ਟੀਮ ਇੰਡੀਆ ਨੇ ਤਿੰਨ ਮੈਚਾਂ ਦੀ ਸੀਰੀਜ਼ ਦੇ ਦੂਜੇ ਮੈਚ ਵਿੱਚ ਦੱਖਣੀ ਅਫਰੀਕਾ ਨੂੰ 7 ਵਿਕਟਾਂ ਨਾਲ ਮਾਤ ਦਿੱਤੀ । ਰਾਂਚੀ ਵਿੱਚ ਮਿਲੀ ਇਸ ਜਿੱਤ ਦੇ ਨਾਲ ਭਾਰਤ ਨੇ ਸੀਰੀਜ਼ ਵਿੱਚ 1-1 ਨਾਲ ਬਰਾਬਰ ਕਰ ਲਈ ਹੈ । ਦੱਖਣੀ ਅਫਰੀਕਾ ਦੇ ਕਪਤਾਨ ਕੇਸ਼ਵ ਮਹਾਰਾਜ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ ਅਤੇ ਉਨ੍ਹਾਂ ਦੀ ਟੀਮ 50 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ ‘ਤੇ 278 ਦੌੜਾਂ ਬਣਾਈਆਂ । ਸਭ ਤੋਂ ਵੱਧ ਦੌੜਾਂ ਏਡਨ ਮਾਰਕਰਮ ਦੇ ਬੱਲੇ ਤੋਂ ਨਿਕਲੀਆਂ । ਉਸ ਨੇ 89 ਗੇਂਦਾਂ ਵਿੱਚ 79 ਦੌੜਾਂ ਬਣਾਈਆਂ । ਇਸ ਦੇ ਨਾਲ ਹੀ ਰੀਜ਼ਾ ਹੈਂਡਰਿਕਸ ਨੇ 76 ਗੇਂਦਾਂ ਵਿੱਚ 74 ਦੌੜਾਂ ਬਣਾਈਆਂ।
ਦੱਖਣੀ ਅਫ਼ਰੀਕਾ ਦੇ ਲਈ ਆਖਰੀ ਓਵਰਾਂ ਵਿੱਚ ਇੱਕ ਵਾਰ ਫਿਰ ਡੇਵਿਡ ਮਿਲਰ ਨੇ ਇੱਕ ਵਾਰ ਫਿਰ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ 35 ਦੌੜਾਂ ਬਣਾਈਆਂ । ਭਾਰਤ ਲਈ ਸਭ ਤੋਂ ਵੱਧ 3 ਵਿਕਟਾਂ ਮੁਹੰਮਦ ਸਿਰਾਜ ਨੇ ਲਈਆਂ। ਇਸ ਦੇ ਨਾਲ ਹੀ ਵਾਸ਼ਿੰਗਟਨ ਸੁੰਦਰ, ਸ਼ਾਹਬਾਜ਼ ਅਹਿਮਦ, ਕੁਲਦੀਪ ਯਾਦਵ ਅਤੇ ਸ਼ਾਰਦੁਲ ਠਾਕੁਰ ਨੂੰ 1-1 ਵਿਕਟ ਮਿਲੀ।
ਇਸਦੇ ਜਵਾਬ ਵਿੱਚ ਸ਼੍ਰੇਅਸ ਅਈਅਰ ਅਤੇ ਈਸ਼ਾਨ ਕਿਸ਼ਨ ਦੀ ਸ਼ਾਨਦਾਰ ਪਾਰੀ ਦੇ ਦਮ ‘ਤੇ ਜਿੱਤ ਹਾਸਲ ਕੀਤੀ । ਅਈਅਰ ਨੇ ਆਪਣੇ ਵਨਡੇ ਕਰੀਅਰ ਦਾ ਦੂਜਾ ਸੈਂਕੜਾ ਲਗਾਇਆ । ਉਨ੍ਹਾਂ ਨੇ 111 ਗੇਂਦਾਂ ਦਾ ਸਾਹਮਣਾ ਕਰਦਿਆਂ 113 ਦੌੜਾਂ ਬਣਾਈਆਂ । ਇਸ ਦੇ ਨਾਲ ਹੀ ਈਸ਼ਾਨ ਨੇ ਮੈਚ ਵਿੱਚ 93 ਦੌੜਾਂ ਬਣਾਈਆਂ । ਇਸ ਦੌਰਾਨ ਉਨ੍ਹਾਂ ਦੇ ਬੱਲੇ ਤੋਂ 7 ਛੱਕੇ ਨਿਕਲੇ । ਦੋਵਾਂ ਵਿਚਾਲੇ 161 ਦੌੜਾਂ ਦੀ ਸਾਂਝੇਦਾਰੀ ਹੋਈ । ਸੰਜੂ ਸੈਮਸਨ ਨੇ ਵੀ 30 ਦੌੜਾਂ ਦੀ ਅਹਿਮ ਪਾਰੀ ਖੇਡੀ।
ਦੱਸ ਦੇਈਏ ਕਿ ਦੂਜੇ ਵਨਡੇ ਵਿੱਚ ਨੰਬਰ-3 ‘ਤੇ ਬੱਲੇਬਾਜ਼ੀ ਕਰਨ ਆਏ ਈਸ਼ਾਨ ਕਿਸ਼ਨ ਨੇ ਆਪਣੇ ਮੈਦਾਨ ਵਿੱਚ ਧਮਾਕੇਦਾਰ ਪਾਰੀ ਖੇਡੀ । ਉਨ੍ਹਾਂ ਨੇ 84 ਗੇਂਦਾਂ ਵਿੱਚ 93 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਦੇ ਬੱਲੇ ‘ਤੇ 4 ਚੌਕੇ ਅਤੇ 7 ਛੱਕੇ ਨਿਕਲੇ । ਟੀਮ ਇੰਡੀਆ ਦੇ ਕਪਤਾਨ ਸ਼ਿਖਰ ਧਵਨ ਦੂਜੇ ਮੈਚ ਵਿੱਚ ਵੀ ਕੁਝ ਕਮਾਲ ਨਹੀਂ ਕਰ ਸਕੇ । ਉਨ੍ਹਾਂ ਨੇ 20 ਗੇਂਦਾਂ ਦਾ ਸਾਹਮਣਾ ਕੀਤਾ ਅਤੇ 13 ਦੌੜਾਂ ਬਣਾਈਆਂ । ਗੱਬਰ ਨੂੰ ਵੇਨ ਪਰਨੇਲ ਨੇ ਬੋਲਡ ਕੀਤਾ । ਪਹਿਲੇ ਵਨਡੇ ਵਿਚ ਵੀ ਪਾਰਨੇਲ ਨੇ ਧਵਨ ਦੀ ਵਿਕਟ ਲਈ ਸੀ। ਸ਼ਿਖਰ ਉਸ ਮੈਚ ਵਿੱਚ ਵੀ ਬੋਲਡ ਹੋਏ ਸਨ । ਧਵਨ ਤੋਂ ਬਾਅਦ ਸ਼ੁਭਮਨ ਗਿੱਲ ਵੀ ਚੰਗੀ ਪਾਰੀ ਨਹੀਂ ਖੇਡ ਸਕੇ। ਉਸ ਨੇ 26 ਗੇਂਦਾਂ ਵਿੱਚ 28 ਦੌੜਾਂ ਬਣਾਈਆਂ ।
ਵੀਡੀਓ ਲਈ ਕਲਿੱਕ ਕਰੋ -: