ਭਾਰਤ-ਸ਼੍ਰੀਲੰਕਾ ਵਨਡੇ ਸੀਰੀਜ਼ ਦਾ ਦੂਜਾ ਮੁਕਾਬਲਾ ਵੀਰਵਾਰ ਨੂੰ ਈਡਨ ਗਾਰਡਨ ਮੈਦਾਨ ‘ਤੇ ਦੁਪਹਿਰ 1.30 ਵਜੇ ਤੋਂ ਖੇਡਿਆ ਜਾਵੇਗਾ। ਇਸ ਮੁਕਾਬਲੇ ਵਿੱਚ ਟੀਮ ਇੰਡੀਆ ਦੇ ਕੋਲ ਸ਼੍ਰੀਲੰਕਾ ਦੇ ਖਿਲਾਫ਼ ਲਗਾਤਾਰ 10ਵੀਂ ਵਨਡੇ ਸੀਰੀਜ਼ ਜਿੱਤਣ ਦਾ ਮੌਕਾ ਹੋਵੇਗਾ। ਭਾਰਤੀ ਟੀਮ ਵਨਡੇ ਸੀਰੀਜ਼ ਵਿੱਚ ਸ਼੍ਰੀਲੰਕਾ ਤੋਂ ਪਿਛਲੇ 26 ਸਾਲਾਂ ਤੋਂ ਨਹੀਂ ਹਾਰੀ ਹੈ। ਉਸਨੂੰ ਆਖਰੀ ਹਾਰ 1997 ਵਿੱਚ ਮਿਲੀ ਸੀ।
ਜੇਕਰ ਇੱਥੇ ਘਰੇਲੂ ਮੈਦਾਨ ਦੀ ਗੱਲ ਕੀਤੀ ਜਾਵੇ ਤਾਂ ਭਰਾਇ ਟੀਮ ਪਿਛਲੇ 5 ਵਨਡੇ ਸੀਰੀਜ਼ ਵਿੱਚ ਨਹੀਂ ਹਾਰੀ ਹੈ। ਉਸਨੇ ਸਾਰੀਆਂ ਸੀਰੀਜ਼ ਵਿੱਚ ਜਿੱਤ ਹਾਸਿਲ ਕੀਤੀ। ਸ਼੍ਰੀਲੰਕਾ ਦੇ ਖਿਲਾਫ਼ ਟੀਮ ਇੰਡੀਆ ਆਪਣੇ ਘਰੇਲੂ ਮੈਦਾਨ ‘ਤੇ ਇੱਕ ਵੀ ਸੀਰੀਜ਼ ਨਹੀਂ ਹਾਰੀ ਹੈ। ਹੁਣ ਤੱਕ 10 ਸੀਰੀਜ਼ ਵਿੱਚ ਦੋਨੋਂ ਟੀਮਾਂ ਦਾ ਆਹਮੋ-ਸਾਹਮਣਾ ਹੋਇਆ ਹੈ ਤੇ ਟੀਮ ਇੰਡੀਆ 9 ਵਿੱਚ ਜਿੱਤੀ ਹੈ। ਇਸ ਸੀਰੀਜ਼ ਡਰਾਅ ਹੋਈ ਸੀ। ਜੇਕਰ ਇੱਥੇ ਓਵਰਆਲ ਰਿਕਾਰਡ ਨੂੰ ਦੇਖਿਆ ਜਾਵੇ ਤਾਂ ਭਾਰਤ 1997 ਦੇ ਬਾਅਦ ਸ਼੍ਰੀਲੰਕਾ ਦੇ ਖਿਲਾਫ਼ ਵਨਡੇ ਸੀਰੀਜ਼ ਵਿੱਚ ਨਹੀਂ ਹਾਰਿਆ ਹੈ। ਦੋਹਾਂ ਟੀਮਾਂ ਵਿਚਾਲੇ ਕੁੱਲ 19 ਵਨਡੇ ਸੀਰੀਜ਼ ਖੇੜਿਆਂ ਗਈਆਂ ਹਨ। ਇਸ ਦੌਰਾਨ ਭਾਰਤ ਨੇ 14 ਮੈਚ ਜਿੱਤੇ ਤੇ 2 ਹਾਰੇ ਅਤੇ ਤਿੰਨ ਸੀਰੀਜ਼ ਬਰਾਬਰੀ ‘ਤੇ ਰਹੀਆਂ।
ਇਹ ਵੀ ਪੜ੍ਹੋ: ਘਰ ‘ਚ ਸਿਲੰਡਰ ਫਟਣ ਕਾਰਨ ਲੱਗੀ ਭਿਆਨਕ ਅੱਗ, ਪਤੀ-ਪਤਨੀ ਸਣੇ 4 ਬੱਚੇ ਜ਼ਿੰਦਾ ਸੜੇ
ਜੇਕਰ ਇੱਥੇ ਪਿੱਚ ਦੀ ਗੱਲ ਕੀਤੀ ਜਾਵੇ ਤਾਂ ਟਾਸ ਜਿੱਤਣ ਵਾਲੀ ਟੀਮ ਪਹਿਲਾਂ ਬੈਟਿੰਗ ਕਰਨ ਦਾ ਫ਼ੈਸਲਾ ਕਰ ਸਕਦੀ ਹੈ, ਕਿਉਂਕਿ 32 ਵਿੱਚੋਂ 19 ਮੈਚ ਪਹਿਲਾਂ ਬੈਟਿੰਗ ਕਰਨ ਵਾਲੀ ਟੀਮ ਨੇ ਜਿੱਤੇ ਹਨ, ਜਦਕਿ 12 ਮੈਚ ਪਹਿਲਾਂ ਗੇਂਦਬਾਜ਼ੀ ਕਰਨ ਵਾਲੀ ਟੀਮ ਨੇ ਜਿੱਤੇ ਹਨ। ਈਡਨ ਗਾਰਡਨ ਦੀ ਪਿੱਚ ਫ੍ਰੈਂਡਲੀ ਮੰਨੀ ਜਾਂਦੀ ਹੈ। ਇਸ ਵਿੱਚ ਸਪਿਨਰਾਂ ਨੂੰ ਵੀ ਮਦਦ ਮਿਲਦੀ ਹੈ। ਅਜਿਹੇ ਵਿੱਚ ਇੱਥੇ ਸਪਿਨਰਾਂ ਦਾ ਜਲਵਾ ਦੇਖਣ ਨੂੰ ਮਿਲ ਸਕਦਾ ਹੈ।
ਹੁਣ ਤਿੰਨ ਦੀ ਸੰਭਾਵਿਤ ਪਲੇਇੰਗ -11
ਭਾਰਤੀ ਵਨਡੇ ਟੀਮ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ,ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ, ਹਾਰਦਿਕ ਪੰਡਯਾ, ਯੁਜਵੇਂਦਰ ਚਾਹਲ, ਈਸ਼ਾਨ ਕਿਸ਼ਨ, ਮੁਹੰਮਦ ਸ਼ਮੀ, ਮੁਹੰਮਦ ਸਿਰਾਜ, ਅਕਸ਼ਰ ਪਟੇਲ, ਉਮਰਾਨ ਮਲਿਕ, ਸਰਿਆਕੁਮਾਰ ਯਾਦਵ।
ਸ਼੍ਰੀਲੰਕਾ ਵਨਡੇ ਟੀਮ: ਦਾਸੁਨ ਸ਼ਨਾਕਾ (ਕਪਤਾਨ), ਕੁਸਲ ਮੈਂਡਿਸ, ਚਰਿਥ ਅਸਾਲੰਕਾ, ਅਸ਼ੇਨ ਬਾਂਦਾਰਾ, ਵਾਨਿੰਦੁ ਹਸਾਰੰਗਾ, ਧਨੰਜੇ ਡੀਸਿਲਵਾ, ਅਵਿਸ਼ਕਾ ਫਰਨਾਂਡੋ, ਨੁਵਾਨੀਡੂ ਫਰਨਾਂਡੋ, ਚਮਿਕਾ ਕਰੁਣਾਰਤਨੇ, ਡੀ. ਮਦੁਸ਼ਨ, ਕਾਸੁਨ ਰਜਿਥਾ, ਦੁਨਿਥ ਵੇਲਾਗੇ।
ਵੀਡੀਓ ਲਈ ਕਲਿੱਕ ਕਰੋ -: