ਵਨਡੇ ਵਿਸ਼ਵ ਕੱਪ 2023 ਵਿੱਚ ਅੱਜ ਯਾਨੀ ਕਿ ਵੀਰਵਾਰ 19 ਅਕਤੂਬਰ ਨੂੰ ਭਾਰਤ ਦਾ ਸਾਹਮਣਾ ਬੰਗਲਾਦੇਸ਼ ਨਾਲ ਹੋਵੇਗਾ । ਮੈਚ ਪੁਣੇ ਦੇ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿੱਚ ਦੁਪਹਿਰ 2 ਵਜੇ ਤੋਂ ਖੇਡਿਆ ਜਾਵੇਗਾ। ਟਾਸ ਅੱਧਾ ਘੰਟਾ ਪਹਿਲਾਂ ਯਾਨੀ ਕਿ 1.30 ਵਜੇ ਹੋਵੇਗਾ। ਅੱਜ ਦਾ ਮੈਚ ਜਿੱਤ ਕੇ ਟੀਮ ਇੰਡੀਆ ਲਗਾਤਾਰ ਚੌਥਾ ਮੈਚ ਜਿੱਤ ਸਕਦੀ ਹੈ। ਟੀਮ ਦੇ ਕੋਲ ਨਿਊਜ਼ੀਲੈਂਡ ਨੂੰ ਪਿੱਛੇ ਕਰ ਪੁਆਇੰਟ ਟੇਬਲ ਵਿੱਚ ਟਾਪ ‘ਤੇ ਵੀ ਆਉਣ ਦਾ ਮੌਕਾ ਹੈ।
ਦੋਹਾਂ ਟੀਮਾਂ ਦੇ ਲਈ ਇਹ ਇਸ ਵਿਸ਼ਵ ਕੱਪ ਵਿੱਚ ਚੌਥਾ ਮੁਕਾਬਲਾ ਹੋਵੇਗਾ। ਭਾਰਤ ਨੇ ਆਪਣੇ ਸ਼ੁਰੂਆਤੀ ਤਿੰਨੋਂ ਮੁਕਾਬਲੇ ਜਿੱਤੇ ਹਨ। ਟੀਮ ਨੇ ਪਹਿਲੇ ਮੈਚ ਵਿੱਚ ਆਸਟ੍ਰੇਲੀਆ, ਦੂਜੇ ਵਿੱਚ ਅਫਗਾਨਿਸਤਾਨ ਤੇ ਤੀਜੇ ਵਿੱਚ ਪਾਕਿਸਤਾਨ ਨੂੰ ਹਰਾਇਆ। ਟੀਮ ਇਸ ਸਮੇਂ ਪੁਆਇੰਟ ਟੇਬਲ ਵਿੱਚ 6 ਪੁਆਇੰਟਾਂ ਨਾਲ ਦੂਜੇ ਨੰਬਰ ‘ਤੇ ਹੈ। ਉੱਥੇ ਹੀ ਦੂਜੇ ਪਾਸੇ ਬੰਗਲਾਦੇਸ਼ ਦੀ ਗੱਲ ਕੇਤੈ ਜਾਵੇ ਤਾਂ ਟੀਮ ਨੇ ਤਿੰਨ ਮੈਚਾਂ ਵਿੱਚੋਂ ਇੱਕ ਹੀ ਮੈਚ ਜਿੱਤਿਆ ਹੈ ਤੇ 2 ਵਿੱਚ ਉਸਨੂੰ ਹਾਰ ਮਿਲੀ ਹੈ। ਟੀਮ ਨੇ ਆਪਣੇ ਪਹਿਲੇ ਮੈਚ ਵਿੱਚ ਅਫਗਾਨਿਸਤਾਨ ਨੂੰ ਹਰਾਇਆ। ਜਦਕਿ ਇੰਗਲੈਂਡ ਤੇ ਨਿਊਜ਼ੀਲੈਂਡ ਦੇ ਖਿਲਾਫ਼ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਇੱਥੇ ਜੇਕਰ ਵਨਡੇ ਵਿਸ਼ਵ ਕੱਪ ਦੀ ਗੱਲ ਕੀਤੀ ਜਾਵੇ ਤਾਂ ਦੋਹਾਂ ਟੀਮਾਂ ਦੇ ਵਿਚਾਲੇ 4 ਮੈਚ ਖੇਡੇ ਗਏ ਹਨ। ਤਿੰਨ ਵਿੱਚ ਭਾਰਤ ਤੇ ਇੱਕ ਵਿੱਚ ਬੰਗਲਾਦੇਸ਼ ਨੂੰ ਜਿੱਤ ਮਿਲੀ। ਦੋਹਾਂ ਦੇ ਵਿਚਾਲੇ ਪਹਿਲਾ ਮੈਚ 2007 ਦੇ ਵਿਸ਼ਵ ਕੱਪ ਵਿੱਚ ਖੇਡਿਆ ਗਿਆ, ਇਸਨੂੰ ਬੰਗਲਾਦੇਸ਼ ਨੇ ਜਿੱਤਿਆ। ਇਸ ਤੋਂ ਬਾਅਦ ਟੀਮ ਇੰਡੀਆ ਨੇ ਲਗਾਤਾਰ 3 ਮੁਕਾਬਲਿਆਂ ਵਿੱਚ ਜਿੱਤ ਦਰਜ ਕੀਤੀ। ਅੱਜ ਦਾ ਮੈਚ ਜਿੱਤਦਿਆਂ ਹੀ ਟੀਮ ਇੰਡੀਆ ਬੰਗਲਾਦੇਸ਼ ‘ਤੇ ਵਿਸ਼ਵ ਕੱਪ ਵਿੱਚ ਜਿੱਤ ਦਾ ਚੌਕਾ ਲਗਾ ਦੇਵੇਗੀ।
ਜੇਕਰ ਓਵਰਆਲ ਹੈੱਡ ਟੁ ਹੈੱਡ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਤੇ ਬੰਗਲਾਦੇਸ਼ ਦੇ ਵਿਚਾਲੇ ਹੁਣ ਤੱਕ ਕੁੱਲ 40 ਵਨਡੇ ਖੇਡੇ ਗਏ ਹਨ। ਭਾਰਤ ਨੂੰ 31 ਤੇ ਬੰਗਲਾਦੇਸ਼ ਨੂੰ 8 ਵਿੱਚ ਜਿੱਤ ਮਿਲੀ ਹੈ। ਉੱਥੇ ਹੀ ਇੱਕ ਮੈਚ ਬੇਨਤੀਜਾ ਰਿਹਾ। ਇਸ ਵਿਸ਼ਵ ਕੱਪ ਵਿੱਚ ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਸ਼ਾਨਦਾਰ ਫਾਰਮ ਵਿੱਚ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਵਿਸ਼ਵ ਕੱਪ ਵਿੱਚ ਹੁਣ ਤੱਕ ਖੇਡੇ ਗਏ 3 ਮੈਚਾਂ ਵਿੱਚ ਇੱਕ ਸੈਂਕੜਾ ਤੇ ਇੱਕ ਅਰਧ ਸੈਂਕੜਾ ਲਗਾਇਆ ਹੈ। ਉਹ ਟੀਮ ਦੇ ਟਾਪ ਸਕੋਰਰ ਹਨ। ਉੱਥੇ ਹੀ ਬਾਲਿੰਗ ਵਿੱਚ ਟੀਮ ਦੇ ਪੇਸਰ ਜਸਪ੍ਰੀਤ ਬੁਮਰਾਹ ਨੇ ਸਭ ਤੋਂ ਵੱਧ ਵਿਕਟਾਂ ਲਈਆਂ ਹਨ।
ਇੱਥੇ ਜੇਕਰ ਪੁਣੇ ਸਟੇਡੀਅਮ ਦੀ ਪਿਚ ਦੀ ਗੱਲ ਕੀਤੀ ਜਾਵੇ ਤਾਂ ਉਹ ਵਿਕਟ ਫ੍ਰੈਂਡਲੀ ਹੈ। ਇੱਥੇ ਹਾਈ ਸਕੋਰਿੰਗ ਮੈਚ ਹੁੰਦੇ ਹਨ। ਇਸ ਸਟੇਡੀਅਮ ਵਿੱਚ ਹੁਣ ਤੱਕ ਕੁੱਲ 7 ਵਨਡੇ ਇੰਟਰਨੈਸ਼ਨਲ ਖੇਡੇ ਗਏ ਹਨ। ਪਹਿਲਾਂ ਬੈਟਿੰਗ ਕਰਨ ਵਾਲੀ ਟੀਮ ਨੇ ਚਾਰ, ਜਦਕਿ ਚੀਜ਼ ਕਰਨ ਵਾਲੀ ਟੀਮ ਨੇ ਤਿੰਨ ਮੈਚ ਜਿੱਤੇ ਹਨ। ਪਹਿਲੀ ਇਨਿੰਗ ਵਿੱਚ ਬੈਟਿੰਗ ਕਰਨ ਵਾਲੀ ਟੀਮ ਦਾ ਐਵਰੇਜ ਸਕੋਰ 307 ਰਿਹਾ ਹੈ। ਅਜਿਹੇ ਵਿੱਚ ਟਾਸ ਜਿੱਤਣ ਵਾਲੀ ਟੀਮ ਪਹਿਲਾਂ ਬੱਲੇਬਾਜ਼ੀ ਕਰਨਾ ਪਸੰਦ ਕਰ ਸਕਦੀ ਹੈ। ਮੌਸਮ ਵਿਭਾਗ ਦੀ ਰਿਪੋਰਟ ਮੁਤਾਬਕ ਪੁਣੇ ਵਿੱਚ ਵੀਰਵਾਰ ਨੂੰ ਤਾਪਮਾਨ 22 ਰੋਂ 33 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹੇਗਾ। ਇਸ ਦੌਰਾਨ ਬਾਰਿਸ਼ ਦੀ 1% ਸੰਭਾਵਨਾ ਹੈ।
ਟੀਮਾਂ ਦੀ ਸੰਭਾਵਿਤ ਪਲੇਇੰਗ-11
ਭਾਰਤ: ਰੋਹਿਤ ਸ਼ਰਮਾ(ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐੱਲ ਰਾਹੁਲ(ਵਿਕਟਕੀਪਰ), ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ/ਮੁਹੰਮਦ ਸ਼ਮੀ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ ਤੇ ਮੁਹੰਮਦ ਸਿਰਾਜ।
ਬੰਗਲਾਦੇਸ਼: ਸ਼ਾਕਿਬ ਅਲ ਹਸਨ(ਕਪਤਾਨ), ਤੰਜਿਦ ਹਸਨ ਤਮੀਮ, ਲਿਟਨ ਦਾਸ, ਨਜਮੁਲ ਹੁਸੈਨ ਸ਼ਾਂਤੋਂ, ਮੇਹਦੀ ਹਸਨ ਸਿਰਾਜ, ਮੁਸ਼ਫਿਕੁਰ ਰਹੀਮ(ਵਿਕਟਕੀਪਰ), ਤੌਹੀਦ ਹਰਿਦਾਯ, ਮਹਮੂਦੁਲਾਹ ਰਿਯਾਦ, ਤਸਕੀਨ ਅਹਿਮਦ, ਸ਼ੋਰਿਫੁਲ ਇਸਲਾਮ ਤੇ ਮੁਸਤਫਿਜੁਰ ਰਹਿਮਾਨ।
ਵੀਡੀਓ ਲਈ ਕਲਿੱਕ ਕਰੋ -: