ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਪਹਿਲਾ ਮੈਚ ਅੱਜ (ਬੁੱਧਵਾਰ) ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਡਿਆ ਜਾਣਾ ਹੈ। ਭਾਰਤੀ ਟੀਮ ਨੇ ਹਾਲ ਹੀ ਵਿੱਚ ਸ਼੍ਰੀਲੰਕਾ ਨੂੰ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਵਿੱਚ 3-0 ਨਾਲ ਹਰਾਇਆ ਹੈ। ਅਜਿਹੇ ਵਿੱਚ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਇੰਡੀਆ ਦਾ ਟੀਚਾ ਹੁਣ ਨਿਊਜ਼ੀਲੈਂਡ ਨੂੰ ਵੀ ਹਰਾ ਕੇ ਇਸ ਮੋਮੈਂਟਮ ਨੂੰ ਬਰਕਰਾਰ ਰੱਖਣਾ ਹੋਵੇਗਾ। ਦੋਵਾਂ ਟੀਮਾਂ ਵਿਚਾਲੇ ਪਹਿਲਾ ਵਨਡੇ ਮੈਚ ਭਾਰਤੀ ਸਮੇਂ ਮੁਤਾਬਕ ਦੁਪਹਿਰ 1.30 ਵਜੇ ਸ਼ੁਰੂ ਹੋਵੇਗਾ।
ਪਹਿਲੇ ਵਨਡੇ ਵਿੱਚ ਸਭ ਦੀਆਂ ਨਜ਼ਰਾਂ ਭਾਰਤੀ ਟੀਮ ਦੀ ਪਲੇਇੰਗ-11 ‘ਤੇ ਹੋਣਗੀਆਂ । ਸ਼੍ਰੀਲੰਕਾ ਸੀਰੀਜ਼ ਵਿੱਚ ਇੱਕ ਵੀ ਵਨਡੇ ਨਾ ਖੇਡਣ ਵਾਲੇ ਈਸ਼ਾਨ ਕਿਸ਼ਨ ਨੂੰ ਪਲੇਇੰਗ-11ਵਿੱਚ ਜਗ੍ਹਾ ਮਿਲੇਗੀ। ਕਪਤਾਨ ਰੋਹਿਤ ਸ਼ਰਮਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਈਸ਼ਾਨ ਕਿਸ਼ਨ ਮਿਡਲ ਆਰਡਰ ਵਿੱਚ ਬੱਲੇਬਾਜ਼ੀ ਕਰਨਗੇ। ਕੇਐੱਲ ਰਾਹੁਲ ਇਸ ਸੀਰੀਜ਼ ਦਾ ਹਿੱਸਾ ਨਹੀਂ ਹਨ, ਇਸ ਲਈ ਈਸ਼ਾਨ ਕਿਸ਼ਨ ਨੂੰ ਵਿਕਟਕੀਪਿੰਗ ਦੀ ਜ਼ਿੰਮੇਵਾਰੀ ਵੀ ਸੰਭਾਲਣੀ ਹੋਵੇਗੀ । ਈਸ਼ਾਨ ਹੁਣ ਤੱਕ 10 ਵਨਡੇ ਵਿੱਚੋਂ ਤਿੰਨ ਵਨਡੇ ਮੈਚਾਂ ਵਿੱਚ ਮਿਡਲ ਆਰਡਰ ਵਿੱਚ ਉਤਰਿਆ ਹੈ, ਇਸ ਲਈ ਉਨ੍ਹਾਂ ਨੂੰ ਇਸ ਕ੍ਰਮ ‘ਤੇ ਬੱਲੇਬਾਜ਼ੀ ਕਰਨ ਦਾ ਤਜਰਬਾ ਵੀ ਹੈ।
