ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜ਼ਿੰਬਾਬਵੇ ਨੂੰ ਪੰਜਵੇਂ ਟੀ-20 ‘ਚ 42 ਦੌੜਾਂ ਨਾਲ ਹਰਾਇਆ। ਇਹ ਭਾਰਤ ਦੀ ਸੀਰੀਜ਼ ‘ਚ ਲਗਾਤਾਰ ਚੌਥੀ ਜਿੱਤ ਹੈ। ਜਿਸ ‘ਚ ਸ਼ਿਵਮ ਦੁਬੇ ਅਤੇ ਮੁਕੇਸ਼ ਕੁਮਾਰ ਨੇ ਆਪਣੀ ਸ਼ਾਨਦਾਰ ਗੇਂਦਬਾਜ਼ੀ ਨਾਲ ਜ਼ਿੰਬਾਬਵੇ ਦੇ ਬੱਲੇਬਾਜ਼ਾਂ ਨੂੰ ਕਾਫੀ ਪਰੇਸ਼ਾਨ ਕੀਤਾ। ਤੇਜ਼ ਗੇਂਦਬਾਜ਼ ਮੁਕੇਸ਼ ਕੁਮਾਰ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ 4 ਵਿਕਟਾਂ ਲਈਆਂ। ਸ਼ਿਵਮ ਦੁਬੇ ਨੇ 4 ਓਵਰਾਂ ‘ਚ ਗੇਂਦਬਾਜ਼ੀ ਕੀਤੀ ਅਤੇ 25 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਇਸੇ ਬੱਲੇ ਨਾਲ ਉਸ ਨੇ 14 ਗੇਂਦਾਂ ‘ਚ 26 ਦੌੜਾਂ ਦੀ ਪਾਰੀ ਖੇਡੀ। ਅਭਿਸ਼ੇਕ ਸ਼ਰਮਾ, ਤੁਸ਼ਾਰ ਦੇਸ਼ਪਾਂਡੇ ਅਤੇ ਵਾਸ਼ਿੰਗਟਨ ਸੁੰਦਰ ਨੂੰ 1-1 ਵਿਕਟ ਮਿਲੀ।
ਡਿਓਨ ਮੇਅਰਜ਼ ਨੇ ਇੱਕ ਵਾਰ ਫਿਰ ਜ਼ਿੰਬਾਬਵੇ ਲਈ 34 ਦੌੜਾਂ ਦੀ ਚੰਗੀ ਪਾਰੀ ਖੇਡੀ। ਉਸ ਤੋਂ ਇਲਾਵਾ ਤਡਿਵਨਾਸ਼ੇ ਮਰੂਮਨਿ ਨੇ 27 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਬਾਅਦ ਫਰਾਜ਼ ਅਕਰਮ ਨੇ 30 ਦੌੜਾਂ ਦੀ ਪਾਰੀ ਖੇਡੀ ਪਰ ਆਪਣੀ ਟੀਮ ਨੂੰ ਜਿੱਤ ਤੱਕ ਨਹੀਂ ਪਹੁੰਚਾ ਸਕੇ। ਬ੍ਰਾਇਨ ਬੇਨੇਟੇ ਨੇ 10 ਦੌੜਾਂ ਬਣਾਈਆਂ ਇਨ੍ਹਾਂ ਚਾਰ ਬੱਲੇਬਾਜ਼ਾਂ ਤੋਂ ਇਲਾਵਾ ਜ਼ਿੰਬਾਬਵੇ ਦਾ ਕੋਈ ਵੀ ਦੋਹਰਾ ਅੰਕੜਾ ਪਾਰ ਨਹੀਂ ਕਰ ਸਕਿਆ।
ਜ਼ਿੰਬਾਬਵੇ ਦੇ ਕਪਤਾਨ ਸਿਕੰਦਰ ਰਜ਼ਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਇਸ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ ਨੇ ਤੇਜ਼ ਸ਼ੁਰੂਆਤ ਕਰਨ ਦੀ ਕੋਸ਼ਿਸ਼ ਕੀਤੀ ਪਰ ਪਹਿਲੇ ਹੀ ਓਵਰ ‘ਚ ਹੀ ਵਿਕਟ ਗਵਾ ਦਿੱਤੀ। ਪਹਿਲੇ ਓਵਰ ਦੀ ਗੇਂਦਬਾਜ਼ੀ ਦੀ ਜ਼ਿੰਮੇਵਾਰੀ ਕਪਤਾਨ ਸਿਕੰਦਰ ਨੇ ਲਈ। ਪਹਿਲੀ ਗੇਂਦ ਨੋ ਬਾਲ ਸੀ ਅਤੇ ਇਸ ‘ਤੇ ਯਸ਼ਸਵੀ ਨੇ ਜ਼ੋਰਦਾਰ ਛੱਕਾ ਲਗਾਇਆ। ਇਸ ਤੋਂ ਬਾਅਦ ਯਸ਼ਸਵੀ ਨੇ ਅਗਲੀ ਗੇਂਦ ‘ਤੇ ਸ਼ਾਨਦਾਰ ਛੱਕਾ ਲਗਾਇਆ ਅਤੇ ਸਿਰਫ 3 ਗੇਂਦਾਂ ‘ਤੇ 13 ਦੌੜਾਂ ਜੋੜੀਆਂ। ਰਜ਼ਾ ਨੇ ਤੀਜੀ ਗੇਂਦ ‘ਤੇ ਯਸ਼ਸਵੀ ਨੂੰ ਬੋਲਡ ਕਰਕੇ ਭਾਰਤ ਨੂੰ ਪਹਿਲਾ ਝਟਕਾ ਦਿੱਤਾ।
ਇਹ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ‘ਚ 2 ਨਵੇਂ ਗ੍ਰੰਥੀ ਸਿੰਘਾਂ ਦੀ ਹੋਈ ਨਿਯੁਕਤੀ, ਪੰਜ ਸਿੰਘ ਸਾਹਿਬਾਨਾਂ ਨੇ ਭੇਂਟ ਕੀਤੀਆਂ ਦਸਤਾਰਾਂ
ਜਿਸ ਤੋਂ ਬਾਅਦ ਜ਼ਿੰਬਾਬਵੇ ਦੀ ਟੀਮ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਅਭਿਸ਼ੇਕ ਸ਼ਰਮਾ ਨੂੰ ਸਿਰਫ 14 ਦੌੜਾਂ ‘ਤੇ ਪਵੇਲੀਅਨ ਭੇਜ ਦਿੱਤਾ। ਇਸ ਤੋਂ ਬਾਅਦ ਜਿਵੇਂ ਹੀ ਕਪਤਾਨ ਗਿੱਲ ਦੀ ਵਿਕਟ ਡਿੱਗੀ ਤਾਂ ਭਾਰਤ ਦਾ ਸਕੋਰ 40 ਦੌੜਾਂ ‘ਤੇ 3 ਵਿਕਟਾਂ ਹੋ ਗਿਆ। ਇਸ ਤੋਂ ਬਾਅਦ ਭਾਰਤ ਦੇ ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ ਨੇ 58 ਦੌੜਾਂ ਦੀ ਪਾਰੀ ਖੇਡੀ। ਉਸ ਤੋਂ ਇਲਾਵਾ ਰਿਆਨ ਪਰਾਗ ਨੇ 22 ਦੌੜਾਂ ਬਣਾਈਆਂ ਜਦਕਿ ਸ਼ਿਵਮ ਦੂਬੇ ਨੇ 14 ਗੇਂਦਾਂ ‘ਤੇ 26 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਜਿਸ ਦੇ ਆਧਾਰ ‘ਤੇ ਭਾਰਤ ਨੇ 20 ਓਵਰਾਂ ‘ਚ 167 ਦੌੜਾਂ ਬਣਾਈਆਂ।
ਵੀਡੀਓ ਲਈ ਕਲਿੱਕ ਕਰੋ -: