ਮਹਿਲਾ ਟੀ-20 ਵਿਸ਼ਵ ਕੱਪ ਦੇ 8ਵੇਂ ਐਡੀਸ਼ਨ ਦੀ ਸ਼ੁਰੂਆਤ ਸ਼ੁੱਕਰਵਾਰ ਯਾਨੀ ਕਿ ਅੱਜ ਤੋਂ ਦੱਖਣੀ ਅਫਰੀਕਾ ਵਿੱਚ ਹੋਣ ਜਾ ਰਹੀ ਹੈ। ਇਸ ਟੂਰਨਾਮੈਂਟ ਵਿੱਚ 10 ਟੀਮਾਂ ਹਿੱਸਾ ਲੈਣਗੀਆਂ। ਇਹ ਟੂਰਨਾਮੈਂਟ 17 ਦਿਨਾਂ ਤੱਕ ਚੱਲੇਗਾ। ਇਹ ਮੇਜ਼ਬਾਨ ਦੱਖਣੀ ਅਫ਼ਰੀਕਾ ਤੇ ਸ਼੍ਰੀਲੰਕਾ ਵਿਚਾਲੇ ਰਾਤ 10.30 ਵਜੇ ਤੋਂ ਪਹਿਲਾ ਮੁਕਾਬਲਾ ਖੇਡਿਆ ਜਾਵੇਗਾ। 10 ਤੋਂ 26 ਫਰਵਰੀ ਤੱਕ ਆਯੋਜਿਤ ਕੀਤਾ ਜਾਵੇਗਾ ਅਤੇ ਇਸ ਦੌਰਾਨ ਕੁੱਲ 23 ਮੈਚ ਖੇਡੇ ਜਾਣਗੇ।
ਇਸ ਵਾਰ 17 ਦਿਨ ਤੱਕ ਚੱਲਣ ਵਾਲੇ ਟੂਰਨਾਮੈਂਟ ਵਿੱਚ 10 ਟੀਮਾਂ ਨੂੰ 5-5 ਦੇ 2 ਗਰੁੱਪਾਂ ਵਿੱਚ ਵੰਡਿਆ ਗਿਆ ਹੈ। 21 ਫਰਵਰੀ ਤੱਕ 10 ਟੀਮਾਂ ਵਿਚਾਲੇ ਗਰੁੱਪ ਸਟੇਜ ਦੇ 20 ਮੁਕਾਬਲੇ ਖੇਡੇ ਜਾਣਗੇ। ਗਰੁੱਪ ਸਟੇਜ ਦੇ ਕੁਝ ਮੁਕਾਬਲੇ ਸ਼ਾਮ 6.30 ਤੇ ਕੁਝ ਰਾਤ 10.30 ਵਜੇ ਤੋਂ ਸ਼ੁਰੂ ਹੋਣਗੇ। ਦੋਹਾਂ ਗਰੁੱਪ ਦੀ ਟਾਪ-2 ਟੀਮਾਂ ਸੈਮੀਫਾਈਨਲ ਵਿੱਚ ਪਹੁੰਚਣਗੀਆਂ। 23 ਤੇ 24 ਫਰਵਰੀ ਦੇ ਬਾਅਦ 26 ਫਰਵਰੀ ਨੂੰ ਕੇਪ ਟਾਊਨ ਦੇ ਨਿਊਲੈਂਡਸ ਮੈਦਾਨ ‘ਤੇ ਫਾਈਨਲ ਮੁਕਾਬਲਾ ਖੇਡਿਆ ਜਾਵੇਗਾ। ਸਾਰੇ ਨਾਕਆਊਟ ਮੁਕਾਬਲੇ ਸ਼ਾਮ 6.30 ਵਜੇ ਤੋਂ ਸ਼ੁਰੂ ਹੋਣਗੇ।
ਇਹ ਵੀ ਪੜ੍ਹੋ: ਵਿਆਹ ਦੇ ਬੰਧਨ ‘ਚ ਬੱਝੇ ਅੰਮ੍ਰਿਤਪਾਲ ਸਿੰਘ, ਬਾਬਾ ਬਕਾਲਾ ਦੇ ਕੋਲ ਗੁਰੂਘਰ ‘ਚ ਹੋਇਆ ਆਨੰਦ ਕਾਰਜ
ਇਸ ਵਾਰ ਟੂਰਨਾਮੈਂਟ ਵਿੱਚ 10 ਹੀ ਟੀਮਾਂ ਨੂੰ ਰੱਖਿਆ ਗਿਆ। 5 ਟੀਮਾਂ ਨੂੰ ਗਰੁੱਪ-1 ਤੇ ਬਾਕੀ 5 ਟੀਮਾਂ ਨੂੰ ਗਰੁੱਪ-2 ਵਿੱਚ ਰੱਖਿਆ ਗਿਆ। ਟੀਮ ਇੰਡਿਯਨ ਇੱਕ-ਇੱਕ ਵਾਰ ਦੀ ਚੈਂਪੀਅਨ ਇੰਗਲੈਂਡ ਤੇ ਵੈਸਟਇੰਡੀਜ਼ ਦੇ ਨਾਲ ਗਰੁੱਪ-2 ਵਿੱਚ ਹੈ। ਪਾਕਿਸਤਾਨ ਤੇ ਆਇਰਲੈਂਡ ਵੀ ਇਸੇ ਗਰੁੱਪ ਵਿੱਚ ਹੈ। ਉੱਥੇ ਹੀ ਡਿਫੈਂਨਡਿੰਗ ਚੈਂਪੀਅਨ ਆਸਟ੍ਰੇਲੀਆ ਦੀ ਟੀਮ ਬੰਗਲਾਦੇਸ਼, ਨਿਊਜ਼ੀਲੈਂਡ, ਦੱਖਣੀ ਅਫਰੀਕਾ ਤੇ ਸ਼੍ਰੀਲੰਕਾ ਦੇ ਨਾਲ ਗਰੁੱਪ-1 ਵਿੱਚ ਹੈ।
ਦੱਸ ਦੇਈਏ ਕਿ 12 ਫਰਵਰੀ ਨੂੰ ਟੀਮ ਇੰਡੀਆ ਆਪਣਾ ਪਹਿਲਾ ਮੈਚ ਪਾਕਿਸਤਾਨ ਨਾਲ ਖੇਡੇਗੀ। ਕੇਪਟਾਊਨ ਵਿੱਚ ਹੀ ਭਾਰਤ ਦਾ ਮੈਚ ਸ਼ਾਮ 6.30 ਵਜੇ ਤੋਂ ਸ਼ੁਰੂ ਹੋਵੇਗਾ। 15 ਫਰਵਰੀ ਨੂੰ ਵੈਸਟਇੰਡੀਜ਼, 18 ਫਰਵਰੀ ਨੂੰ ਇੰਗਲੈਂਡ ਤੇ 20 ਫਰਵਰੀ ਨੂੰ ਆਇਰਲੈਂਡ ਤੋਂ ਭਾਰਤ ਦੇ ਬਾਕੀ ਮੈਚ ਹੋਣਗੇ। ਸਾਰੇ ਮੈਚ ਸ਼ਾਮ 6.30 ਵਜੇ ਤੋਂ ਸ਼ੁਰੂ ਹੋਣਗੇ।
ਵੀਡੀਓ ਲਈ ਕਲਿੱਕ ਕਰੋ -: