ਹਰਮਨਪ੍ਰੀਤ ਦੀ ਕਪਤਾਨੀ ਵਾਲੀ ਟੀਮ ਇੰਡੀਆ ਨੇ ਦੱਖਣੀ ਅਫਰੀਕਾ ਵਿੱਚ ਚੱਲ ਰਹੇ ਮਹਿਲਾ ਟੀ-20 ਵਿਸ਼ਵ ਕੱਪ ਵਿੱਚ ਵੈਸਟਇੰਡੀਜ਼ ‘ਤੇ 6 ਵਿਕਟਾਂ ਨਾਲ ਆਸਾਨ ਜਿੱਤ ਦਰਜ ਕੀਤੀ । ਇਹ ਭਾਰਤ ਦੀ ਟੀ-20 ਕ੍ਰਿਕਟ ਵਿੱਚ ਵੈਸਟਇੰਡੀਜ਼ ‘ਤੇ ਲਗਾਤਾਰ ਅੱਠਵੀਂ ਜਿੱਤ ਹੈ। ਇਹ ਭਾਰਤ ਦੀ ਇਸ ਵਿਸ਼ਵ ਕੱਪ ਵਿੱਚ ਲਗਾਤਾਰ ਦੂਜੀ ਜਿੱਤ ਹੈ। ਇਸ ਜਿੱਤ ਨਾਲ ਭਾਰਤੀ ਟੀਮ ਸੈਮੀਫਾਈਨਲ ਦੇ ਨੇੜੇ ਪਹੁੰਚ ਗਈ ਹੈ। ਭਾਰਤ ਦਾ ਅਗਲਾ ਮੈਚ 18 ਫਰਵਰੀ ਨੂੰ ਇੰਗਲੈਂਡ ਨਾਲ ਹੋਵੇਗਾ।
ਕੇਪਟਾਊਨ ਦੇ ਮੈਦਾਨ ‘ਤੇ ਵੈਸਟਇੰਡੀਜ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ ‘ਤੇ 118 ਦੌੜਾਂ ਬਣਾਈਆਂ । ਟੀਮ ਵੱਲੋਂ ਸਟੈਫਨੀ ਟੇਲਰ ਨੇ ਸਭ ਤੋਂ ਵੱਧ 42 ਦੌੜਾਂ ਬਣਾਈਆਂ, ਜਦਕਿ ਸ਼ੇਮਾਇਨ ਕੈਂਪਬੈਲ ਨੇ 30 ਦੌੜਾਂ ਦਾ ਯੋਗਦਾਨ ਦਿੱਤਾ । ਉੱਥੇ ਹੀ, ਕਪਤਾਨ ਹੈਲੀ ਮੈਥਿਊਜ਼ (2 ਦੌੜਾਂ) ਜਲਦੀ ਆਊਟ ਹੋ ਗਈ। ਦੀਪਤੀ ਨੇ ਸਭ ਤੋਂ ਵੱਧ ਤਿੰਨ ਵਿਕਟਾਂ ਲਈਆਂ । ਉਹ ਪਲੇਅਰ ਆਫ ਦ ਮੈਚ ਚੁਣੀ ਗਈ।
ਇਸਦੇ ਜਵਾਬ ਵਿੱਚ ਟੀਮ ਇੰਡੀਆ ਨੇ 4 ਵਿਕਟਾਂ ਗੁਆ ਕੇ 19ਵੇਂ ਓਵਰ ਵਿੱਚ ਜਿੱਤ ਲਈ ਜ਼ਰੂਰੀ ਦੌੜਾਂ ਬਣਾ ਲਈਆਂ । ਕਪਤਾਨ ਹਰਮਨਪ੍ਰੀਤ ਕੌਰ ਅਤੇ ਰਿਚਾ ਘੋਸ਼ ਦੀ ਅਰਧ ਸੈਂਕੜੇ ਵਾਲੀ ਸਾਂਝੇਦਾਰੀ ਨੇ ਅਹਿਮ ਭੂਮਿਕਾ ਨਿਭਾਈ । ਦੋਵਾਂ ਨੇ ਚੌਥੀ ਵਿਕਟ ਲਈ 72 ਦੌੜਾਂ ਜੋੜੀਆਂ । ਕੌਰ ਨੇ 33 ਅਤੇ ਰਿਚਾ ਘੋਸ਼ ਨੇ 44 ਦੌੜਾਂ ਬਣਾਈਆਂ । ਵੈਸਟਇੰਡੀਜ਼ ਵੱਲੋਂ ਕਰਿਸ਼ਮਾ ਰਾਮਹਰਕ ਨੇ ਦੋ ਵਿਕਟਾਂ ਲਈਆਂ, ਜਦਕਿ ਹੇਲੀ ਮੈਥਿਊਜ਼ ਅਤੇ ਚਿਨੇਲੇ ਹੈਨਰੀ ਨੂੰ ਇੱਕ-ਇੱਕ ਵਿਕਟ ਮਿਲੀ।
ਦੋਹਾਂ ਟੀਮਾਂ ਦੀ ਪਲੇਇੰਗ ਇਲੈਵਨ:
ਭਾਰਤੀ ਟੀਮ: ਹਰਮਨਪ੍ਰੀਤ ਕੌਰ (ਕਪਤਾਨ), ਸ਼ੈਫਾਲੀ ਵਰਮਾ, ਸਮ੍ਰਿਤੀ ਮੰਧਾਨਾ, ਜੇਮਿਮਾ ਰੌਡਰਿਗਜ਼, ਰਿਚਾ ਘੋਸ਼ (ਵਿਕਟਕੀਪਰ), ਪੂਜਾ ਵਸਤਰਾਕਰ, ਦੇਵਿਕਾ ਵੈਦ, ਦੀਪਤੀ ਸ਼ਰਮਾ, ਰਾਧਾ ਯਾਦਵ, ਰਾਜੇਸ਼ਵਰੀ ਗਾਇਕਵਾੜ ਅਤੇ ਰੇਣੁਕਾ ਸਿੰਘ।
ਵੈਸਟਇੰਡੀਜ਼ ਟੀਮ: ਹੇਲੀ ਮੈਥਿਊਜ਼ (ਕਪਤਾਨ), ਸਟੈਫਨੀ ਟੇਲਰ, ਸ਼ੇਮਾਇਨ ਕੈਂਪਬੇਲ, ਸ਼ਬੀਕਾ ਗਜਨਬੀ, ਚਿਨੇਲੇ ਹੈਨਰੀ, ਚੈਡਿਅਨ ਨੇਸ਼ਨ, ਐਫੀ ਫਲੇਚਰ, ਸ਼ਾਮਿਲਿਆ ਕੋਨੇਲ, ਰਸ਼ਦਾ ਵਿਲੀਅਮਜ਼, ਸ਼ਕੀਰਾ ਸਲਮਾਨ, ਕਰਿਸ਼ਮਾ ਰਾਮਹਰਕ।
ਵੀਡੀਓ ਲਈ ਕਲਿੱਕ ਕਰੋ -: