ਚੀਨ ਵਿੱਚ ਹੋਣ ਵਾਲੀ ਏਸ਼ੀਅਨ ਚੈਂਪੀਅਨਸ ਟ੍ਰਾਫ਼ੀ ਦੇ ਲਈ ਹਾਕੀ ਇੰਡੀਆ ਨੇ 18 ਮੈਂਬਰੀ ਭਾਰਤੀ ਟੀਮ ਦਾ ਐਲਾਨ ਕੀਤਾ ਹੈ। ਹਰਮਨਪ੍ਰੀਤ ਸਿੰਘ ਹੀ ਟੂਰਨਾਮੈਂਟ ਵਿੱਚ ਟੀਮ ਦੀ ਕਪਤਾਨੀ ਕਰਨਗੇ। ਇਸ ਟੀਮ ਵਿੱਚ ਪੈਰਿਸ ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤਣ ਵਾਲੇ 10 ਖਿਡਾਰੀਆਂ ਨੂੰ ਜਗ੍ਹਾ ਦਿੱਤੀ ਗਈ ਹੈ, ਜਦਕਿ 5 ਖਿਡਾਰੀਆਂ ਹਾਰਦਿਕ ਸਿੰਘ, ਮਨਦੀਪ ਸਿੰਘ, ਲਲਿਤ ਉਪਾਧਿਆਏ, ਸ਼ਮਸ਼ੇਰ ਸਿੰਘ ਅਤੇ ਗੁਰਜੰਟ ਸਿੰਘ ਸਮੇਤ ਪੰਜ ਖਿਡਾਰੀਆਂ ਨੂੰ ਆਰਾਮ ਦਿੱਤਾ ਗਿਆ ਹੈ।
ਇਹ ਟੂਰਨਾਮੈਂਟ 8 ਤੋਂ 17 ਸਤੰਬਰ ਤੱਕ ਮੰਗੋਲੀਆ ਦੇ ਹੁਲੁਨਬੁਇਰ ਵਿੱਚ ਖੇਡਿਆ ਜਾਵੇਗਾ। ਭਾਰਤ ਆਪਣਾ ਪਹਿਲਾ ਮੁਕਾਬਲਾ 8 ਸਤੰਬਰ ਨੂੰ ਮੇਜ਼ਬਾਨ ਚੀਨ ਨਾਲ ਖੇਡੇਗਾ। ਭਾਰਤੀ ਟੀਮ ਇਸ ਟੂਰਨਾਮੈਂਟ ਦੀ ਡਿਫੈਂਨਡਿੰਗ ਚੈਂਪੀਅਨ ਹਨ। ਟੀਮ ਨੇ ਪਿਛਲੇ ਸਾਲ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਵਿੱਚ ਮਲੇਸ਼ੀਆ ਨੂੰ ਹਰਾ ਕੇ ਖਿਤਾਬ ਜਿੱਤਿਆ ਸੀ। ਇਸ ਲਈ ਭਾਰਤੀ ਟੀਮ ਟੂਰਨਾਮੈਂਟ ਵਿੱਚ ਆਪਣਾ ਖਿਤਾਬ ਬਚਾਉਣ ਉਤਰੇਗੀ।
ਇਹ ਵੀ ਪੜ੍ਹੋ: ਕੈਨੇਡਾ ਸਰਕਾਰ ਦਾ ਇੱਕ ਹੋਰ ਵੱਡਾ ਝਟਕਾ ! ਵਿਜ਼ਿਟਰ ਵੀਜ਼ਾ ‘ਤੇ ਆਏ ਲੋਕਾਂ ਨੂੰ ਨਹੀਂ ਮਿਲੇਗਾ ਵਰਕ ਪਰਮਿਟ
ਭਾਰਤੀ ਹਾਕੀ ਟੀਮ ਦੀ ਦਿਗੱਜ ਗੋਲਕੀਪਰ ਪੀਆਰ ਸ਼੍ਰੀਜੇਸ਼ ਨੇ ਪੈਰਿਸ ਓਲੰਪਿਕ ਦੇ ਬਾਅਦ ਸੰਨਿਆਸ ਲੈ ਲਿਆ। ਇਸ ਲਈ ਟੀਮ ਵਿੱਚ ਗੋਲਕੀਪਰ ਦੀ ਭੂਮਿਕਾ ਦੇ ਲਈ ਸ਼੍ਰੀਜੇਸ਼ ਦੀ ਜਗ੍ਹਾ ਕ੍ਰਿਸ਼ਨ ਬਹਾਦੁਰ ਪਾਠਕ ਤੇ ਸੂਰਜ ਕਰਕੇਰਾ ਨੂੰ ਚੁਣਿਆ ਗਿਆ ਹੈ। ਟੀਮ ਵਿੱਚ ਤਜ਼ਰਬੇ ਅਤੇ ਨੌਜਵਾਨਾਂ ਦੇ ਸੁਮੇਲ ਨੂੰ ਯਕੀਨੀ ਬਣਾਉਣ ਲਈ ਟੀਮ ਦੀ ਚੋਣ ਕੀਤੀ ਗਈ ਹੈ। ਭਾਰਤੀ ਟੀਮ ਆਪਣੀ ਮੁਹਿੰਮ ਦੀ ਸ਼ੁਰੂਆਤ 8 ਸਤੰਬਰ ਨੂੰ ਚੀਨ ਖ਼ਿਲਾਫ਼ ਆਪਣੇ ਪਹਿਲੇ ਮੈਚ ਨਾਲ ਕਰੇਗੀ। ਉਸ ਤੋਂ ਬਾਅਦ ਉਸ ਦਾ ਮੈਚ 9 ਸਤੰਬਰ ਨੂੰ ਜਾਪਾਨ ਨਾਲ ਤੇ ਇਕ ਦਿਨ ਦੇ ਆਰਾਮ ਤੋਂ ਬਾਅਦ ਉਹ 11 ਸਤੰਬਰ ਨੂੰ ਮਲੇਸ਼ੀਆ ਨਾਲ ਭਿੜੇਗਾ ਅਤੇ 12 ਸਤੰਬਰ ਨੂੰ ਕੋਰੀਆ ਨਾਲ ਭਿੜੇਗਾ। ਇਕ ਦਿਨ ਦੇ ਆਰਾਮ ਬਾਅਦ ਭਾਰਤ 14 ਸਤੰਬਰ ਨੂੰ ਪਾਕਿਸਤਾਨ ਨਾਲ ਭਿੜੇਗਾ, ਜਦਕਿ ਸੈਮੀਫਾਈਨਲ 16 ਤੇ ਫਾਈਨਲ 17 ਸਤੰਬਰ ਨੂੰ ਹੋਵੇਗਾ।
ਏਸ਼ਿਆਈ ਚੈਂਪੀਅਨਸ ਟ੍ਰਾਫ਼ੀ 2024 ਦੇ ਲਈ ਭਾਰਤੀ ਹਾਕੀ ਟੀਮ
ਗੋਲਕੀਪਰ– ਕ੍ਰਿਸ਼ਨ ਬਹਾਦੁਰ ਪਾਠਕ ਅਤੇ ਸੂਰਜ ਕਰਕੇਰਾ
ਡਿਫੈਂਡਰ– ਜਰਮਨਪ੍ਰੀਤ ਸਿੰਘ, ਅਮਿਤ ਰੋਹੀਦਾਸ, ਹਰਮਨਪ੍ਰੀਤ ਸਿੰਘ (ਕਪਤਾਨ), ਜੁਗਰਾਜ ਸਿੰਘ, ਸੰਜੇ, ਸੁਮਿਤ
ਮਿਡਫੀਲਡਰ – ਰਾਜ ਕੁਮਾਰ ਪਾਲ, ਨੀਲਕੰਠ ਸ਼ਰਮਾ, ਵਿਵੇਕ ਸਾਗਰ ਪ੍ਰਸਾਦ (ਉਪ ਕਪਤਾਨ), ਮਨਪ੍ਰੀਤ ਸਿੰਘ, ਮੁਹੰਮਦ, ਰਾਹੀਲ ਮੌਸਿਨ
ਫਾਰਵਰਡ– ਅਭਿਸ਼ੇਕ, ਸੁਖਜੀਤ ਸਿੰਘ, ਅਰਿਜੀਤ ਸਿੰਘ ਹੁੰਦਲ, ਉੱਤਮ ਸਿੰਘ, ਗੁਰਜੋਤ ਸਿੰਘ
ਵੀਡੀਓ ਲਈ ਕਲਿੱਕ ਕਰੋ -: