ਭਾਰਤ ਅਤੇ ਆਇਰਲੈਂਡ ਵਿਚਾਲੇ ਟੀ-20 ਸੀਰੀਜ਼ ਦਾ ਤੀਜਾ ਤੇ ਆਖਰੀ ਮੁਕਾਬਲਾ ਅੱਜ ਭਾਵ ਬੁੱਧਵਾਰ ਨੂੰ ਡਬਲਿਨ ਦੇ ਦ ਵਿਲੇਜ ਮੈਦਾਨ ‘ਤੇ ਖੇਡਿਆ ਜਾਵੇਗਾ। ਭਾਰਤੀ ਸਮੇਂ ਮੁਤਾਬਕ ਇਹ ਮੁਕਾਬਲਾ ਸ਼ਾਮ 7.30 ਵਜੇ ਖੇਡਿਆ ਜਾਵੇਗਾ । ਭਾਰਤ 3 ਮੈਚਾਂ ਦੀ ਸੀਰੀਜ਼ ਵਿੱਚ 2-0 ਨਾਲ ਅੱਗੇ ਹੈ। ਅਜਿਹੇ ਵਿੱਚ ਭਾਰਤੀ ਟੀਮ ਕੋਲ ਆਇਰਲੈਂਡ ਖਿਲਾਫ਼ ਲਗਾਤਾਰ ਤੀਜੀ ਵਾਰ ਕਲੀਨ ਸਵੀਪ ਕਰਨ ਦਾ ਮੌਕਾ ਹੈ। ਭਾਰਤ ਨੇ 2018 ਤੇ 2022 ਵਿੱਚ ਆਇਰਲੈਂਡ ਦਾ ਵਾਈਟ ਵਾਸ਼ ਕੀਤਾ ਸੀ। ਇਸ ਮੁਕਾਬਲੇ ਵਿੱਚ ਟੀਮ ਇੰਡੀਆ ਦੇ ਕੋਲ ਸੀਰੀਜ਼ ਹਾਰਨ ਦਾ ਦਬਾਅ ਨਹੀਂ ਹੋਵੇਗਾ। ਅਜਿਹੇ ਵਿੱਚ ਤੇਜ਼ ਗੇਂਦਬਾਜ਼ ਆਵੇਸ਼ ਖਾਨ ਤੇ ਵਿਕਟਕੀਪਰ ਜਿਟੇਸ਼ ਸ਼ਰਮਾ ਨੂੰ ਮੌਕਾ ਮਿਲ ਸਕਦਾ ਹੈ।
ਭਾਰਤ ਟੀ-20 ਅੰਤਰਰਾਸ਼ਟਰੀ ਮੈਚਾਂ ਆਇਰਲੈਂਡ ਤੋਂ ਅੱਜ ਅੱਕ ਨਹੀਂ ਹਾਰਿਆ ਹੈ। ਦੋਹਾਂ ਟੀਮਾਂ ਵਿਚਾਲੇ ਹੁਣ ਤੱਕ 7 ਮੁਕਾਬਲੇ ਹੋਏ ਹਨ। ਇਸ ਵਿੱਚ ਸਾਰੇ ਮੁਕਾਬਲੇ ਭਾਰਤ ਨੇ ਜਿੱਤੇ ਹਨ। ਜੇਕਰ ਇਸ ਸੀਰੀਜ਼ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਨੇ 3 ਮੈਚਾਂ ਦੀ ਸੀਰੀਜ਼ ਵਿੱਚੋਂ 2 ਮੈਚ ਜਿੱਤੇ ਹਨ। ਭਾਰਤੀ ਓਪਨਰ ਰਿਤੁਰਾਜ ਗਾਇਕਵਾੜ ਸ਼ਾਨਦਾਰ ਫਾਰਮ ਵਿੱਚ ਨਜ਼ਰ ਆ ਰਹੇ ਹਨ। ਇਸਦੇ ਨਾਲ ਹੀ ਯਸ਼ਸਵੀ ਜਾਇਸਵਾਲ ਵੀ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਆਵੇਸ਼ ਖਾਨ ਤੇ ਜਿਤੇਸ਼ ਕੁਮਾਰ ਨੂੰ ਆਇਰਲੈਂਡ ਦੇ ਖਿਲਾਫ਼ ਮੌਕਾ ਮਿਲ ਸਕਦਾ ਹੈ। ਹੁਣ ਹੁਣ ਤੱਕ ਇਨ੍ਹਾਂ ਦੋਹਾਂ ਨੇ ਇੱਕ ਵੀ ਮੈਚ ਨਹੀਂ ਖੇਡਿਆ ਹੈ।
ਇਹ ਵੀ ਪੜ੍ਹੋ: ਪੰਜਾਬ ‘ਚ 26 ਅਗਸਤ ਤੱਕ ਮੀਂਹ ਦੇ ਆਸਾਰ, ਹਿਮਾਚਲ ਲਈ ਰੈੱਡ ਅਲਰਟ ਜਾਰੀ
ਦੱਸ ਦੇਈਏ ਕਿ ਇਸ ਮੁਕਾਬਲੇ ਲਈ ਭਾਰਤੀ ਟੀਮ ਕਲੀਨ ਸਵੀਪ ਦੇ ਇਰਾਦੇ ਨਾਲ ਮੈਦਾਨ ਵਿੱਚ ਉਤਰੇਗੀ। ਬੁੱਧਵਾਰ ਨੂੰ ਡਬਲਿਨ ਦੇ ਕੁਝ ਹਿੱਸਿਆਂ ਵਿੱਚ ਹਲਕੀ ਧੁੱਪ ਰਹਿਣ ਦੀ ਉਮੀਦ ਹੈ ਤੇ ਬੱਦਲ ਛਾਏ ਰਹਿਣਗੇ। ਜਿਸ ਕਾਰਨ ਮੈਚ ਦੌਰਾਨ ਮੀਂਹ ਪੈਣ ਦਾ ਖਤਰਾ ਹੈ। ਉੱਥੇ ਹੀ ਜੇਕਰ ਪਿਚ ਦੀ ਗੱਲ ਕੀਤੀ ਜਾਵੇ ਤਾਂ ਦ ਵਿਲੇਜ ਦੀ ਪਿਚ ਬੱਲੇਬਾਜ਼ਾਂ ਦੀ ਮਦਦ ਕਰਦੀ ਹੈ। ਅਜਿਹੇ ਵਿੱਚ ਪਹਿਲਾਂ ਗੇਂਦਬਾਜ਼ੀ ਕਰਨਾ ਵਧੀਆ ਰਹੇਗਾ ਤੇ 175 ਦੌੜਾਂ ਤੋਂ ਜ਼ਿਆਦਾ ਦਾ ਸਕੋਰ ਸਹੀ ਰਹੇਗਾ।
ਸੰਭਾਵਿਤ ਟੀਮਾਂ:
ਭਾਰਤ : ਯਸ਼ਸਵੀ ਜਾਇਸਵਾਲ, ਰਿਤੂਰਾਜ ਗਾਇਕਵਾੜ, ਤਿਲਕ ਵਰਮਾ, ਸੰਜੂ ਸੈਮਸਨ (ਵਿਕਟਕੀਪਰ), ਰਿੰਕੂ ਸਿੰਘ, ਜਿਤੇਸ਼ ਸ਼ਰਮਾ/ਸ਼ਿਵਮ ਦੂਬੇ, ਸ਼ਾਹਬਾਜ਼ ਅਹਿਮਦ/ਵਾਸ਼ਿੰਗਟਨ ਸੁੰਦਰ, ਰਵੀ ਬਿਸ਼ਨੋਈ, ਪ੍ਰਸਿੱਧ ਕ੍ਰਿਸ਼ਨਾ, ਜਸਪ੍ਰੀਤ ਬੁਮਰਾਹ, ਅਰਸ਼ਦੀਪ ਸਿੰਘ/ਮੁਕੇਸ਼ ਕੁਮਾਰ।
ਆਇਰਲੈਂਡ: ਰੌਸ ਅਡਾਇਰ, ਪਾਲ ਸਟਰਲਿੰਗ (ਕਪਤਾਨ), ਐਂਡਰਿਊ ਬਾਲਬਰਨੀ, ਲੋਰਕਨ ਟਕਰ (ਵਿਕਟਕੀਪਰ), ਕਰਟਿਸ ਕੈਂਪਰ, ਗੈਰੇਥ ਡੇਲਾਨੀ, ਮਾਰਕ ਅਡਾਇਰ, ਬੈਰੀ ਮੈਕਕਾਰਥੀ, ਕ੍ਰੇਗ ਯੰਗ, ਥੀਓ ਵੈਨ ਵੋਰਕੋਮ, ਬੈਂਜਾਮਿਨ ਵ੍ਹਾਈਟ।
ਵੀਡੀਓ ਲਈ ਕਲਿੱਕ ਕਰੋ -: