ਭਾਰਤ ਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਵਿਸ਼ਵ ਕੱਪ ਮੈਚ ਤੋਂ ਪਹਿਲਾਂ ਮਿਊਜ਼ਿਕਲ ਈਵੈਂਟ ਹੋਵੇਗਾ। ਇਸਦਾ ਐਲਾਨ BCCI ਨੇ ਟਵਿੱਟਰ ਰਾਹੀਂ ਕੀਤਾ ਹੈ। ਭਾਰਤ ਤੇ ਪਾਕਿਸਤਾਨ ਵਿਚਾਲੇ ਵਿਸ਼ਵ ਕੱਪ ਦਾ ਮੈਚ 14 ਅਕਤੂਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾਣਾ ਹੈ। ਦੋਵੇਂ ਟੀਮਾਂ ਅਹਿਮਦਾਬਾਦ ਪਹੁੰਚ ਚੁੱਕੀਆਂ ਹਨ। ਟਾਸ ਤੋਂ 1 ਘੰਟਾ ਪਹਿਲਾ ਯਾਨੀ ਕਿ 12.30 ਵਜੇ ਤੋਂ ਬਾਲੀਵੁੱਡ ਸਿੰਗਰ ਮਹਾਦੇਵਨ, ਅਰਿਜੀਤ ਸਿੰਘ ਤੇ ਸੁਖਵਿੰਦਰ ਸਿੰਘ ਪਰਫਾਰਮ ਕਰਨਗੇ। ਭਾਰਤ-ਪਾਕਿਸਤਾਨ ਦੇ ਵਿਚਾਲੇ ਮੈਚ ਦਾ ਟਾਸ ਆਪਣੇ ਨਿਰਧਾਰਿਤ ਸਮੇਂ ਯਾਨੀ ਕਿ 1.30 ਵਜੇ ਹੀ ਹੋਵੇਗਾ। ਜਿਸ ਤੋਂ ਬਾਅਦ ਮੈਚ 2 ਵਜੇ ਸ਼ੁਰੂ ਹੋਵੇਗਾ।
ਇਸ ਤੋਂ ਪਹਿਲਾਂ ਅਹਿਮਦਾਬਾਦ ਵਿੱਚ 5 ਅਕਤੂਬਰ ਨੂੰ ਇੰਗਲੈਂਡ ਤੇ ਨਿਊਜ਼ੀਲੈਂਡ ਦੇ ਵਿਚਾਲੇ ਖੇਡੇ ਗਏ ਡੈਬਿਊ ਮੈਚ ਵਿੱਚ ਓਪਨਿੰਗ ਮੈਚ ਸੈਰੇਮਨੀ ਨਹੀਂ ਹੋਈ ਸੀ। ਮੀਡੀਆ ਰਿਪੋਰਟਾਂ ਅਨੁਸਾਰ 4 ਅਕਤੂਬਰ ਨੂੰ ਕੈਪਟਨਸ ਡੇਅ ਸੈਰੇਮਨੀ ਦੇ ਮੌਕੇ ‘ਤੇ ਹੀ ਓਪਨਿੰਗ ਸੈਰੇਮਨੀ ਹੋਣੀ ਸੀ। ਰਿਪੋਰਟਾਂ ਮੁਤਾਬਕ ਓਪਨਿੰਗ ਸੈਰੇਮਨੀ ਵਿੱਚ ਬਾਲੀਵੁੱਡ ਸਟਾਰ ਰਣਵੀਰ ਸਿੰਘ, ਸਿੰਗਰ ਅਰਿਜੀਤ ਸਿੰਘ, ਅਦਾਕਾਰਾ ਤਮੰਨਾ ਭਾਟੀਆ, ਸਿੰਗਰ ਸ਼੍ਰੇਆ ਘੋਸ਼ਾਲ ਤੇ ਸਿੰਘ ਆਸ਼ਾ ਭੋਸਲੇ ਪ੍ਰਫਾਰਮ ਕਰਨ ਵਾਲੇ ਸਨ। ਇਸਦੇ ਇਲਾਵਾ ਆਤਿਸ਼ਬਾਜ਼ੀ ਤੇ ਲੇਜ਼ਰ ਸ਼ੋਅ ਵੀ ਹੋਣਾ ਸੀ।
ਦੱਸ ਦੇਈਏ ਕਿ 14 ਅਕਤੂਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਵਿਸ਼ਵ ਕੱਪ ਦੇ ਦੌਰਾਨ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਮੁਕਾਬਲਾ ਖੇਡਿਆ ਜਾਣਾ ਹੈ। ਗੁਜਰਾਤ ਪੁਲਿਸ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ 14 ਅਕਤੂਬਰ ਨੂੰ ਅਹਿਮਦਾਬਾਦ ਸ਼ਹਿਰ ਨੂੰ ਨੋ ਡਰੋਨ ਐਲਾਨਿਆ ਗਿਆ ਹੈ। ਇਸਦੇ ਤਹਿਤ ਡਰੋਨ, ਕਵਾਡਕਾਪਟਰ, ਸੰਚਾਲਿਤ ਜਹਾਜ਼, ਹੈਂਗ ਗਲਾਈਡਰ, ਪੈਰਾਗਲਾਈਡਰ, ਗਰਮ ਹਵਾ ਦੇ ਗੁਬਾਰੇ ਤੇ ਪੈਰਾਸ਼ੂਟਿੰਗ ਦੇ ਸੰਚਾਲਨ ‘ਤੇ ਬੈਨ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: