ਭਾਰਤੀ ਓਪਨਰ ਯਸ਼ਸਵੀ ਜਾਇਸਵਾਲ ਨੂੰ ਟੈਸਟ ਰੈਂਕਿੰਗ ਵਿੱਚ ਵੱਡਾ ਫਾਇਦਾ ਹੋਇਆ ਹੈ। ਇੰਗਲੈਂਡ ਖਿਲਾਫ਼ ਖੇਡੀ ਜਾ ਰਹੀ ਟੈਸਟ ਸੀਰੀਜ਼ ਵਿੱਚ ਜਾਇਸਵਾਲ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਜਿਸਦਾ ਉਸਨੂੰ ਰੈਂਕਿੰਗ ਵਿੱਚ ਫਾਇਦਾ ਮਿਲਿਆ ਹੈ। ਜਾਇਸਵਾਲ ਹੁਣ ਕੋਹਲੀ ਤੋਂ ਟੈਸਟ ਰੈਂਕਿੰਗ ਵਿੱਚ ਸਿਰਫ਼ 2 ਕਦਮ ਹੀ ਦੂਰ ਰਹਿ ਗਏ ਹਨ। ਤਿੰਨ ਪਾਇਦਾਨ ਉੱਤੇ ਆਉਂਦੇ ਹੀ ਜਾਇਸਵਾਲ ਟੈਸਟ ਰੈਂਕਿੰਗ ਵਿੱਚ 12ਵੇਂ ਨੰਬਰ ‘ਤੇ ਆ ਗਏ ਹਨ। ਜਦਕਿ ਵਿਰਾਟ ਕੋਹਲੀ 9ਵੇਂ ਸਥਾਨ ‘ਤੇ ਮੌਜੂਦ ਹਨ। ਯਸ਼ਸਵੀ ਨੇ ਕਪਤਾਨ ਰੋਹਿਤ ਸ਼ਰਮਾ ਨੂੰ ਪਿੱਛੇ ਛੱਡ ਦਿੱਤਾ ਹੈ, ਜੋ ਇੱਕ ਸਥਾਨ ਦੇ ਨੁਕਸਾਨ ਨਾਲ 13ਵੇਂ ਸਥਾਨ ‘ਤੇ ਫਿਸਲ ਗਏ ਹਨ। ਯਸ਼ਸਵੀ ਨੇ 5 ਮੈਚਾਂ ਦੀ ਸੀਰੀਜ਼ ਦੇ ਪਹਿਲਾਂ ਚਾਰ ਟੈਸਟ ਮੈਚਾਂ ਵਿੱਚ ਹੀ 655 ਦੌੜਾਂ ਬਣਾ ਦਿੱਤੇ ਹਨ। ਇਸ ਤਰ੍ਹਾਂ ਉਹ ਸੀਰੀਜ਼ ਵਿੱਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ।
ਟੈਸਟ ਰੈਂਕਿੰਗ ਦੇ ਟਾਪ-5 ਬੱਲੇਬਾਜਾਂ ਵਿੱਚ ਕੋਈ ਵੀ ਭਾਰਤੀ ਸ਼ਾਮਿਲ ਨਹੀਂ ਹੈ। ਰੈਂਕਿੰਗ ਵਿੱਚ ਨਿਊਜ਼ੀਲੈਂਡ ਦੇ ਕੇਨ ਵਿਲੀਅਮਸਨ ਪਹਿਲੇ ਨੰਬਰ ‘ਤੇ ਹਨ। ਕੀਵੀ ਬੱਲੇਬਾਜ ਦੇ ਕੋਲ 893 ਦੀ ਰੇਟਿੰਗ ਮੌਜੂਦ ਹੈ। ਫਿਰ ਦੂਜੇ ਨੰਬਰ ‘ਤੇ ਆਸਟ੍ਰੇਲੀਆ ਦੇ ਸਟੀਵ ਸਮਿੱਥ ਹਨ. ਜਿਨ੍ਹਾਂ ਕੋਲ 818 ਦੀ ਰੇਟਿੰਗ ਹੈ। ਇਸ ਤੋਂ ਅੱਗੇ ਇੰਗਲੈਂਡ ਦੇ ਜੋ ਰੂਟ 799 ਰੇਟਿੰਗ ਨਾਲ ਤੀਜੇ, ਨਿਊਜ਼ੀਲੈਂਡ ਦੇ ਡੇਰਿਲ ਮਿਚੇਲ 780 ਰੇਟਿੰਗ ਦੇ ਨਾਲ ਚੌਥੇ ਤੇ ਪਾਕਿਸਤਾਨ ਦੇ ਬਾਬਰ ਆਜ਼ਮ 768 ਰੇਟਿੰਗ ਦੇ ਨਾਲ 5ਵੇਂ ਨੰਬਰ ‘ਤੇ ਹਨ।
ਦੱਸ ਦੇਈਏ ਕਿ ਇੰਗਲੈਂਡ ਦੇ ਖਿਲਾਫ਼ ਖੇਡੀ ਜਾ ਰਹੀ 5 ਮੈਚਾਂ ਦੀ ਟੈਸਟ ਸੀਰੀਜ਼ ਵਿੱਚ ਭਾਰਤੀ ਓਪਨਰ ਯਸ਼ਸਵੀ ਜਾਇਸਵਾਲ ਦਾ ਬੱਲਾ ਖੂਬ ਬੋਲਿਆ ਹੈ। ਸੀਰੀਜ਼ ਵਿੱਚ ਚਾਰ ਟੈਸਟ ਮੈਚ ਹੋ ਚੁੱਕੇ ਹਨ, ਜਿਸਦੇ ਬਾਅਦ ਉਹ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ ਹਨ। ਉਨ੍ਹਾਂ ਨੇ 4 ਮੈਚਾਂ ਦੀਆਂ 8 ਪਾਰੀਆਂ ਵਿੱਚ 93.57 ਦੀ ਔਸਤ ਨਾਲ 655 ਦੌੜਾਂ ਬਣਾ ਲਈਆਂ ਹਨ। ਇਸ ਦੌਰਾਨ ਉਨ੍ਹਾਂ ਨੇ 2 ਦੋਹਰੇ ਸੈਂਕੜੇ ਤੇ 2 ਅਰਧ ਸੈਂਕੜੇ ਲਗਾਏ ਹਨ। ਗੌਰਤਲਬ ਹੈ ਕਿ ਜਾਇਸਵਾਲ ਹੁਣ ਤੱਕ 8 ਟੈਸਟ ਖੇਡ ਚੁੱਕੇ ਹਨ।
ਦੱਸ ਦੇਈਏ ਕਿ ਜਸਪ੍ਰੀਤ ਬੁਮਰਾਜ ICC ਦੀ ਟੈਸਟ ਗੇਂਦਬਾਜਾਂ ਦੀ ਰੈਂਕਿੰਗ ਵਿੱਚ ਨੰਬਰ-1 ਗੇਂਦਬਾਜ ਬਣੇ ਹੋਏ ਹਨ ਜਦਕਿ ਆਫ਼ ਸਪਿਨਰ ਰਵੀਚੰਦਰਨ ਅਸ਼ਵਿਨ ਦੂਜੇ ਨੰਬਰ ‘ਤੇ ਹਨ। ਤੀਜੇ ਸਥਾਨ ‘ਤੇ ਦੱਖਣੀ ਅਫਰੀਕਾ ਦੇ ਕਗਿਸੋ ਰਬਾੜਾ ਹੈ। ਬੁਮਰਾਹ 8 ਫਰਵਰੀ ਨੂੰ ਜਾਰੀ ਰੈਂਕਿੰਗ ਵਿੱਚ ਟੈਸਟ ਵਿੱਚ ਨੰਬਰ-1 ਸਥਾਨ ਹਾਸਿਲ ਕਰਨ ਵਾਲੇ ਪਹਿਲੇ ਭਾਰਤੀ ਤੇਜ਼ ਗੇਂਦਬਾਜ ਬਣੇ ਸਨ। ਆਲਰਾਊਂਡਰ ਰੈਂਕਿੰਗ ਵਿੱਚ ਰਵਿੰਦਰ ਜਡੇਜਾ ਪਹਿਲੇ ਤੇ ਅਸ਼ਵਿਨ ਦੂਜੇ ਨੰਬਰ ‘ਤੇ ਹਨ। ਅਕਸ਼ਰ ਪਟੇਲ ਪੰਜਵੇਂ ਨੰਬਰ ‘ਤੇ ਹਨ। ਇਸ ਤਰ੍ਹਾਂ ਟਾਪ-5 ਟੈਸਟ ਆਲਰਾਊਂਡਰ ਰੈਂਕਿੰਗ ਵਿੱਚ 3 ਭਾਰਤੀ ਸ਼ਾਮਿਲ ਹਨ।