ਇਸ ਮੈਚ ਵਿੱਚ ਸ਼ੁਭਮਨ ਗਿੱਲ ਕਪਤਾਨ ਰੋਹਿਤ ਸ਼ਰਮਾ ਨਾਲ ਪਾਰੀ ਦੀ ਸ਼ੁਰੂਆਤ ਕਰਨ ਲਈ ਤਿਆਰ ਹਨ । ਸ਼ੁਭਮਨ ਗਿੱਲ ਨੇ ਤਿੰਨ ਮੈਚਾਂ ਵਿੱਚ 70, 21 ਅਤੇ 116 ਦੌੜਾਂ ਬਣਾਈਆਂ । ਟੀਮ ਵਿੱਚ ਸ਼ਾਮਲ ਦੂਜੇ ਵਿਕਟਕੀਪਰ ਕੇਐਸ ਭਰਤ ਦੇ ਚੁਣੇ ਜਾਣ ਦੀ ਸੰਭਾਵਨਾ ਘੱਟ ਹੈ ਕਿਉਂਕਿ ਕੇਐਲ ਰਾਹੁਲ ਦੀ ਗੈਰ-ਮੌਜੂਦਗੀ ਵਿੱਚ ਉਨ੍ਹਾਂ ਨੂੰ ਕਵਰ ਵਜੋਂ ਰੱਖਿਆ ਗਿਆ ਹੈ। ਇਸ ਸਾਲ ਹੋਣ ਵਾਲੇ ਵਨਡੇ ਵਿਸ਼ਵ ਕੱਪ ਨੂੰ ਦੇਖਦੇ ਹੋਏ ਹਰ ਮੈਚ ਮਹੱਤਵਪੂਰਨ ਹੈ ਅਤੇ ਭਾਰਤ-ਸ਼੍ਰੀਲੰਕਾ ਖਿਲਾਫ ਇਸ ਲੈਅ ਨੂੰ ਬਰਕਰਾਰ ਰੱਖਣਾ ਚਾਹੇਗਾ। ਸ਼੍ਰੀਲੰਕਾ ਖਿਲਾਫ਼ ਟਾਪ ਆਰਡਰ ਦੇ ਤਿੰਨ ਬੱਲੇਬਾਜ਼ਾਂ ਅਤੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਦਾ ਪ੍ਰਦਰਸ਼ਨ ਕਾਫ਼ੀ ਸ਼ਾਨਦਾਰ ਰਿਹਾ ਸੀ । ਗਿੱਲ ਅਤੇ ਵਿਰਾਟ ਕੋਹਲੀ ਤੋਂ ਇਲਾਵਾ ਰੋਹਿਤ ਨੇ ਵੀ 83 ਅਤੇ 42 ਦੌੜਾਂ ਦੀ ਪਾਰੀ ਖੇਡੀ । ਕੋਹਲੀ ਨੇ ਸ਼੍ਰੀਲੰਕਾ ਖਿਲਾਫ਼ ਪਹਿਲੇ ਅਤੇ ਤੀਜੇ ਵਨਡੇ ਵਿੱਚ ਸੈਂਕੜੇ ਲਗਾਏ ਅਤੇ ਆਪਣੀ ਪੁਰਾਣੀ ਫਾਰਮ ਵਿੱਚ ਵਾਪਸੀ ਕਰਕੇ ਨਿਊਜ਼ੀਲੈਂਡ ਲਈ ਖਤਰੇ ਦੀ ਘੰਟੀ ਵਜਾ ਦਿੱਤੀ ਹੈ।
ਇਸ ਸੀਰੀਜ਼ ਲਈ ਕੇਐੱਲ ਰਾਹੁਲ ਤੋਂ ਇਲਾਵਾ ਅਕਸ਼ਰ ਪਟੇਲ ਨੂੰ ਵੀ ਬ੍ਰੇਕ ਦਿੱਤਾ ਗਿਆ ਹੈ, ਜਿਸ ਦੀ ਜਗ੍ਹਾ ਸ਼ਾਹਬਾਜ਼ ਅਹਿਮਦ ਨੂੰ ਚੁਣਿਆ ਗਿਆ ਹੈ। ਹੁਣ ਇਹ ਦੇਖਣਾ ਹੋਵੇਗਾ ਕਿ ਟੀਮ ਮੈਨੇਜਮੈਂਟ ਉਸ ਨੂੰ ਮੈਦਾਨ ‘ਤੇ ਉਤਾਰਦੀ ਹੈ ਜਾਂ ਵਾਸ਼ਿੰਗਟਨ ਸੁੰਦਰ ਨੂੰ ਮੌਕਾ ਦਿੱਤਾ ਜਾਂਦਾ ਹੈ । ਹੁਣ ਤੱਕ ਭਾਰਤ ਨੇ ਯੁਜਵੇਂਦਰ ਚਾਹਲ ਅਤੇ ਕੁਲਦੀਪ ਯਾਦਵ ਵਿੱਚੋਂ ਇੱਕ ਰਿਸਟ ਸਪਿਨਰ ਨੂੰ ਤਰਜੀਹ ਦਿੱਤੀ ਹੈ ਜਿਸ ਨੇ ਸ਼੍ਰੀਲੰਕਾ ਦੇ ਖਿਲਾਫ ਵੀ ਪ੍ਰਭਾਵਿਤ ਕੀਤਾ । ਉੱਥੇ ਹੀ ਦੂਜੇ ਪਾਸੇ ਜੇਕਰ ਨਿਊਜ਼ੀਲੈਂਡ ਦੀ ਟੀਮ ਦੀ ਗੱਲ ਕੀਤੀ ਜਾਵੇ ਤਾਂ ਨਿਊਜ਼ੀਲੈਂਡ ਦੀ ਟੀਮ ਕੋਲ ਕੇਨ ਵਿਲੀਅਮਸਨ ਅਤੇ ਟਿਮ ਸਾਊਥੀ ਵਰਗੇ ਸਿਤਾਰੇ ਨਹੀਂ ਹਨ ਪਰ ਇਸ ਦੇ ਬਾਵਜੂਦ ਭਾਰਤ ਨਿਊਜ਼ੀਲੈਂਡ ਨੂੰ ਹਲਕੇ ਵਿੱਚ ਨਹੀਂ ਲੈ ਸਕਦਾ। ਕਾਰਜਕਾਰੀ ਕਪਤਾਨ ਟੌਮ ਲੈਥਮ ਨੇ ਪਿਛਲੀ ਵਾਰ ਭਾਰਤ ਖ਼ਿਲਾਫ਼ ਵਨਡੇ ਮੈਚਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਪਾਕਿਸਤਾਨ ਨੂੰ ਹਰਾਉਣ ਤੋਂ ਬਾਅਦ ਨਿਊਜ਼ੀਲੈਂਡ ਦੀ ਟੀਮ ਬੁਲੰਦ ਹੌਸਲੇ ਨਾਲ ਆਈ ਹੈ।
ਭਾਰਤ ਦੀ ਸੰਭਾਵਿਤ ਪਲੇਇੰਗ-11: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਈਸ਼ਾਨ ਕਿਸ਼ਨ (ਵਿਕਟਕੀਪਰ), ਹਾਰਦਿਕ ਪੰਡਯਾ, ਵਾਸ਼ਿੰਗਟਨ ਸੁੰਦਰ, ਉਮਰਾਨ ਮਲਿਕ, ਕੁਲਦੀਪ ਯਾਦਵ, ਮੁਹੰਮਦ ਸ਼ਮੀ, ਮੁਹੰਮਦ ਸਿਰਾਜ।
ਨਿਊਜ਼ੀਲੈਂਡ ਦੀ ਸੰਭਾਵਿਤ ਪਲੇਇੰਗ-11: ਫਿਨ ਐਲਨ, ਡੇਵੋਨ ਕੌਨਵੇ, ਹੈਨਰੀ ਨਿਕੋਲਸ, ਡੇਰਿਲ ਮਿਸ਼ੇਲ, ਟੌਮ ਲੈਥਮ, ਗਲੇਨ ਫਿਲਿਪਸ, ਮਾਈਕਲ ਬ੍ਰੇਸਵੈਲ, ਮਿਸ਼ੇਲ ਸੈਂਟਨਰ, ਡੱਗ ਬ੍ਰੇਸਵੈੱਲ, ਹੈਨਰੀ ਸ਼ਿਪਲੇ, ਲਾਕੀ ਫਰਗੂਸਨ।
ਵੀਡੀਓ ਲਈ ਕਲਿੱਕ ਕਰੋ -: