ਸ਼੍ਰੀਲੰਕਾ ਨੇ ਇਤਿਹਾਸ ਰਚਦੇ ਹੋਏ ਭਾਰਤ ਨੂੰ ਤੀਜੇ ਵਨਡੇ ਮੈਚ ਵਿੱਚ 110 ਦੌੜਾਂ ਨਾਲ ਹਰਾ ਦਿੱਤਾ। ਇਸਦੇ ਨਾਲ ਹੀ ਟੀਮ ਨੇ 27 ਬਾਅਦ ਭਾਰਤ ਨੂੰ ਵਨਡੇ ਸੀਰੀਜ਼ ਹਰਾਉਣ ਦਾ ਕਾਰਨਾਮਾ ਵੀ ਕਰ ਦਿੱਤਾ। ਟੀਮ ਨੂੰ 1997 ਵਿੱਚ ਆਖਰੀ ਵਾਰ ਭਾਰਤ ਦੇ ਖਿਲਾਫ਼ ਵਨਡੇ ਸੀਰੀਜ਼ ਵਿੱਚ ਜਿੱਤ ਮਿਲੀ ਸੀ। ਭਾਰਤ ਦੀ ਸੀਰੀਜ਼ ਵਿੱਚ ਹਾਰ ਦਾ ਸਭ ਤੋਂ ਵੱਡਾ ਕਾਰਨ ਖਰਾਬ ਬੱਲੇਬਾਜ਼ੀ ਰਹੀ। ਇਸਦੇ ਨਾਲ ਟੀਮ ਨੂੰ ਜ਼ਿਆਦਾ ਐਕਸਪੈਰੀਮੈਂਟ ਤੇ ਸ਼੍ਰੀਲੰਕਾ ਦੀ ਸਪਿਨ ਗੇਂਦਬਾਜ਼ੀ ਨੇ ਵੀ ਹਰਾਇਆ। ਕੋਚ ਗੌਤਮ ਗੰਭੀਰ ਦੀ ਲੀਡਰਸ਼ਿਪ ਵਿੱਚ ਟੀਮ ਇੰਡੀਆ ਨੇ ਪਹਿਲੀ ਹੀ ਸੀਰੀਜ਼ ਗਵਾ ਦਿੱਤੀ ਹੈ। ਇਸ ਤੋਂ ਪਹਿਲਾਂ ਟੀਮ ਨੇ ਟੀ-20 ਸੀਰੀਜ਼ ਵਿੱਚ ਸ਼੍ਰੀਲੰਕਾ ਨੂੰ ਹੀ 3-0 ਨਾਲ ਹਰਾਇਆ ਸੀ।
ਪਹਿਲਾ ਮੈਚ ਟਾਈ ਰਹਿਣ ਦੇ ਬਾਅਦ ਸ਼੍ਰੀਲੰਕਾ ਨੇ ਦੂਜਾ ਮੈਚ 32 ਦੌੜਾਂ ਨਾਲ ਜਿੱਤਿਆ ਸੀ। ਸ਼੍ਰੀਨਕ ਨੇ 1997 ਵਿੱਚ ਭਾਰਤ ਦੇ ਖਿਲਾਫ਼ ਪਹਿਲੀ ਵਨਡੇ ਸੀਰੀਜ਼ ਜਿੱਤੀ ਹੈ। ਆਰ ਪ੍ਰੇਮਦਾਸਾ ਸਟੇਡੀਅਮ ਦੀ ਸਪਿਨ ਦੀ ਅਨੁਕੂਲ ਪਿਚ ‘ਤੇ ਸ਼੍ਰੀਲੰਕਾ ਦੇ 249 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤੀ ਟੀਮ ਕਰੀਅਰ ਵਿੱਚ ਪਹਿਲੀ ਵਾਰ ਪੰਜ ਵਿਕਟਾਂ ਲੈਣ ਵਾਲੇ ਵੇਲਾਲਾਗੇ, ਜੇਫਰੇ ਵਾਂਡਰਸੇ ਤੇ ਮਹੀਸ਼ ਤੀਕਸ਼ਣਾ ਦੀ ਫਿਰਕੀ ਦੇ ਜਾਦੂ ਦੇ ਸਾਹਮਣੇ 26.1 ਓਵਰਾਂ ਵਿੱਚ 138 ਦੌੜਾਂ ‘ਤੇ ਢੇਰ ਹੋ ਗਈ।
ਇਹ ਵੀ ਪੜ੍ਹੋ: ਵਿਨੇਸ਼ ਫੋਗਾਟ ਨੇ ਕੀਤਾ ਸੰਨਿਆਸ ਦਾ ਐਲਾਨ, ਕਿਹਾ- ‘ਮਾਂ ਕੁਸ਼ਤੀ ਮੇਰੇ ਤੋਂ ਜਿੱਤ ਗਈ ਤੇ ਮੈਂ ਹਾਰ ਗਈ’
ਭਾਰਤ ਵੱਲੋਂ ਕਪਤਾਨ ਰੋਹਿਤ ਸ਼ਰਮਾ ਨੇ ਸਭ ਤੋਂ ਵੱਧ 35 ਦੌੜਾਂ ਬਣਾਈਆਂ। ਉਨ੍ਹਾਂ ਤੋਂ ਇਲਾਵਾ ਵਾਸ਼ਿੰਗਟਨ ਸੁੰਦਰ ਨੇ 30 ਦੌੜਾਂ ਤੇ ਵਿਰਾਟ ਕੋਹਲੀ ਨੇ 20 ਦੌੜਾਂ ਬਣਾਈਆਂ। ਉੱਥੇ ਹੀ ਦੂਜੇ ਪਾਸੇ ਸ਼੍ਰੀਲੰਕਾ ਲਈ ਅਵਿਸ਼ਕਾ ਫਰਨਾਂਡੋ ਨੇ 102 ਗੇਂਦਾਂ ‘ਤੇ 96 ਦੈੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਤੋਂ ਇਲਾਵਾ ਪਥੁਮ ਨਿਸਾਂਕਾ ਦੇ ਨਾਲ ਪਹਿਲੇ ਵਿਕਟ ਦੇ ਲਈ 89 ਤੇ ਕੁਸਲ ਮੈਂਡਿਸ ਦੇ ਨਾਲ ਦੂਜੀ ਵਿਕਟ ਲਈ 82 ਦੌੜਾਂ ਦੀ ਸਾਂਝੇਦਾਰੀ ਕੀਤੀ। ਜਿਸ ਦੀ ਮਦਦ ਨਾਲ ਸ਼੍ਰੀਲੰਕਾ ਨੇ 7 ਵਿਕਟਾਂ ਦੇ ਨੁਕਸਾਨ ‘ਤੇ 248 ਦੌੜਾਂ ਦਾ ਮਜ਼ਬੂਤ ਸਕੋਰ ਖੜ੍ਹਾ ਕੀਤਾ।
ਦੱਸ ਦੇਈਏ ਭਾਰਤ ਵੱਲੋਂ ਵਨਡੇ ਵਿੱਚ ਡੈਬਿਊ ਕਰ ਰਹੇ ਰਿਆਨ ਪਰਾਗ ਨੇ 9 ਓਵਰਾਂ ਵਿੱਚ 54 ਦੌੜਾਂ ਦੇ ਕੇ ਤਿੰਨ ਵਿਕਟਾਂ ਲੈ ਕੇ ਭਾਰਤ ਨੂੰ ਵਾਪਸੀ ਦਿਵਾਉਣ ਦੀ ਕੋਸ਼ਿਸ਼ ਕੀਤੀ। ਕੁਲਦੀਪ ਯਾਦਵ ਨੇ 36 ਦੌੜਾਂ ਦੇ ਕੇ 1 ਵਿਕਟ, ਅਕਸ਼ਰ ਪਟੇਲ ਨੇ 41 ਦੌੜਾਂ ਦੇ ਕੇ 1 ਵਿਕਟ ਤੇ ਵਾਸ਼ਿੰਗਟਨ ਸੁੰਦਰ ਨੇ 29 ਦੌੜਾਂ ਦੇ ਕੇ 1 ਵਿਕਟ ਹਾਸਿਲ ਕੀਤੀ।
ਵੀਡੀਓ ਲਈ ਕਲਿੱਕ ਕਰੋ -: