ਵਿਸ਼ਵ ਕੱਪ 2023 ਵਿੱਚ ਅੱਜ ਭਾਰਤ ਦਾ ਮੁਕਾਬਲਾ ਅਫਗਾਨਿਸਤਾਨ ਨਾਲ ਹੋਵੇਗਾ। ਇਹ ਮੈਚ ਨਵੀਂ ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ ਵਿੱਚ ਦੁਪਹਿਰ 2 ਵਜੇ ਤੋਂ ਖੇਡਿਆ ਜਾਵੇਗਾ। ਇਸ ਮੁਕਾਬਲੇ ਲਈ ਟਾਸ ਦੁਪਹਿਰ 1.30 ਵਜੇ ਹੋਵੇਗਾ। ਟੀਮ ਇੰਡੀਆ ਦੇ ਸਟਾਰ ਓਪਨਰ ਸ਼ੁਭਮਨ ਗਿੱਲ ਡੇਂਗੂ ਕਾਰਨ ਇਸ ਮੈਚ ਵਿੱਚ ਨਹੀਂ ਖੇਡ ਸਕਣਗੇ। ਉਨ੍ਹਾਂ ਦੀ ਜਗ੍ਹਾ ਰੋਹਿਤ ਸ਼ਰਮਾ ਦੇ ਨਾਲ ਈਸ਼ਾਨ ਕਿਸ਼ਨ ਦੇ ਹੀ ਓਪਨ ਕਰਨ ਦੀ ਸੰਭਾਵਨਾ ਹੈ।
ਭਾਰਤ ਤੇ ਅਫਗਾਨਿਸਤਾਨ ਦੇ ਵਿਚਾਲੇ ਹੁਣ ਤੱਕ ਸਿਰਫ਼ ਤਿੰਨ ਵਨਡੇ ਮੈਚ ਖੇਡੇ ਗਏ ਹਨ। ਇਨ੍ਹਾਂ ਵਿੱਚ ਦੋ ਮੈਚ ਭਾਰਤ ਨੇ ਜਿੱਤੇ ਹਨ ਤੇ ਇੱਕ ਮੈਚ ਟਾਈ ਰਿਹਾ। ਇਸ ਮੈਚ ਵਿੱਚ ਵੀ ਟੀਮ ਇੰਡੀਆ ਫੇਵਰਟ ਹੈ। ਭਾਰਤੀ ਟੀਮ ਫਿਲਹਾਲ ਸ਼ਾਨਦਾਰ ਫਾਰਮ ਵਿੱਚ ਹੈ। ਭਾਰਤ ਨੇ ਇਸ ਵਿਸ਼ਵ ਕੱਪ ਦੀਆਂ ਸਭ ਤੋਂ ਮਜ਼ਬੂਤ ਟੀਮਾਂ ਵਿੱਚੋਂ ਇੱਕ ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਹਰਾ ਕੇ ਵਿਸ਼ਵ ਕੱਪ ਦਾ ਆਗਾਜ਼ ਕੀਤਾ। ਉੱਥੇ ਹੀ ਅਫਗਾਨਿਸਤਾਨ ਨੂੰ ਬੰਗਲਾਦੇਸ਼ ਖਿਲਾਫ਼ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਇਸ ਮੈਦਾਨ ‘ਤੇ ਹੁਣ ਤੱਕ 27 ਵਨਡੇ ਮਾਇਓਚ ਖੇਡੇ ਗਏ ਹਨ। ਪਹਿਲਾਂ ਬੈਟਿੰਗ ਕਰਨ ਵਾਲੀ ਟੀਮ ਨੇ 13 ਹੋਰ ਟਾਰਗੇਟ ਚੇਜ਼ ਕਰਨ ਵਾਲੀ ਟੀਮ ਨੇ ਵੀ ਇੰਨੇ ਹੀ ਮੈਚ ਜਿੱਤੇ, ਜਦਕਿ ਇੱਕ ਮੈਚ ਦਾ ਨਤੀਜਾ ਨਹੀਂ ਨਿਕਲ ਸਕਿਆ ਸੀ। ਆਖਰੀ 6 ਮੈਚਾਂ ਵਿੱਚੋਂ 5 ਮੈਚ ਪਹਿਲਾਂ ਬੈਟਿੰਗ ਕਰਨ ਵਾਲੀਆਂ ਟੀਮਾਂ ਨੇ ਜਿੱਤੇ ਹਨ। ਪਹਿਲੀ ਇਨਿੰਗ ਦਾ ਐਵਰੇਜ ਸਕੋਰ 260 ਦੌੜਾਂ ਹਨ। ਇੱਥੇ ਹੀ ਜੇਕਰ ਦਿੱਲੀ ਦੇ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਬੁੱਧਵਾਰ ਨੂੰ ਮੌਸਮ ਬਿਲਕੁਲ ਸਾਫ ਰਹੇਗਾ। ਹਵਾ ਦੀ ਰਫਤਾਰ 13 ਤੋਂ 15 ਕਿਲੋਮੀਟਰ ਪ੍ਰਤੀ ਘੰਟਾ ਰਹੇਗੀ। ਇੱਥੇ ਨਾਰਿਸ਼ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ।
ਸੰਭਾਵਿਤ ਪਲੇਇੰਗ ਇਲੈਵਨ
ਭਾਰਤ: ਰੋਹਿਤ ਸ਼ਰਮਾ(ਕਪਤਾਨ), ਈਸ਼ਾਨ ਕਿਸ਼ਨ/ ਸੂਰਿਆਕੁਮਾਰ ਯਾਦਵ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐੱਲ ਰਾਹੁਲ(ਵਿਕਟਕੀਪਰ), ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ/’ਮੁਹੰਮਦ ਸ਼ਮੀ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ ਤੇ ਮੁਹੰਮਦ ਸਿਰਾਜ।
ਅਫਗਾਨਿਸਤਾਨ: ਰਹਿਮਾਨੁਲਾਹ ਗੁਰਬਾਜ(ਵਿਕਟਕੀਪਰ), ਇਬ੍ਰਾਹਿਮ ਜਾਦਰਾਨ, ਰਹਿਮਤ ਸ਼ਾਹ, ਹਸ਼ਮਤੁਲਾਹ ਸ਼ਹੀਦੀ(ਕਪਤਾਨ), ਮੁਹੰਮਦ ਨਬੀ, ਨਜੀਬੁਲਾਹ ਜਾਦਰਾਨ, ਅਜਮਤੁਲਾਹ ਓਮਰਜਈ, ਰਾਸ਼ਿਦ ਖਾਨ, ਮੁਜੀਬ ਉਰ ਰਹਿਮਾਨ, ਨਵੀਨ-ਉਲ-ਹੱਕ ਤੇ ਫਜਲਹੱਕ ਫਾਰੂਕੀ।
ਵੀਡੀਓ ਲਈ ਕਲਿੱਕ ਕਰੋ -: