ਸ਼੍ਰੀਲੰਕਾ ਨੇ ਦੂਜੇ ਟੀ-20 ਮੈਚ ਵਿੱਚ ਟੀਮ ਇੰਡੀਆ ਨੂੰ 16 ਦੌੜਾਂ ਨਾਲ ਮਾਤ ਦਿੱਤੀ । ਇਸ ਤਰ੍ਹਾਂ 3 ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰੀ ‘ਤੇ ਆ ਗਈ ਹੈ । ਭਾਰਤੀ ਟੀਮ ਨੂੰ ਮੈਚ ਜਿੱਤਣ ਲਈ 207 ਦੌੜਾਂ ਦਾ ਟੀਚਾ ਮਿਲਿਆ ਸੀ, ਪਰ ਟੀਮ ਇੰਡੀਆ 20 ਓਵਰਾਂ ਵਿੱਚ 8 ਵਿਕਟਾਂ ‘ਤੇ ਮਹਿਜ਼ 190 ਦੌੜਾਂ ਹੀ ਬਣਾ ਸਕੀ । ਭਾਰਤ ਦੇ ਲਈ ਅਕਸ਼ਰ ਪਟੇਲ ਨੇ 31 ਗੇਂਦਾਂ ਵਿੱਚ ਸਭ ਤੋਂ ਵੱਧ 65 ਦੌੜਾਂ ਦੀ ਪਾਰੀ ਖੇਡੀ । ਉਸ ਨੇ ਆਪਣੀ ਪਾਰੀ ਵਿੱਚ 3 ਚੌਕੇ ਅਤੇ 6 ਛੱਕੇ ਲਗਾਏ। ਉੱਥੇ ਹੀ, ਸੂਰਿਆਕੁਮਾਰ ਯਾਦਵ ਨੇ 36 ਗੇਂਦਾਂ ਵਿੱਚ 51 ਦੌੜਾਂ ਬਣਾਈਆਂ । ਸੂਰਿਆਕੁਮਾਰ ਯਾਦਵ ਨੇ ਆਪਣੀ ਪਾਰੀ ਵਿੱਚ 3 ਚੌਕੇ ਅਤੇ 3 ਛੱਕੇ ਲਗਾਏ। ਸ਼ਿਵਮ ਮਾਵੀ 15 ਗੇਂਦਾਂ ‘ਤੇ 26 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਇਸ ਤੋਂ ਇਲਾਵਾ ਜ਼ਿਆਦਾਤਰ ਭਾਰਤੀ ਬੱਲੇਬਾਜ਼ਾਂ ਨੇ ਨਿਰਾਸ਼ ਕੀਤਾ।
ਇਸ ਤੋਂ ਪਹਿਲਾਂ ਭਾਰਤ ਦੇ ਕਪਤਾਨ ਹਾਰਦਿਕ ਪੰਡਯਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ । ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਸ਼੍ਰੀਲੰਕਾ ਦੀ ਟੀਮ ਨੇ 20 ਓਵਰਾਂ ਵਿੱਚ 6 ਵਿਕਟਾਂ ‘ਤੇ 206 ਦੌੜਾਂ ਬਣਾਈਆਂ । ਇਸ ਤਰ੍ਹਾਂ ਮੈਚ ਜਿੱਤਣ ਦੇ ਲਈ ਟੀਮ ਇੰਡੀਆ ਨੂੰ 207 ਦੌੜਾਂ ਦੀ ਲੋੜ ਸੀ । ਸ਼੍ਰੀਲੰਕਾ ਲਈ ਕਪਤਾਨ ਦਾਸ਼ੁਨ ਸ਼ਨਾਕਾ ਨੇ 22 ਗੇਂਦਾਂ ‘ਤੇ ਨਾਬਾਦ 56 ਦੌੜਾਂ ਦੀ ਪਾਰੀ ਖੇਡੀ । ਦਾਸ਼ੁਨ ਸ਼ਨਾਕਾ ਨੇ ਆਪਣੀ ਤੂਫਾਨੀ ਪਾਰੀਵਿੱਚ 2 ਚੌਕੇ ਅਤੇ 6 ਛੱਕੇ ਲਗਾਏ । ਸ਼੍ਰੀਲੰਕਾ ਦੇ ਚਰਿਥ ਅਸਲੰਕਾ ਨੇ 17 ਗੇਂਦਾਂ ‘ਤੇ 52 ਦੌੜਾਂ ਦਾ ਯੋਗਦਾਨ ਦਿੱਤਾ।
ਇਹ ਵੀ ਪੜ੍ਹੋ: 10 ਦਿਨਾਂ ‘ਚ Air India ਦੀ ਫਲਾਈਟ ‘ਚ ਦੂਜੀ ਸ਼ਰਮਨਾਕ ਘਟਨਾ, ਯਾਤਰੀ ਨੇ ਔਰਤ ਦੇ ਕੰਬਲ ‘ਤੇ ਕੀਤਾ ਪਿਸ਼ਾਬ
ਜੇਕਰ ਇੱਥੇ ਭਾਰਤੀ ਬੱਲੇਬਾਜ਼ਾਂ ਦੀ ਗੱਲ ਕੀਤੀ ਜਾਵੇ ਤਾਂ ਦੋਵੇਂ ਭਾਰਤੀ ਸਲਾਮੀ ਬੱਲੇਬਾਜ਼ ਈਸ਼ਾਨ ਕਿਸ਼ਨ ਅਤੇ ਸ਼ੁਭਮਨ ਗਿੱਲ ਫਲਾਪ ਰਹੇ । ਈਸ਼ਾਨ ਕਿਸ਼ਨ ਨੇ 5 ਗੇਂਦਾਂ ‘ਤੇ 2 ਦੌੜਾਂ ਬਣਾਈਆਂ । ਜਦਕਿ ਸ਼ੁਭਮਨ ਗਿੱਲ 3 ਗੇਂਦਾਂ ‘ਤੇ 5 ਦੌੜਾਂ ਬਣਾ ਕੇ ਕੈਸੂਨ ਰਜਿਥਾ ਦਾ ਸ਼ਿਕਾਰ ਬਣੇ । ਉਥੇ ਹੀ ਆਪਣਾ ਪਹਿਲਾ ਅੰਤਰਰਾਸ਼ਟਰੀ ਟੀ-20 ਮੈਚ ਖੇਡ ਰਹੇ ਰਾਹੁਲ ਤ੍ਰਿਪਾਠੀ 5 ਗੇਂਦਾਂ ਵਿੱਚ 5 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ । ਉੱਥੇ ਹੀ ਭਾਰਤੀ ਟੀਮ ਦੇ ਕਪਤਾਨ ਹਾਰਦਿਕ ਪੰਡਯਾ ਵੀ ਕੁਝ ਨਹੀਂ ਕਰ ਸਕੇ । ਹਾਰਦਿਕ ਪੰਡਯਾ 12 ਗੇਂਦਾਂ ਵਿੱਚ 12 ਦੌੜਾਂ ਬਣਾ ਕੇ ਆਊਟ ਹੋ ਗਏ । ਸ਼੍ਰੀਲੰਕਾ ਲਈ ਕਸੁਨ ਰਜਿਥਾ ਤੋਂ ਇਲਾਵਾ ਦਿਲਸ਼ਾਨ ਮਧੂਸ਼ੰਕਾ ਅਤੇ ਦਾਸ਼ੁਨ ਸ਼ਨਾਕਾ ਨੇ 2-2 ਵਿਕਟਾਂ ਮਿਲੀਆਂ, ਜਦਕਿ ਮਹਿਸ਼ ਤੀਕਸ਼ਨਾ ਅਤੇ ਕਰੁਣਾ ਚਮੀਕਾਰਤਨੇ ਨੇ 1-1 ਵਿਕਟ ਹਾਸਿਲ ਕੀਤੀ।
ਵੀਡੀਓ ਲਈ ਕਲਿੱਕ ਕਰੋ -: