ਟੀਮ ਇੰਡੀਆ 5 ਮੈਚਾਂ ਦੀ ਟੈਸਟ ਸੀਰੀਜ਼ ਲਈ ਅਗਲੇ ਸਾਲ ਜੂਨ ‘ਚ ਇੰਗਲੈਂਡ ਦਾ ਦੌਰਾ ਕਰੇਗੀ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਵੀਰਵਾਰ, 22 ਅਗਸਤ ਨੂੰ ਆਪਣਾ ਸ਼ਡਿਊਲ ਜਾਰੀ ਕੀਤਾ । ਟੈਸਟ ਸੀਰੀਜ਼ ਦੀ ਸ਼ੁਰੂਆਤ 20 ਜੂਨ ਤੋਂ ਹੋਵੇਗੀ। ਇਸ ਨਾਲ ਭਾਰਤੀ ਟੀਮ ਵਿਸ਼ਵ ਟੈਸਟ ਚੈਂਪੀਅਨਸ਼ਿਪ (WTC) ਦੇ 2025-27 ਸਾਈਕਲ ਦੀ ਸ਼ੁਰੂਆਤ ਕਰੇਗੀ।
ਭਾਰਤ ਅਤੇ ਇੰਗਲੈਂਡ ਵਿਚਾਲੇ ਟੈਸਟ ਸੀਰੀਜ਼ ਅਗਲੇ ਸਾਲ ਜੂਨ ‘ਚ ਸ਼ੁਰੂ ਹੋ ਕੇ ਅਗਸਤ ਤੱਕ ਚੱਲੇਗੀ। ਪਹਿਲਾ ਟੈਸਟ 20 ਜੂਨ ਤੋਂ ਹੈਡਿੰਗਲੇ ਵਿੱਚ, ਦੂਜਾ ਟੈਸਟ 2 ਜੁਲਾਈ ਤੋਂ ਐਜਬੈਸਟਨ ‘ਚ, ਤੀਜਾ ਟੈਸਟ 10 ਜੁਲਾਈ ਤੋਂ ਲਾਰਡਸ ‘ਚ, ਚੌਥਾ ਟੈਸਟ 23 ਜੁਲਾਈ ਤੋਂ ਓਲਡ ਟ੍ਰੈਫਰਡ ‘ਚ ਅਤੇ ਪੰਜਵਾਂ ਟੈਸਟ ਲੰਡਨ ਦੇ ਓਵਲ ਮੈਦਾਨ ‘ਤੇ 31 ਜੁਲਾਈ ਤੋਂ 4 ਅਗਸਤ ਤੱਕ ਖੇਡਿਆ ਜਾਵੇਗਾ।
ਇਹ ਵੀ ਪੜ੍ਹੋ: ਪੰਜਾਬ ‘ਚ ਸੁਸਤ ਹੋਇਆ ਮਾਨਸੂਨ ! ਤਾਪਮਾਨ ‘ਚ ਵਾਧੇ ਦੇ ਆਸਾਰ, ਜਾਣੋ ਕਦੋਂ ਤੋਂ ਪਵੇਗਾ ਮੀਂਹ
ਟੀਮ ਇੰਡੀਆ ਨੇ ਆਖਰੀ ਵਾਰ ਸਾਲ 2007 ‘ਚ ਇੰਗਲੈਂਡ ਦੀ ਧਰਤੀ ‘ਤੇ ਟੈਸਟ ਸੀਰੀਜ਼ ਜਿੱਤੀ ਸੀ। ਜਿੱਥੇ ਰਾਹੁਲ ਦ੍ਰਾਵਿੜ ਦੀ ਕਪਤਾਨੀ ‘ਚ ਭਾਰਤੀ ਟੀਮ ਨੇ 3 ਮੈਚਾਂ ਦੀ ਸੀਰੀਜ਼ 1-0 ਨਾਲ ਜਿੱਤੀ। ਇਸ ਸੀਰੀਜ਼ ਦਾ ਪਹਿਲਾ ਅਤੇ ਆਖਰੀ ਮੈਚ ਡਰਾਅ ਰਿਹਾ ਸੀ। ਜਦੋਂਕਿ ਨਾਟਿੰਘਮ ਵਿੱਚ ਖੇਡੇ ਗਏ ਦੂਜੇ ਮੈਚ ਵਿੱਚ ਭਾਰਤੀ ਟੀਮ ਨੇ 7 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ ।
ਦੱਸ ਦੇਈਏ ਕਿ ਟੀਮ ਇੰਡੀਆ 17 ਸਾਲ ਤੋਂ ਇੰਗਲੈਂਡ ਦੀ ਧਰਤੀ ‘ਤੇ ਟੈਸਟ ਸੀਰੀਜ਼ ਨਹੀਂ ਜਿੱਤ ਸਕੀ । ਪਿਛਲੇ ਦੌਰੇ ‘ਤੇ ਭਾਰਤੀ ਟੀਮ ਨੇ ਵਿਰਾਟ ਕੋਹਲੀ ਦੀ ਕਪਤਾਨੀ ‘ਚ 2-1 ਦੀ ਬੜ੍ਹਤ ਹਾਸਲ ਕੀਤੀ ਸੀ। ਸੀਰੀਜ਼ ਦਾ ਆਖਰੀ ਮੈਚ ਕੋਵਿਡ ਦੇ ਕਾਰਨ ਰੀ-ਸ਼ਡਿਊਲ ਕੀਤਾ ਗਿਆ ਸੀ। ਇਸ ਤੋਂ ਬਾਅਦ 2022 ‘ਚ ਆਯੋਜਿਤ ਸੀਰੀਜ਼ ਦਾ ਆਖਰੀ ਮੈਚ ਜਿੱਤ ਕੇ ਇੰਗਲੈਂਡ ਨੇ ਸੀਰੀਜ਼ 2-2 ਨਾਲ ਬਰਾਬਰ ਕਰ ਲਈ ਸੀ।
ਵੀਡੀਓ ਲਈ ਕਲਿੱਕ ਕਰੋ -: