ਭਾਰਤ-ਨਿਊਜ਼ੀਲੈਂਡ ਟੀ-20 ਸੀਰੀਜ਼ ਦਾ ਤੀਜਾ ਮੈਚ ਬੁੱਧਵਾਰ ਨੂੰ ਸ਼ਾਮ 7 ਵਜੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇਹ ਮੈਚ ਦੋਵਾਂ ਟੀਮਾਂ ਲਈ ਅਹਿਮ ਹੈ । ਫਿਲਹਾਲ ਸੀਰੀਜ਼ ਇੱਕ-ਇੱਕ ਨਾਲ ਬਰਾਬਰੀ ‘ਤੇ ਹੈ। ਇਹ ਮੈਚ ਜਿੱਤਣ ਵਾਲੀ ਟੀਮ ਸੀਰੀਜ਼ ‘ਤੇ ਕਬਜ਼ਾ ਕਰ ਲਵੇਗੀ । ਜੇਕਰ ਇਸ ਮੁਕਾਬਲੇ ਭਾਰਤ ਜਿੱਤਦਾ ਹੈ ਤਾਂ ਉਹ ਲਗਾਤਾਰ ਚੌਥੀ ਵਾਰ ਨਿਊਜ਼ੀਲੈਂਡ ਨੂੰ ਹਰਾਏਗਾ । ਇਸ ਦੇ ਨਾਲ ਹੀ ਟੀਮ ਇੰਡੀਆ ਲਗਾਤਾਰ ਅੱਠਵੀਂ ਵਾਰ ਸੀਰੀਜ਼ ਜਿੱਤੇਗੀ ।
ਦੋਵੇਂ ਟੀਮਾਂ ਪਹਿਲੀ ਵਾਰ ਨਰਿੰਦਰ ਮੋਦੀ ਸਟੇਡੀਅਮ ਵਿੱਚ ਪਹਿਲੀ ਵਾਰ ਖੇਡ ਰਹੀਆਂ ਹਨ। ਭਾਰਤ ਨੇ ਇੱਥੇ 6 ਮੈਚ ਖੇਡੇ ਹਨ । ਇਨ੍ਹਾਂ ਵਿੱਚੋਂ 4 ਜਿੱਤੇ, ਜਦਕਿ 2 ਮੈਚ ਹਾਰੇ ਹਨ । ਉੱਥੇ ਹੀ ਦੂਜੇ ਪਾਸੇ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਹੁਣ ਤੱਕ 24 ਟੀ-20 ਮੈਚ ਖੇਡੇ ਜਾ ਚੁੱਕੇ ਹਨ । ਇਨ੍ਹਾਂ ਵਿੱਚੋਂ 11 ਮੈਚ ਟੀਮ ਇੰਡੀਆ ਨੇ ਅਤੇ 10 ਨਿਊਜ਼ੀਲੈਂਡ ਨੇ ਜਿੱਤੇ ਹਨ ਜਦਕਿ 3 ਮੈਚ ਟਾਈ ਰਹੇ ਹਨ । ਅਹਿਮਦਾਬਾਦ ਵਿੱਚ ਬੁੱਧਵਾਰ ਨੂੰ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ । ਤਾਪਮਾਨ 13 ਤੋਂ 27 ਡਿਗਰੀ ਸੈਲਸੀਅਸ ਰਹਿ ਸਕਦਾ ਹੈ। ਅਹਿਮਦਾਬਾਦ ਵਿੱਚ ਉੱਚ ਸਕੋਰ ਵਾਲੀ ਪਿੱਚ ‘ਤੇ ਵੱਡੇ ਟੀਚੇ ਦੀ ਉਮੀਦ ਹੈ। ਇੱਥੇ ਪਿਛਲੇ 5 ਵਿੱਚੋਂ 3 ਮੈਚਾਂ ਵਿੱਚ ਦੋਵਾਂ ਪਾਰੀਆਂ ਵਿੱਚ 160+ ਦੌੜਾਂ ਬਣਾਈਆਂ ਹਨ।
ਇਹ ਵੀ ਪੜ੍ਹੋ: ਪੰਜਾਬ ‘ਚ ਜ਼ਮੀਨੀ ਪਾਣੀ ਬਚਾਉਣ ਲਈ ਨਿਯਮ ਅੱਜ ਤੋਂ ਲਾਗੂ, ਪਾਣੀ ਕੱਢਣ ‘ਤੇ ਲੱਗਣਗੇ ਪੈਸੇ, ਜਾਣੋ ਰੇਟ
ਜੇਕਰ ਨਿਊਜ਼ੀਲੈਂਡ ਇਹ ਮੈਚ ਨੂੰ ਜਿੱਤਦਾ ਹੈ ਤਾਂ ਨਿਊਜ਼ੀਲੈਂਡ 2012 ਤੋਂ ਬਾਅਦ ਭਾਰਤ ਵਿੱਚ ਪਹਿਲੀ ਸੀਰੀਜ਼ ਜਿੱਤੇਗਾ । ਇਸ ਤਰ੍ਹਾਂ ਕੀਵੀ ਟੀਮ 2012 ਤੋਂ ਬਾਅਦ ਭਾਰਤ ਵਿੱਚ ਪਹਿਲੀ ਸੀਰੀਜ਼ ਜਿੱਤੇਗੀ। ਟੀਮ ਨੇ 2012 ਤੋਂ ਬਾਅਦ ਭਾਰਤੀ ਜ਼ਮੀਨ ‘ਤੇ ਕਿਸੇ ਵੀ ਫਾਰਮੈਟ ਵਿੱਚ ਸੀਰੀਜ਼ ਨਹੀਂ ਜਿੱਤੀ ਹੈ। ਜੇਕਰ ਭਾਰਤੀ ਟੀਮ ਇੱਥੇ ਮੈਚ ਜਿੱਤਦੀ ਹੈ ਤਾਂ ਨਿਊਜ਼ੀਲੈਂਡ ਤੋਂ ਲਗਾਤਾਰ ਚੌਥੀ ਸੀਰੀਜ਼ ਜਿੱਤ ਲਵੇਗੀ । ਭਾਰਤੀ ਟੀਮ ਇਸ ਮੈਚ ਨੂੰ ਜਿੱਤਦੇ ਹੀ ਲਗਾਤਾਰ 8ਵੀਂ ਟੀ-20 ਸੀਰੀਜ਼ ਜਿੱਤ ਲਵੇਗੀ। ਉਹ ਪਿਛਲੀਆਂ 11 ਸੀਰੀਜ਼ ਵਿੱਚ ਅਜੇਤੂ ਹੈ।
ਦੋਹਾਂ ਟੀਮਾਂ ਦੀ ਸੰਭਾਵਿਤ ਪਲੇਇੰਗ ਇਲੈਵਨ :
ਭਾਰਤ: ਸ਼ੁਭਮਨ ਗਿੱਲ, ਈਸ਼ਾਨ ਕਿਸ਼ਨ (ਵਿਕਟਕੀਪਰ), ਰਾਹੁਲ ਤ੍ਰਿਪਾਠੀ, ਸੂਰਿਆਕੁਮਾਰ ਯਾਦਵ, ਹਾਰਦਿਕ ਪੰਡਯਾ (ਕਪਤਾਨ), ਦੀਪਕ ਹੁੱਡਾ, ਵਾਸ਼ਿੰਗਟਨ ਸੁੰਦਰ, ਸ਼ਿਵਮ ਮਾਵੀ, ਕੁਲਦੀਪ ਯਾਦਵ, ਯੁਜ਼ਵੇਂਦਰ ਚਾਹਲ/ਉਮਰਾਨ ਮਲਿਕ, ਅਰਸ਼ਦੀਪ ਸਿੰਘ।
ਨਿਊਜ਼ੀਲੈਂਡ: ਫਿਨ ਐਲਨ, ਡੇਵੋਨ ਕੋਨਵੇ (ਵਿਕਟਕੀਪਰ), ਮਾਰਕ ਚੈਪਮੈਨ, ਗਲੇਨ ਫਿਲਿਪਸ, ਡੇਰਿਲ ਮਿਸ਼ੇਲ, ਮਾਈਕਲ ਬ੍ਰੇਸਵੈੱਲ, ਮਿਸ਼ੇਲ ਸੈਂਟਨਰ (ਕਪਤਾਨ), ਈਸ਼ ਸੋਢੀ, ਜੈਕਬ ਡਫੀ, ਲਾਕੀ ਫਰਗੂਸਨ, ਬਲੇਅਰ ਟਿੱਕਨਰ।
ਵੀਡੀਓ ਲਈ ਕਲਿੱਕ ਕਰੋ -: