ਭਾਰਤ ਤੇ ਅਫਗਾਨਿਸਤਾਨ ਵਿਚਾਲੇ 3 ਮੈਚਾਂ ਦੀ ਟੀ-20 ਸੀਰੀਜ਼ ਦਾ ਦੂਜਾ ਮੁਕਾਬਲਾ ਅੱਜ ਇੰਦੌਰ ਵਿੱਚ ਖੇਡਿਆ ਜਾਵੇਗਾ। ਮੈਚ ਹੋਲਕਰ ਸਟੇਡੀਅਮ ਵਿੱਚ ਸ਼ਾਮ 7 ਵਜੇ ਤੋਂ ਸ਼ੁਰੂ ਹੋਵੇਗਾ। ਮੈਚ ਲਈ ਟਾਸ ਸ਼ਾਮ 6.30 ਵਜੇ ਹੋਵੇਗਾ। ਦੋਨੋ ਟੀਮਾਂ ਇੰਦੌਰ ਵਿੱਚ ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੀਆਂ। ਭਾਰਤੀ ਟੀਮ ਪਹਿਲਾ ਮੈਚ 6 ਵਿਕਟਾਂ ਨਾਲ ਜਿੱਤ ਕੇ ਸੀਰੀਜ਼ ਵਿੱਚ 1-0 ਨਾਲ ਅੱਗੇ ਹੈ। ਇਸ ਸਾਲ ਟੀਮ ਇੰਡੀਆ ਦਾ ਇਹ ਦੂਜਾ ਟੀ-20 ਮੈਚ ਹੋਵੇਗਾ। ਇਸ ਮੈਚ ਵਿੱਚ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਵਾਪਸੀ ਦੇ ਲਈ ਤਿਆਰ ਹੈ।
ਟੀਮ ਇੰਡੀਆ ਅੱਜ ਦਾ ਮੈਚ ਜਿੱਤ ਕੇ ਸੀਰੀਜ਼ ‘ਤੇ ਕਬਜ਼ਾ ਕਰਨ ਦੇ ਇਰਾਦੇ ਨਾਲ ਮੈਦਾਨ ‘ਤੇ ਉਤਰੇਗੀ। ਉੱਥੇ ਹੀ ਅਫਗਾਨ ਟੀਮ ਦੀ ਕੋਸ਼ਿਸ਼ ਹੋਵੇਗੀ ਕਿ ਸੀਰੀਜ਼ ਨੂੰ ਬਰਾਬਰੀ ‘ਤੇ ਲਿਆਉਂਦਾ ਜਾ ਸਕੇ। ਭਾਰਤੀ ਟੀਮ ਦੇ ਲਈ ਸੀਰੀਜ਼ ਟੀ-20 ਵਿਸ਼ਵ ਕੱਪ 2024 ਦੇ ਲਿਹਾਜ ਨਾਲ ਬਹੁਤ ਅਹਿਮ ਹੈ। ਟੂਰਨਾਮੈਂਟ ਤੋਂ ਪਹਿਲਾਂ ਭਾਰਤ ਦੀ ਇਹ ਆਖਰੀ ਟੀ-20 ਸੀਰੀਜ਼ ਹੈ। ਇਸਦੇ ਬਾਅਦ ਭਾਰਤ ਇੰਗਲੈਂਡ ਨਾਲ 5 ਟੈਸਟ ਮੈਚ ਖੇਡੇਗਾ ਤੇ ਫਿਰ IPL ਸ਼ੁਰੂ ਹੋ ਜਾਵੇਗਾ। IPL ਟੂਰਨਾਮੈਂਟ ਮਈ ਦੇ ਤੀਜੇ ਹਫਤੇ ਤੱਕ ਚੱਲਣ ਦੀ ਉਮੀਦ ਹੈ। ਟੂਰਨਾਮੈਂਟ ਦੇ ਠੀਕ ਬਾਅਦ 1 ਜੂਨ ਤੋਂ ਹੀ ਵੈਸਟਇੰਡੀਜ਼ ਤੇ ਅਮਰੀਕਾ ਵਿੱਚ ਟੀ-20 ਵਿਸ਼ਵ ਕੱਪ ਵੀ ਸ਼ੁਰੂ ਹੋ ਜਾਵੇਗਾ।
ਇਹ ਵੀ ਪੜ੍ਹੋ: ਚੰਡੀਗੜ੍ਹ ਪ੍ਰਸ਼ਾਸ਼ਨ ਨੇ ਸਕੂਲਾਂ ਦੀਆਂ ਛੁੱਟੀਆਂ ‘ਚ ਕੀਤਾ ਵਾਧਾ, ਠੰਢ ਦੇ ਮੱਦੇਨਜ਼ਰ ਲਿਆ ਫੈਸਲਾ
ਇਹ ਪਹਿਲੀ ਵਾਰ ਹੈ ਕਿ ਜਦੋਂ ਦੋਵੇਂ ਟੀਮਾਂ ਦੇ ਵਿਚਾਲੇ ਬਾਈਲੈਟ੍ਰਲ ਸੀਰੀਜ਼ ਟੀ-20 ਸੀਰੀਜ਼ ਖੇਡੀ ਜਾ ਰਹੀ ਹੈ। ਉੱਥੇ ਹੀ ਟੀ-20 ਫਾਰਮੈਟ ਵਿੱਚ ਭਾਰਤ ਤੇ ਅਫਗਾਨਿਸਤਾਨ ਦੇ ਵਿਚਾਲੇ 6 ਮੈਚ ਹੋਏ ਹਨ। ਜਿਨ੍ਹਾਂ ਵਿੱਚੋਂ 5 ਭਾਰਤ ਨੇ ਜਿੱਤੇ ਹਨ ਤੇ ਇੱਕ ਮੈਚ ਬੇਨਤੀਜਾ ਰਿਹਾ ਹੈ। ਇਹ ਸਾਰੇ ਮੁਕਾਬਲੇ ਅਲੱਗ-ਅਲੱਗ ਟੂਰਨਾਮੈਂਟ ਵਿੱਚ ਖੇਡੇ ਗਏ ਹਨ। ਦੱਸ ਦੇਈਏ ਕਿ ਉੱਥੇ ਹੀ ਦੂਜੇ ਪਾਸੇ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਅੱਜ ਸਭ ਤੋਂ ਵੱਧ ਟੀ-20 ਇੰਟਰਨੈਸ਼ਨਲ ਦੌੜਾਂ ਬਣਾਉਣ ਵਾਲੇ ਭਾਰਤੀ ਕਪਤਾਨ ਬਣ ਸਕਦੇ ਹਨ। ਰੋਹਿਤ ਦੇ 51 ਟੀ-20 ਵਿੱਚ 1527 ਦੌੜਾਂ ਹਨ। ਉਨ੍ਹਾਂ ਤੋਂ ਅੱਗੇ ਵਿਰਾਟ ਕੋਹਲੀ ਹਨ, ਜਿਨ੍ਹਾਂ ਨੇ ਬਤੌਰ ਕਪਤਾਨ 50 ਟੀ-20 ਵਿੱਚ 1570 ਦੌੜਾਂ ਬਣਾਈਆਂ ਹਨ। ਯਾਨੀ ਰੋਹਿਤ ਨੂੰ ਵਿਰਾਟ ਤੋਂ ਅੱਗੇ ਨਿਕਲ ਕੇ ਪਹਿਲੇ ਨੰਬਰ ‘ਤੇ ਆਉਣ ਦੇ ਲਈ 44 ਦੌੜਾਂ ਦੀ ਜ਼ਰੂਰਤ ਹੈ।
ਟੀਮਾਂ ਦੀ ਸੰਭਾਵਿਤ ਪਲੇਇੰਗ-11
ਭਾਰਤ: ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜੈਸਵਾਲ/ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼ਿਵਮ ਦੂਬੇ, ਰਿੰਕੂ ਸਿੰਘ, ਜਿਤੇਸ਼ ਸ਼ਰਮਾ (ਵਿਕਟਕੀਪਰ), ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਕੁਲਦੀਪ ਯਾਦਵ/ਰਵੀ ਬਿਸ਼ਨੋਈ, ਅਰਸ਼ਦੀਪ ਸਿੰਘ ਅਤੇ ਮੁਕੇਸ਼ ਕੁਮਾਰ/ਆਵੇਸ਼ ਖਾਨ।
ਅਫਗਾਨਿਸਤਾਨ: ਇਬਰਾਹਿਮ ਜ਼ਾਦਰਾਨ (ਕਪਤਾਨ), ਰਹਿਮਾਨਉੱਲ੍ਹਾ ਗੁਰਬਾਜ਼ (ਵਿਕਟਕੀਪਰ), ਰਹਿਮਤ ਸ਼ਾਹ, ਅਜ਼ਮਤੁੱਲਾ ਉਮਰਜ਼ਈ, ਨਜੀਬੁੱਲਾ ਜ਼ਾਦਰਾਨ, ਮੁਹੰਮਦ ਨਬੀ, ਕਰੀਮ ਜਨਤ, ਗੁਲਬਦੀਨ ਨਾਇਬ, ਨਵੀਨ-ਉਲ-ਹੱਕ, ਫਜ਼ਲਹਕ ਫਾਰੂਕੀ ਅਤੇ ਮੁਜੀਬ ਉਰ ਰਹਿਮਾਨ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”