ICC ਵੱਲੋਂ ਟੈਸਟ ਦੀ ਤਾਜ਼ਾ ਰੈਂਕਿੰਗ ਜਾਰੀ ਕੀਤੀ ਗਈ ਹੈ। ਹਾਲ ਹੀ ਵਿੱਚ ਭਾਰਤ ਤੇ ਦੱਖਣੀ ਅਫਰੀਕਾ ਦੇ ਵਿਚਾਲੇ ਖੇਡੀ ਗਈ ਟੈਸਟ ਸੀਰੀਜ਼ ਦੇ ਬਾਅਦ ਇਸ ਰੈਂਕਿੰਗ ਵਿੱਚ ਭਾਰਤੀ ਬੱਲੇਬਾਜ਼ਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ ਹੈ । ਦੱਖਣੀ ਅਫਰੀਕਾ ਦੇ ਖਿਲਾਫ਼ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਤਾਜ਼ਾ ਰੈਂਕਿੰਗ ਵਿੱਚ ਲੰਬੀ ਛਾਲ ਮਾਰੀ ਹੈ। ਜਿਸਦੇ ਨਾਲ ਉਹ ਸਟਾਰ ਬੱਲੇਬਾਜ਼ ਬਾਬਰ ਆਜ਼ਮ ਤੋਂ ਅੱਗੇ ਨਿਕਲ ਗਏ ਹਨ।
ICC ਦੀ ਤਾਜ਼ਾ ਟੈਸਟ ਰੈਂਕਿੰਗ ਵਿੱਚ ਕੋਹਲੀ 6ਵੇਂ ਨੰਬਰ ‘ਤੇ ਪਹੁੰਚ ਗਏ ਹਨ। ਉਹ 775 ਦੀਰੇਟਿੰਗ ਦੇ ਨਾਲ 9ਵੇਂ ਨੰਬਰ ਤੋਂ ਸਿੱਧਾ 6ਵੇਂ ਨੰਬਰ ‘ਤੇ ਪਹੁੰਚ ਗਏ ਹਨ। ICC ਦੀ ਤਾਜ਼ਾ ਟੈਸਟ ਬੈਟਿੰਗ ਰੈਂਕਿੰਗ ਵਿੱਚ ਕੇਨ ਵਿਲੀਅਮਸਨ ਟਾਪ ‘ਤੇ ਬਣੇ ਹੋਏ ਹਨ। ਜੋ ਰੂਟ ਦੂਜੇ ਸਥਾਨ ‘ਤੇ ਹਨ। ਉੱਥੇ ਹੀ ਸਟੀਵ ਸਮਿੱਥ ਤੀਜੇ ਨੰਬਰ ‘ਤੇ ਹਨ। ਕੋਹਲੀ ਤੋਂ ਇਲਾਵਾ ਰੋਹਿਤ ਸ਼ਰਮਾ ਵੀ ਟਾਪ-10 ਵਿੱਚ ਪਹੁੰਚ ਗਏ ਹਨ। ਉੱਥੇ ਹੀ ਦੂਜੇ ਪਾਸੇ ਬਾਬਰ ਆਜ਼ਮ ਨੂੰ ਨੁਕਸਾਨ ਹੋਇਆ ਹੈ। ਉਹ 768 ਰੇਟਿੰਗ ਦੇ ਨਾਲ 8ਵੇਂ ਨੰਬਰ ‘ਤੇ ਆ ਗਏ ਹਨ।
ਇਹ ਵੀ ਪੜ੍ਹੋ: ਮੁੜ ਪੈਦਾ ਹੋ ਸਕਦੈ ਸੂਬੇ ‘ਚ ਪੈਟਰੋਲ ਸੰਕਟ! ਟਰੱਕ ਯੂਨੀਅਨਾਂ ਵੱਲੋਂ ਵੱਡਾ ਚੱਕਾ ਜਾਮ ਦਾ ਐਲਾਨ
ਦੱਖਣੀ ਅਫਰੀਕਾ ਦੇ ਖਿਲਾਫ਼ ਖੇਡੀ ਗਈ ਦੋ ਮੈਚਾਂ ਦੀ ਟੈਸਟ ਸੀਰੀਜ਼ ਵਿੱਚ ਵਿਰਾਟ ਕੋਹਲੀ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ ਵਿੱਚ ਦੂਜੇ ਨੰਬਰ ‘ਤੇ ਰਹੇ ਸਨ। ਵਿਰਾਟ ਕੋਹਲੀ ਨੇ 2 ਮੈਚਾਂ ਦੀ ਟੈਸਟ ਸੀਰੀਜ਼ ਵਿੱਚ 43 ਦੀ ਔਸਤ ਨਾਲ 172 ਦੌੜਾਂ ਬਣਾਈਆਂ ਸਨ। ਇਸ ਦੌਰਾਨ ਵਿਰਾਟ ਕੋਹਲੀ ਨੇ 1 ਅਰਧ ਸੈਂਕੜਾ ਵੀ ਜੜਿਆ ਸੀ। ਦੂਜੇ ਪਾਸੇ ਆਸਟ੍ਰੇਲੀਆ ਦੌਰੇ ‘ਤੇ ਬਾਬਰ ਆਜ਼ਮ ਪੂਰੀ ਤਰ੍ਹਾਂ ਫਲਾਪ ਰਹੇ ਸਨ।
ਦੱਸ ਦੇਈਏ ਕਿ ICC ਦੀ ਟੈਸਟ ਗੇਂਦਬਾਜ਼ਾਂ ਦੀ ਰੈਂਕਿੰਗ ਵਿੱਚ ਜਸਪ੍ਰੀਤ ਬੁਮਰਾਹ ਨੂੰ ਵੀ ਫਾਇਦਾ ਹੋਇਆ। ਉਹ ਇੱਕ ਸਥਾਨ ਦੇ ਫਾਇਦੇ ਨਾਲ ਨੰਬਰ-4 ‘ਤੇ ਪਹੁੰਚ ਗਏ। ਉਨ੍ਹਾਂ ਨੇ ਦੱਖਣੀ ਅਫਰੀਕਾ ਦੌਰੇ ‘ਤੇ 3 ਹੀ ਪਾਰੀਆਂ ਵਿੱਚ 12 ਵਿਕਟਾਂ ਲਈਆਂ ਸਨ। ਬੁਮਰਾਹ ਤੋਂ ਇਲਾਵਾ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੂੰ ਵੀ ਟੈਸਟ ਰੈਂਕਿੰਗ ਵਿੱਚ ਫਾਇਦਾ ਹੋਇਆ। ਉਹ 13 ਸਥਾਨ ਦੀ ਛਾਲ ਲਗਾ ਕੇ 17ਵੇਂ ਨੰਬਰ ‘ਤੇ ਪਹੁੰਚ ਗਏ। ਗੇਂਦਬਾਜ਼ਾਂ ਦੀ ਰੈਂਕਿੰਗ ਵਿੱਚ ਭਾਰਤ ਦੇ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਟਾਪ ‘ਤੇ ਹਨ। ਜਦਕਿ ਰਵਿੰਦਰ ਜਡੇਜਾ ਪੰਜਵੇਂ ਨੰਬਰ ‘ਤੇ ਹਨ। ਯਾਨੀ ਟਾਪ-5 ਗੇਂਦਬਾਜ਼ਾਂ ਵਿੱਚ 3 ਭਾਰਤੀ ਸ਼ਾਮਿਲ ਹਨ।
ਵੀਡੀਓ ਲਈ ਕਲਿੱਕ ਕਰੋ –