ICC ਵਿਸ਼ਵ ਬੈਟਿੰਗ ਰੈਂਕਿੰਗ ਵਿੱਚ ਭਾਰਤੀ ਬੱਲੇਬਾਜ ਯਸ਼ਸਵੀ ਜਾਇਸਵਾਲ 14 ਸਥਾਨਾਂ ਦੀ ਛਾਲ ਲਗਾ ਕੇ 15ਵੇਂ ਸਥਾਨ ‘ਤੇ ਪਹੁੰਚ ਗਏ ਹਨ। ਉੱਥੇ ਹੀ ਗੇਂਦਬਾਜ਼ੀ ਰੈਂਕਿੰਗ ਵਿੱਚ ਆਰ ਅਸ਼ਵਿਨ ਨੂੰ ਇੱਕ ਸਥਾਨ ਦਾ ਵਾਧਾ ਹੋਇਆ ਤੇ ਉਹ ਗੇਂਦਬਾਜ਼ੀ ਰੈਂਕਿੰਗ ਵਿੱਚ ਨੰਬਰ-1 ਜਸਪ੍ਰੀਤ ਬੁਮਰਾਹ ਦੇ ਬਾਅਦ ਦੂਜੇ ਨੰਬਰ ‘ਤੇ ਆ ਗਏ ਹਨ। ਆਲਰਾਊਂਡਰ ਰੈਂਕਿੰਗ ਵਿੱਚ ਰਵਿੰਦਰ ਜਡੇਜਾ ਪਹਿਲੇ ਸਥਾਨ ‘ਤੇ ਕਾਇਮ ਹਨ।
ਬੈਟਿੰਗ ਰੈਂਕਿੰਗ ਵਿੱਚ ਯਸ਼ਸਵੀ ਜਾਇਸਵਾਲ ਨੂੰ 14 ਸਥਾਨ ਦਾ ਫਾਇਦਾ ਹੋਇਆ ਹੈ। ਉਹ 29ਵੇਂ ਨੰਬਰ ਤੋਂ 15ਵੇਂ ਸਥਾਨ ‘ਤੇ ਆ ਗਏ। ਦੂਜੇ ਟੈਸਟ ਦੇ ਬਾਅਦ ਉਨ੍ਹਾਂ ਨੇ 37 ਸਥਾਨ ਦੀ ਛਾਲ ਲਗਾਈ ਸੀ। ਉੱਥੇ ਹੀ ਰੋਹਿਤ ਸ਼ਰਮਾ ਵੀ ਰਾਜਕੋਟ ਵਿੱਚ ਸੈਂਕੜਾ ਲਗਾਉਣ ਦੇ ਬਾਅਦ ਹੁਣ ਇੱਕ ਸਥਾਨ ਉੱਤੇ ਆ ਕੇ 12ਵੇਂ ਨੰਬਰ ‘ਤੇ ਆ ਗਏ ਹਨ। ਜਦਕਿ ਭਾਰਤੀਆਂ ਵਿੱਚ ਸਭ ਤੋਂ ਉੱਪਰ ਵਿਰਾਟ ਕੋਹਲੀ 7ਵੇਂ ਨੰਬਰ ‘ਤੇ ਹਨ। ਨੰਬਰ-1 ‘ਤੇ ਨਿਊਜ਼ੀਲੈਂਡ ਦੇ ਕੇਨ ਵਿਲੀਅਮਸਨ ਬਣੇ ਹੋਏ ਹਨ। ਉੱਥੇ ਹੀ ਇੰਗਲੈਂਡ ਦੇ ਬੱਲੇਬਾਜ ਨੂੰ 2 ਸਥਾਨ ਦਾ ਨੁਕਸਾਨ ਹੋਇਆ। ਉਨ੍ਹਾਂ ਦੇ ਬੱਲੇ ਤੋਂ ਭਾਰਤ ਦੇ ਖਿਲਾਫ਼ ਸੀਰੀਜ਼ ਵਿੱਚ ਦੌੜਾਂ ਨਹੀਂ ਬਣੀਆਂ। ਉਹ 5ਵੇਂ ਨੰਬਰ ‘ਤੇ ਆ ਗਏ ਹਨ। ਉੱਥੇ ਹੀ ਡੈਬਿਊ ਕਰਨ ਵਾਲੇ ਸਰਫਰਾਜ ਖਾਨ ਤੇ ਧਰੁਵ ਜੁਰੇਲ ਨੇ ਕ੍ਰਮਵਾਰ 75ਵੇਂ ਤੇ 100ਵੇਂ ਸਥਾਨ ਦੇ ਨਾਲ ਰੈਂਕਿੰਗ ਵਿੱਚ ਐਂਟਰੀ ਲੈ ਲਈ ਹੈ।
ਇਹ ਵੀ ਪੜ੍ਹੋ: ਕਿਸਾਨ ਅੰਦੋਲਨ ਦੌਰਾਨ ਕੇਂਦਰ ਸਰਕਾਰ ਦਾ ਵੱਡਾ ਫੈਸਲਾ, ਗੰਨੇ ਦੀ ਖਰੀਦ ਕੀਮਤ ‘ਚ ਕੀਤਾ ਵਾਧਾ
ਦੱਸ ਦੇਈਏ ਕਿ ਗੇਂਦਬਾਜ਼ੀ ਰੈਂਕਿੰਗ ਵਿੱਚ ਜਸਪ੍ਰੀਤ ਬੁਮਰਾਹ ਨੰਬਰ-1 ‘ਤੇ ਬਣੇ ਹੋਏ ਹਨ। ਉੱਥੇ ਹੀ ਆਰ ਅਸ਼ਵਿਨ ਇੰਗਲੈਂਡ ਦੇ ਖਿਲਾਫ਼ ਰਾਜਕੋਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਦੂਜੇ ਨੰਬਰ ‘ਤੇ ਆ ਗਏ ਹਨ। ਰਵਿੰਦਰ ਜਡੇਜਾ ਨੂੰ 3 ਸਥਾਨਾਂ ਦਾ ਫਾਇਦਾ ਹੋਇਆ ਹੈ। ਉਹ 9ਵੇਂ ਸਥਾਨ ਤੋਂ 6ਵੇਂ ਸਥਾਨ ‘ਤੇ ਆ ਗਏ ਹਨ। ਉੱਥੇ ਹੀ ਰਵਿੰਦਰ ਜਡੇਜਾ ਆਲਰਾਊਂਡਰਾਂ ਵਿੱਚ ਪਹਿਲੇ ਨੰਬਰ ‘ਤੇ ਬਣੇ ਹੋਏ ਹਨ। ਉੱਥੇ ਹੀ ਬੇਨ ਸਟੋਕਸ ਗੇਂਦਬਾਜ਼ੀ ਨਾ ਕਰਨ ਦੀ ਵਜ੍ਹਾ ਨਾਲ ਚੌਥੇ ਤੋਂ ਪੰਜਵੇਂ ਸਥਾਨ ‘ਤੇ ਖਿਸਕ ਗਏ। ਉਨ੍ਹਾਂ ਦੀ ਜਗ੍ਹਾ ਹੁਣ ਅਕਸ਼ਰ ਪਟੇਲ ਚੌਥੇ-ਪੰਜਵੇਂ ਨੰਬਰ ‘ਤੇ ਆ ਗਏ ਹਨ।