ਨਿਊਜ਼ੀਲੈਂਡ ਨੇ ਭਾਰਤ ਖਿਲਾਫ਼ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੇ ਲਈ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। 15 ਮੈਂਬਰੀ ਟੀਮ ਵਿੱਚ ਕਪਤਾਨ ਕੇਨ ਵਿਲੀਅਮਸਨ ਤੇ ਤੇਜ਼ ਗੇਂਦਬਾਜ਼ ਟਿਮ ਸਾਊਦੀ ਸ਼ਾਮਿਲ ਨਹੀਂ ਹੈ। ਦੋਹਾਂ ਖਿਡਾਰੀਆਂ ਨੂੰ ਨਿਊਜ਼ੀਲੈਂਡ ਕ੍ਰਿਕਟ ਬੋਰਡ ਨੇ ਆਰਾਮ ਦੇਣ ਦਾ ਫ਼ੈਸਲਾ ਕੀਤਾ ਹੈ। ਕੇਨ ਵਿਲੀਅਮਸਨ ਤੇ ਟਿਮ ਸਾਊਦੀ ਦੀ ਗੈਰ-ਮੌਜੂਦਗੀ ਵਿੱਚ ਟੀਮ ਦੀ ਕਪਤਾਨੀ ਮਿਚੇਲ ਸੈਂਟਨਰ ਨੂੰ ਸੌਂਪੀ ਗਈ ਹੈ। ਤਿੰਨ ਮੈਚਾਂ ਦੀ ਟੀ-20 ਸੀਰੀਜ਼ 27 ਜਨਵਰੀ ਤੋਂ ਸ਼ੁਰੂ ਹੋ ਰਹੀ ਹੈ।
ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਬੇਨ ਲਿਸਟਰ ਅਤੇ ਹੇਨਰੀ ਸ਼ਿਪਲੇ ਨੂੰ ਤਿੰਨ ਮੈਚਾਂ ਦੀ ਇਸ ਟੀ-20 ਸੀਰੀਜ਼ ਦੇ ਲਈ ਟੀਮ ਵਿੱਚ ਚੁਣਿਆ ਗਿਆ ਹੈ। ਉੱਥੇ ਹੀ ਓਟਾਗੋ ਵੋਲਟਸ ਦੇ ਸਪਿਨ ਆਲਰਾਊਂਡਰ ਮਾਈਕਲ ਸਪਿਨ ਨੂੰ ਵੀ ਟੀਮ ਵਿੱਚ ਜਗ੍ਹਾ ਮਿਲੀ ਹੈ। ਗੇਵਿਨ ਲਾਰਸਨ ਨੇ ਕਿਹਾ ਕਿ ਬੇਨ ਲਿਸਟਰ ਦੇ ਆਕਲੈਂਡ ਦੇ ਲਈ ਰੇਡ ਤੇ ਵ੍ਹਾਈਟ ਬਾਲ ਕ੍ਰਿਕਟ ਵਿੱਚ ਸ਼ਾਨਦਾਰ ਪ੍ਰਭਾਵ ਪਾਇਆ ਹੈ। 2017 ਵਿੱਚ ਡੈਬਿਊ ਕਰਨ ਤੋਂ ਬਾਅਦ ਉਹ ਟੀ-20 ਤੇ ਲਿਸਟ-ਏ ਕ੍ਰਿਕਟ ਵਿੱਚ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਹਨ।
ਇਹ ਵੀ ਪੜ੍ਹੋ: ਸਾਊਦੀ ਅਰਬ ‘ਚ ਰਹਿ ਰਹੇ ਭਾਰਤੀਆਂ ਲਈ ਚੰਗੀ ਖ਼ਬਰ, ਸਿਟੀਜ਼ਨਸ਼ਿਪ ਨੂੰ ਲੈ ਕੇ ਬਦਲੇ ਨਿਯਮ
ਹੇਨਰੀ ਸ਼ਿਪਲੇ ਦੇ ਘਰੇਲੂ ਟੀ-20 ਰਿਕਾਰਡ ‘ਤੇ ਨਜ਼ਰ ਮਾਰੀ ਜਾਵੇ ਤਾਂ ਉਹ 33 ਮੈਚਾਂ ਵਿੱਚ 28 ਵਿਕਟਾਂ ਲੈ ਚੁੱਕੇ ਹਨ। ਇਸਦੇ ਨਾਲ-ਨਾਲ ਉਨ੍ਹਾਂ ਨੇ 20 ਪਾਰੀਆਂ ਵਿੱਚ 298 ਦੌੜਾਂ ਵੀ ਬਣਾਈਆਂ ਹਨ। ਇਸ ਵਿੱਚ ਉਨ੍ਹਾਂ ਦਾ ਸਰਵੋਤਮ ਸਕੋਰ ਨਾਬਾਦ 39 ਦੌੜਾਂ ਰਿਹਾ ਹੈ। ਉੱਥੇ ਹੀ ਜੇਕਰ ਬੇਨ ਲਿਸ੍ਟਰ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ 39 ਮੈਚਾਂ ਵਿੱਚ 40 ਵਿਕਟਾਂ ਲਈਆਂ ਹਨ। ਇਸ ਦੌਰਾਨ ਉਨ੍ਹਾਂ ਦਾ ਸਰਵੋਤਮ ਪ੍ਰਦਰਸ਼ਨ 21 ਦੌੜਾਂ ਦੇ ਕੇ 3 ਵਿਕਟਾਂ ਲੈਣਾ ਰਿਹਾ ਹੈ।
ਨਿਊਜ਼ੀਲੈਂਡ ਦੀ ਟੀ-20 ਟੀਮ
ਮਿਸ਼ੇਲ ਸੈਂਟਨਰ (ਕਪਤਾਨ), ਫਿਨ ਐਲਨ, ਮਾਈਕਲ ਬ੍ਰੇਸਵੈੱਲ, ਮਾਰਕ ਚੈਪਮੈਨ, ਡੇਨ ਕਲੀਵਰ, ਡੇਵੋਨ ਕੋਨਵੇ, ਜੈਕਬ ਡਫੀ, ਲਾਕੀ ਫਰਗੂਸਨ, ਬੇਨ ਲਿਸਟਰ, ਡੇਰਿਲ ਮਿਸ਼ੇਲ, ਗਲੇਨ ਫਿਲਿਪਸ, ਮਾਈਕਲ ਰਿਪਨ, ਹੈਨਰੀ ਸ਼ਿਪਲੇ, ਈਸ਼ ਸੋਢੀ, ਬਲੇਅਰ ਟਿੱਕਨਰ।
ਨਿਊਜ਼ੀਲੈਂਡ ਦੀ ਵਨਡੇ ਟੀਮ
ਟੌਮ ਲੈਥਮ (ਕਪਤਾਨ), ਫਿਨ ਐਲਨ, ਮਾਈਕਲ ਬ੍ਰੇਸਵੈਲ, ਮਾਰਕ ਚੈਪਮੈਨ, ਡੇਵੋਨ ਕੋਨਵੇ, ਜੈਕਬ ਡਫੀ, ਲਾਕੀ ਫਰਗੂਸਨ, ਡੱਗ ਬ੍ਰੇਸਵੈਲ, ਐਡਮ ਮਿਲਨੇ, ਡੇਰਿਲ ਮਿਸ਼ੇਲ, ਹੈਨਰੀ ਨਿਕੋਲਸ, ਗਲੇਨ ਫਿਲਿਪਸ, ਮਿਸ਼ੇਲ ਸੈਂਟਨਰ, ਈਸ਼ ਸੋਢੀ, ਐੱਚ ਸ਼ਿਪਲੇ।
ਵੀਡੀਓ ਲਈ ਕਲਿੱਕ ਕਰੋ -: