ਭਾਰਤ ਨੇ ਹੈਦਰਾਬਾਦ ਵਿੱਚ ਖੇਡੇ ਗਏ ਤੀਜੇ ਟੀ-20 ਵਿੱਚ ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਮਾਤ ਦਿੱਤੀ । ਪਹਿਲਾਂ ਬੱਲੇਬਾਜ਼ੀ ਕਰਦਿਆਂ ਆਸਟ੍ਰੇਲੀਆ ਨੇ 20 ਓਵਰਾਂ ਵਿੱਚ 77 ਵਿਕਟਾਂ ਗਵਾ ਕੇ 186 ਦੌੜਾਂ ਬਣਾਈਆਂ। ਕੈਮਰਨ ਗ੍ਰੀਨ ਨੇ 21 ਗੇਂਦਾਂ ਵਿੱਚ 52 ਦੌੜਾਂ ਅਤੇ ਟਿਮ ਡੇਵਿਡ ਨੇ 27 ਗੇਂਦਾਂ ਵਿੱਚ 54 ਦੌੜਾਂ ਦੀ ਪਾਰੀ ਖੇਡੀ । ਜਵਾਬ ਵਿੱਚ ਟੀਮ ਇੰਡੀਆ ਨੇ 19.5 ਓਵਰਾਂ ਵਿੱਚ ਚਾਰ ਵਿਕਟਾਂ ਗੁਆ ਕੇ ਟੀਚਾ ਹਾਸਿਲ ਕਰ ਲਿਆ । ਭਾਰਤ ਲਈ ਸੂਰਿਆਕੁਮਾਰ ਯਾਦਵ ਨੇ 36 ਗੇਂਦਾਂ ਵਿੱਚ 69 ਦੌੜਾਂ ਬਣਾਈਆਂ । ਇਸ ਦੇ ਨਾਲ ਹੀ ਵਿਰਾਟ ਕੋਹਲੀ ਨੇ 48 ਗੇਂਦਾਂ ‘ਤੇ 63 ਦੌੜਾਂ ਦੀ ਪਾਰੀ ਖੇਡੀ । ਸੂਰਿਆਕੁਮਾਰ ਨੂੰ ਉਸ ਦੀ ਸ਼ਾਨਦਾਰ ਬੱਲੇਬਾਜ਼ੀ ਲਈ ਪਲੇਅਰ ਆਫ ਦ ਮੈਚ ਦਾ ਐਵਾਰਡ ਦਿੱਤਾ ਗਿਆ। ਇਸ ਦੇ ਨਾਲ ਹੀ ਸੀਰੀਜ਼ ਵਿੱਚ 8 ਵਿਕਟਾਂ ਲੈਣ ਵਾਲੇ ਅਕਸ਼ਰ ਪਟੇਲ ਨੂੰ ‘ਪਲੇਅਰ ਆਫ ਦਿ ਸੀਰੀਜ਼’ ਦਾ ਐਵਾਰਡ ਦਿੱਤਾ ਗਿਆ। ਇਸ ਜਿੱਤ ਦੇ ਨਾਲ ਭਾਰਤ ਨੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਨੂੰ 2-1 ਨਾਲ ਜਿੱਤ ਲਿਆ।
ਭਾਰਤੀ ਟੀਮ ਆਪਣੇ ਘਰੇਲੂ ਮੈਦਾਨ ‘ਤੇ 9 ਸਾਲਾਂ ਬਾਅਦ ਆਸਟ੍ਰੇਲੀਆ ਨੂੰ ਟੀ-20 ਸੀਰੀਜ਼ ਵਿੱਚ ਹਰਾਉਣ ਵਿੱਚ ਕਾਮਯਾਬ ਰਹੀ ਹੈ । ਆਸਟ੍ਰੇਲੀਆ ਨੂੰ 2013 ਤੋਂ ਬਾਅਦ ਟੀ-20 ਸੀਰੀਜ਼ ਵਿੱਚ ਨਹੀਂ ਹਰਾ ਸਕੀ ਸੀ । 2007 ਅਤੇ 2013 ਵਿੱਚ ਇੱਕ-ਇੱਕ ਮੈਚਾਂ ਦੀ ਲੜੀ ਜਿੱਤੀ। ਹੁਣ ਟੀਮ ਇੰਡੀਆ 9 ਸਾਲਾਂ ਵਿੱਚ ਪਹਿਲੀ ਵਾਰ ਕੰਗਾਰੂਆਂ ਨੂੰ ਉਨ੍ਹਾਂ ਦੀ ਘਰੇਲੂ ਸੀਰੀਜ਼ ਵਿੱਚ ਹਰਾਉਣ ਵਿੱਚ ਸਫਲ ਰਹੀ ਹੈ । 2017-18 ਵਿੱਚ ਸੀਰੀਜ਼ 1-1 ਨਾਲ ਬਰਾਬਰੀ ‘ਤੇ ਰਹੀ ਸੀ ਤਾਂ 2018-19 ਵਿੱਚ ਆਸਟ੍ਰੇਲੀਆ ਨੇ 2-0 ਨਾਲ ਜਿੱਤ ਦਰਜ ਕੀਤੀ ਸੀ।
ਇਹ ਵੀ ਪੜ੍ਹੋ: ਈਰਾਨ : ਹਿਜਾਬ ਪ੍ਰਦਰਸ਼ਨ ‘ਚ ਵਾਲ ਖੋਲ੍ਹਣ ਵਾਲੀ 20 ਸਾਲਾਂ ਕੁੜੀ ਦਾ ਕਤਲ, ਪੁਲਿਸ ਨੇ ਮਾਰੀਆਂ 6 ਗੋਲੀਆਂ
ਦੱਸ ਦੇਈਏ ਕਿ ਰੋਮਾਂਚਕ ਮੈਚ ਵਿੱਚ ਭਾਰਤ ਨੂੰ ਆਖਰੀ ਓਵਰ ਵਿੱਚ 11 ਦੌੜਾਂ ਦੀ ਲੋੜ ਸੀ । ਉਸ ਸਮੇਂ ਵਿਰਾਟ ਕੋਹਲੀ ਅਤੇ ਹਾਰਦਿਕ ਪੰਡਯਾ ਕ੍ਰੀਜ਼ ‘ਤੇ ਸਨ। ਡੇਨੀਅਲ ਸੈਮਸ ਗੇਂਦਬਾਜ਼ੀ ਕਰ ਰਹੇ ਸਨ। ਕੋਹਲੀ ਨੇ ਪਹਿਲੀ ਗੇਂਦ ‘ਤੇ ਛੱਕਾ ਲਗਾਇਆ । ਹਾਲਾਂਕਿ ਇਸਦੀ ਅਗਲੀ ਹੀ ਗੇਂਦ ‘ਤੇ ਕੋਹਲੀ ਫਿੰਚ ਨੂੰ ਕੈਚ ਦੇ ਬੈਠੇ । ਤੀਜੀ ਗੇਂਦ ‘ਤੇ ਦਿਨੇਸ਼ ਕਾਰਤਿਕ ਨੇ ਇੱਕ ਦੌੜ ਲਈ । ਆਖਰੀ ਤਿੰਨ ਗੇਂਦਾਂ ‘ਤੇ ਭਾਰਤ ਨੂੰ ਚਾਰ ਦੌੜਾਂ ਦੀ ਲੋੜ ਸੀ । ਇਸ ਦੇ ਨਾਲ ਹੀ ਹਾਰਦਿਕ ਚੌਥੀ ਗੇਂਦ ‘ਤੇ ਕੋਈ ਦੌੜ ਨਹੀਂ ਬਣਾ ਸਕੇ । ਪੰਜਵੀਂ ਗੇਂਦ ‘ਤੇ ਸੈਮਸ ਨੇ ਵਾਈਡ ਯਾਰਕਰ ਸੁੱਟਣ ਦੀ ਕੋਸ਼ਿਸ਼ ਕੀਤੀ, ਪਰ ਗੇਂਦ ਹਾਰਦਿਕ ਦੇ ਬੱਲੇ ਨਾਲ ਲੱਗ ਗਈ ਅਤੇ ਥਰਡ ਮੈਨ ‘ਤੇ ਚਾਰ ਦੌੜਾਂ ਲਈ ਚਲੀ ਗਈ । ਇਸ ਤਰ੍ਹਾਂ ਭਾਰਤ ਇੱਕ ਗੇਂਦ ਰਹਿੰਦਿਆਂ ਹੀ ਜਿੱਤ ਗਿਆ।
ਵੀਡੀਓ ਲਈ ਕਲਿੱਕ ਕਰੋ -: