ਅੰਡਰ-19 ਵਿਸ਼ਵ ਕੱਪ ਦਾ ਫਾਈਨਲ ਅੱਜ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਵਿਲੋਮੂਰ ਪਾਰਕ, ਬੇਨੋਨੀ ਵਿੱਚ ਦੁਪਹਿਰ 1:30 ਵਜੇ ਸ਼ੁਰੂ ਹੋਵੇਗਾ। ਮੈਚ ਲਈ ਟਾਸ ਦੁਪਹਿਰ 1:00 ਵਜੇ ਹੋਵੇਗਾ । ਭਾਰਤ ਅਤੇ ਆਸਟ੍ਰੇਲੀਆ ਤੀਜੀ ਵਾਰ ਟੂਰਨਾਮੈਂਟ ਦੇ ਫਾਈਨਲ ਵਿੱਚ ਆਹਮੋ-ਸਾਹਮਣੇ ਹੋਣਗੇ। ਇਸ ਤੋਂ ਪਹਿਲਾਂ ਦੋਵਾਂ ਦੇਸ਼ਾਂ ਵਿਚਾਲੇ ਦੋ ਵਾਰ ਅੰਡਰ-19 ਵਿਸ਼ਵ ਕੱਪ ਦਾ ਫਾਈਨਲ ਖੇਡਿਆ ਗਿਆ ਅਤੇ ਦੋਵਾਂ ਮੌਕਿਆਂ ‘ਤੇ ਟੀਮ ਇੰਡੀਆ ਨੇ ਬਾਜ਼ੀ ਮਾਰੀ । ਅੰਡਰ-19 ਵਿਸ਼ਵ ਕੱਪ 2018 ਦੇ ਫਾਈਨਲ ਵਿੱਚਭਾਰਤ ਨੇ ਆਸਟ੍ਰੇਲੀਆ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਜਦੋਂ ਕਿ 2012 ਵਿੱਚ ਭਾਰਤ ਨੇ ਆਸਟਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆ ਸੀ।
ਯੂਥ ਵਨਡੇ ਦੇ ਹੈੱਡ-ਟੂ-ਹੈੱਡ ਵਿੱਚ ਭਾਰਤ ਦਾ ਪ੍ਰਦਰਸ਼ਨ ਆਸਟ੍ਰੇਲੀਆ ਨਾਲੋਂ ਬਿਹਤਰ ਹੈ। ਦੋਵਾਂ ਟੀਮਾਂ ਵਿਚਾਲੇ ਹੁਣ ਤੱਕ 37 ਵਨਡੇ ਮੈਚ ਖੇਡੇ ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ ਭਾਰਤ ਨੇ 23 ਮੈਚ ਜਿੱਤੇ, ਜਦਕਿ ਆਸਟ੍ਰੇਲੀਆ ਨੇ 14 ਮੈਚ ਜਿੱਤੇ ਹਨ। ਅੰਡਰ-19 ਵਨਡੇ ਵਿਸ਼ਵ ਕੱਪ ਵਿੱਚ ਦੋਵੇਂ ਟੀਮਾਂ 8 ਵਾਰ ਆਹਮੋ-ਸਾਹਮਣੇ ਹੋਈਆਂ ਹਨ । ਇਸ ਵਿੱਚ ਵੀ ਭਾਰਤ ਦਾ ਦਬਦਬਾ ਰਿਹਾ।
ਇਹ ਵੀ ਪੜ੍ਹੋ: ਦੇਸ਼ ਦੀ ਰਾਖੀ ਕਰਦਿਆਂ ਪੰਜਾਬ ਦਾ ਇੱਕ ਹੋਰ ਜਵਾਨ ਸ਼ਹੀਦ, ਚੀਨ ਸਰਹੱਦ ‘ਤੇ ਡਿਊਟੀ ਦੌਰਾਨ ਗਈ ਜਾ.ਨ
ਦੱਸ ਦੇਈਏ ਕਿ ਭਾਰਤੀ ਟੀਮ ਇਸ ਟੂਰਨਾਮੈਂਟ ਦੀ ਸਭ ਤੋਂ ਸਫਲ ਟੀਮ ਹੈ । ਟੀਮ ਨੇ ਪੰਜ ਖਿਤਾਬ ਜਿੱਤੇ ਹਨ । ਇਸ ਵਾਰ ਵੀ ਟੀਮ ਦਾ ਸਫ਼ਰ ਸ਼ਾਨਦਾਰ ਰਿਹਾ । ਟੀਮ ਨੇ ਆਪਣੇ ਸਾਰੇ ਮੈਚ ਜਿੱਤੇ ਹਨ। ਉੱਥੇ ਹੀ ਆਸਟ੍ਰੇਲੀਆ ਦੂਜੀ ਸਭ ਤੋਂ ਸਫਲ ਟੀਮ ਹੈ । ਟੀਮ ਨੇ ਤਿੰਨ ਖ਼ਿਤਾਬ ਜਿੱਤੇ ਹਨ । ਇਸ ਵਾਰ ਟੀਮ ਨੂੰ ਇੱਕ ਮੈਚ ਹਾਰ ਮਿਲੀ ਹੈ। ਟੀਮ ਨੂੰ ਪਹਿਲੇ ਮੈਚ ਵਿੱਚ ਬੰਗਲਾਦੇਸ਼ ਨੇ ਹਰਾਇਆ ਸੀ।
ਟੀਮਾਂ ਦੀ ਸੰਭਾਵਿਤ ਪਲੇਇੰਗ-11
ਭਾਰਤ: ਉਦੈ ਸਹਾਰਨ (ਕਪਤਾਨ), ਆਦਰਸ਼ ਸਿੰਘ, ਅਰਸ਼ਿਨ ਕੁਲਕਰਨੀ, ਮੁਸ਼ੀਰ ਖਾਨ, ਪ੍ਰਿਯਾਂਸ਼ੂ ਮੋਲਿਆ, ਸਚਿਨ ਧਾਸ, ਅਰਾਵੇਲੀ ਅਵਨੀਸ਼ (ਵਿਕਟਕੀਪਰ), ਮੁਰੂਗਨ ਅਭਿਸ਼ੇਕ, ਨਮਨ ਤਿਵਾਰੀ, ਰਾਜ ਲਿੰਬਾਨੀ ਅਤੇ ਸੌਮਿਆ ਪਾਂਡੇ।
ਆਸਟ੍ਰੇਲੀਆ: ਹਿਊਜ ਵਾਈਜੇਨ (ਕਪਤਾਨ), ਸੈਮ ਫੋਂਸਟਸ, ਹੈਰੀ ਡਿਕਸਨ, ਹਰਜਸ ਸਿੰਘ, ਰਿਆਨ ਹਿਕਸ (ਵਿਕਟਕੀਪਰ), ਓਲਿਵਰ ਪੀਕੇ, ਟੌਮ ਕੈਂਪਬੈਲ, ਰਾਫਟ ਮੈਕਮਿਲਨ, ਟੌਮ ਸਟ੍ਰੈਕਰ, ਮਾਹਲੀ ਬੀਅਰਡਮੈਨ ਤੇ ਕੈਲਮ ਵਿਡਲਰ।
ਵੀਡੀਓ ਲਈ ਕਲਿੱਕ ਕਰੋ –