਵਨਡੇ ਵਿਸ਼ਵ ਕੱਪ ਵਿੱਚ ਨਿਰਾਸ਼ਾਜਨਕ ਪ੍ਰਦਰਸ਼ਨ ਦੇ ਕਾਰਨ ਉੱਥੋਂ ਦੇ ਖੇਡ ਮੰਤਰਾਲੇ ਨੇ 6 ਨਵੰਬਰ ਨੂੰ ਸ਼੍ਰੀਲੰਕਾ ਕ੍ਰਿਕਟ ਬੋਰਡ ਨੂੰ ਬਰਖਾਸਤ ਕਰ ਦਿੱਤਾ ਸੀ।
ICC ਨੇ ਸ਼੍ਰੀਲੰਕਾ ਕ੍ਰਿਕਟ ਬੋਰਡ ਨੂੰ ਸਸਪੈਂਡ ਕਰਦੇ ਹੋਏ ਕਿਹਾ ਸੀ ਕਿ ਕਿਸੇ ਵੀ ICC ਮੈਂਬਰ ਦੇ ਕੰਮ ਵਿੱਚ ਸਰਕਾਰ ਦੀ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ, ਪਰ ਪਿਛਲੇ ਕੁਝ ਦਿਨਾਂ ਤੋਂ ਸ਼੍ਰੀਲੰਕਾ ਬੋਰਡ ਖੁੱਲ੍ਹ ਕੇ ਕੰਮ ਨਹੀਂ ਕਰ ਸਕਿਆ। ਇਸ ਸਸਪੈਂਸ਼ਨ ਦੇ ਕਾਰਨ ਸ਼੍ਰੀਲੰਕਾ ਨੂੰ ਪੁਰਸ਼ ਅੰਡਰ-19 ਵਿਸ਼ਵ ਕੱਪ ਦੀ ਮੇਜ਼ਬਾਨੀ ਗਵਾਉਣੀ ਪਈ। ਇਹ ਟੂਰਨਾਮੈਂਟ ਦੱਖਣੀ ਅਫਰੀਕਾ ਵਿੱਚ ਹੋ ਰਿਹਾ ਹੈ। ਸ਼੍ਰੀਲੰਕਾਈ ਟੀਮ ਨੇ ਆਪਣੇ ਦੋਨੋਂ ਮੈਚ ਜਿੱਤ ਲਏ ਹਨ ਤੇ ਤੀਜਾ ਲੀਗ ਮੈਚ ਆਸਟ੍ਰੇਲੀਆ ਨਾਲ ਖੇਡ ਰਹੀ ਹੈ।
ਇਹ ਵੀ ਪੜ੍ਹੋ: ਜਲੰਧਰ ਦੀ ਰਹਿਣ ਵਾਲੀ ਸੋਨਾਲੀ ਕੌਲ ਬਣੀ ਜੱਜ, ਆਪਣੇ ਪੂਰੇ ਪਰਿਵਾਰ ਦਾ ਨਾਂ ਕੀਤਾ ਰੌਸ਼ਨ
ਦੱਸ ਦੇਈਏ ਕਿ ਵਿਸ਼ਵ ਕੱਪ ਵਿੱਚ ਭਾਰਤ ਤੋਂ ਮਿਲੀ 302 ਦੌੜਾਂ ਦੀ ਕਰਾਰੀ ਹਾਰ ਦੇ ਬਾਅਦ ਸ਼੍ਰੀਲੰਕਾ ਦੇ ਖੇਡ ਮੰਤਰਾਲੇ ਨੇ ਪੂਰੇ ਸ਼੍ਰੀਲੰਕਾ ਕ੍ਰਿਕਟ ਬੋਰਡ ਨੂੰ ਬਰਖਾਸਤ ਕਰ ਦਿੱਤਾ ਸੀ। ਖੇਡ ਮੰਤਰੀ ਦੇ ਦਫਤਰ ਨੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਦੇਸ਼ ਦੇ 1996 ਵਿਸ਼ਵ ਕੱਪ ਜੇਤੂ ਕਪਤਾਨ ਅਰਜੁਨ ਰਣਤੁੰਗਾ ਨੂੰ ਨਵੇਂ ਅੰਤਰਿਮ ਬੋਰਡ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ –