FIH ਪੁਰਸ਼ ਹਾਕੀ ਪ੍ਰੋ ਲੀਗ 2023-24 ‘ਚ ਸ਼ਨੀਵਾਰ ਨੂੰ ਭਾਰਤ ਅਤੇ ਜਰਮਨੀ ਵਿਚਾਲੇ ਰੋਮਾਂਚਕ ਮੈਚ ਖੇਡਿਆ ਗਿਆ। ਇਸ ਮੈਚ ਵਿੱਚ ਹਰਮਨਪ੍ਰੀਤ ਸਿੰਘ ਦੀ ਟੀਮ ਨੇ ਵਿਸ਼ਵ ਚੈਂਪੀਅਨ ਨੂੰ 3-0 ਨਾਲ ਹਰਾ ਕੇ ਜਿੱਤ ਨਾਲ ਸ਼ੁਰੂਆਤ ਕੀਤੀ। ਜਰਮਨੀ ਨੇ ਇਸ ਮੈਚ ਵਿੱਚ ਸ਼ਾਨਦਾਰ ਸ਼ੁਰੂਆਤ ਕੀਤੀ ਸੀ, ਪਰ ਇਸਨੂੰ ਜਾਰੀ ਨਹੀਂ ਰੱਖ ਸਕਿਆ।
ਹਰਮਨਪ੍ਰੀਤ ਕੌਰ ਨੇ ਦੂਜੇ ਕੁਆਰਟਰ ਵਿੱਚ ਭਾਰਤ ਨੂੰ ਸ਼ੁਰੂਆਤੀ ਬੜ੍ਹਤ ਦਿਵਾਈ। ਸੁਖਜੀਤ ਸਿੰਘ ਨੇ ਇਸ ਨੂੰ ਦੁੱਗਣਾ ਕਰ ਦਿੱਤਾ ਅਤੇ ਜਲਦੀ ਹੀ ਗੁਰਜੰਟ ਸਿੰਘ ਨੇ ਅੱਗੇ ਵਧਾਇਆ। ਜਰਮਨਪ੍ਰੀਤ ਸਿੰਘ ਨੇ ਵੀ ਭਾਰਤ ਦੇ ਹਮਲੇ ਦੀ ਕਮਾਨ ਸੰਭਾਲਦੇ ਹੋਏ ਸ਼ਾਨਦਾਰ ਪ੍ਰਦਰਸ਼ਨ ਕੀਤਾ। ਭਾਰਤ ਇਸ ਖੇਡ ਤੋਂ ਮਿਲੇ ਆਤਮਵਿਸ਼ਵਾਸ ਨਾਲ ਅਗਲੇ ਮੈਚ ਵਿੱਚ ਆਪਣੀ ਗਤੀ ਬਰਕਰਾਰ ਰੱਖੇਗਾ।
ਇਹ ਵੀ ਪੜ੍ਹੋ : ਫਰੀਦਕੋਟ ਦੇ ਪੋਲਿੰਗ ਬੂਥਾਂ ਦਾ ਜਾਇਜ਼ਾ ਲੈਣ ਪਹੁੰਚੇ ਕਰਮਜੀਤ ਅਨਮੋਲ, ਲੋਕਾਂ ਨੂੰ ਕੀਤੀ ਵੋਟ ਪਾਉਣ ਦੀ ਅਪੀਲ
ਵਿਸ਼ਵ ਦੀ ਪੰਜਵੇਂ ਨੰਬਰ ਦੀ ਟੀਮ ਭਾਰਤ 13 ਮੈਚਾਂ ਵਿੱਚ 24 ਅੰਕਾਂ ਨਾਲ ਤੀਜੇ ਸਥਾਨ ‘ਤੇ ਹੈ, ਜਦਕਿ ਅਰਜਨਟੀਨਾ, ਜਿਸ ਨੂੰ ਭਾਰਤ ਨੇ ਪ੍ਰੋ ਲੀਗ ਦੇ ਐਂਟਵਰਪ ਪੜਾਅ ਦੌਰਾਨ ਦੋ ਵਾਰ ਹਰਾਇਆ ਸੀ, 14 ਮੈਚਾਂ ਵਿੱਚ 26 ਅੰਕਾਂ ਨਾਲ ਦੂਜੇ ਸਥਾਨ ‘ਤੇ ਹੈ। ਨੀਦਰਲੈਂਡ 12 ਮੈਚਾਂ ਵਿੱਚ 26 ਅੰਕਾਂ ਨਾਲ ਸੂਚੀ ਵਿੱਚ ਸਿਖਰ ’ਤੇ ਹੈ। ਤਜਰਬੇਕਾਰ ਗੋਲਕੀਪਰ ਪੀਆਰ ਸ੍ਰੀਜੇਸ਼ ਨੇ ਪਹਿਲੇ ਕੁਆਰਟਰ ਵਿੱਚ ਜਰਮਨੀ ਦੇ ਦੋ ਪੈਨਲਟੀ ਕਾਰਨਰ ਨੂੰ ਨਾਕਾਮ ਕਰ ਦਿੱਤਾ, ਜਦਕਿ ਹਰਮਨਪ੍ਰੀਤ ਨੇ ਦੂਜੇ ਕੁਆਰਟਰ ਦੇ ਪਹਿਲੇ ਮਿੰਟ ਵਿੱਚ ਪੈਨਲਟੀ ਕਾਰਨਰ ਨਾਲ ਮੈਚ ਦਾ ਪਾਸਾ ਪਲਟ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: