ਇੰਡੀਅਨ ਪ੍ਰੀਮੀਅਰ ਲੀਗ ਦੇ 17ਵੇਂ ਸੀਜ਼ਨ ਨੇ ਜ਼ੋਰ ਫੜ ਲਿਆ ਹੈ। ਸਾਰੀਆਂ ਟੀਮਾਂ ਨੇ ਲਗਭਗ ਤਿੰਨ-ਤਿੰਨ ਮੈਚ ਖੇਡੇ ਹਨ, ਪਰ ਇਸ ਦੌਰਾਨ BCCI ਨੇ IPL 2024 ਦੇ ਸ਼ੈਡਿਊਲ ਵਿੱਚ ਬਦਲਾਅ ਦਾ ਐਲਾਨ ਕੀਤਾ ਹੈ। ਹਾਲਾਂਕਿ ਬੋਰਡ ਨੇ ਲੀਗ ਦੇ ਸਿਰਫ ਦੋ ਮੈਚਾਂ ਦੀਆਂ ਤਰੀਕਾਂ ਬਦਲੀਆਂ ਹਨ। ਸ਼ਡਿਊਲ ‘ਚ ਬਦਲਾਅ ਦਾ ਕਾਰਨ ਇਸ ਮਹੀਨੇ ਹੋਣ ਵਾਲੀਆਂ ਲੋਕ ਸਭਾ ਚੋਣਾਂ ਹਨ। ਚੋਣਾਂ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧਾਂ ਨੂੰ ਮੁੱਖ ਰੱਖਦਿਆਂ ਦੋਵਾਂ ਮੈਚਾਂ ਦੀਆਂ ਤਰੀਕਾਂ ਬਦਲ ਦਿੱਤੀਆਂ ਗਈਆਂ ਹਨ।
ਸ਼ੈਡਿਊਲ ‘ਚ ਪਹਿਲਾ ਬਦਲਾਅ ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਜਸਥਾਨ ਰਾਇਲਸ ਵਿਚਾਲੇ ਹੋਣ ਵਾਲੇ ਮੈਚ ਲਈ ਕੀਤਾ ਗਿਆ ਹੈ। ਦੋਵਾਂ ਟੀਮਾਂ ਵਿਚਾਲੇ ਇਹ ਮੈਚ ਪਹਿਲਾਂ 17 ਅਪ੍ਰੈਲ ਨੂੰ ਖੇਡਿਆ ਜਾਣਾ ਸੀ। ਇਹ ਮੈਚ ਕੋਲਕਾਤਾ ਦੇ ਈਡਨ ਗਾਰਡਨ ‘ਚ ਹੋਣਾ ਸੀ ਪਰ ਹੁਣ ਇਹ ਮੈਚ ਇਕ ਦਿਨ ਪਹਿਲਾਂ ਯਾਨੀ 16 ਅਪ੍ਰੈਲ ਨੂੰ ਖੇਡਿਆ ਜਾਵੇਗਾ।
KKR ਅਤੇ ਰਾਜਸਥਾਨ ਰਾਇਲਜ਼ ਤੋਂ ਇਲਾਵਾ ਦਿੱਲੀ ਕੈਪੀਟਲਸ ਅਤੇ ਗੁਜਰਾਤ ਟਾਈਟਨਸ ਵਿਚਾਲੇ ਹੋਣ ਵਾਲੇ ਮੈਚ ਵਿੱਚ ਵੀ ਬਦਲਾਅ ਕੀਤੇ ਗਏ ਹਨ। ਦੋਵਾਂ ਟੀਮਾਂ ਵਿਚਾਲੇ ਇਹ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਹੋਣਾ ਸੀ। ਇਹ ਮੈਚ ਪਹਿਲਾਂ 16 ਅਪ੍ਰੈਲ ਨੂੰ ਖੇਡਿਆ ਜਾਣਾ ਸੀ, ਪਰ ਹੁਣ ਇਹ ਮੈਚ 17 ਅਪ੍ਰੈਲ ਨੂੰ ਖੇਡਿਆ ਜਾਵੇਗਾ। ਸ਼ਡਿਊਲ ਬਾਰੇ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਇਸ ਵਿੱਚ ਬਦਲਾਅ ਦੀ ਪੂਰੀ ਸੰਭਾਵਨਾ ਹੈ ਅਤੇ ਅਜਿਹਾ ਹੀ ਹੋਇਆ।
ਇਹ ਵੀ ਪੜ੍ਹੋ : ਮੋਗਾ ‘ਚ ਇੱਕ ਹੋਰ ਘਰ ਦਾ ਬੁਝਿਆ ਚਿਰਾਗ, ਨ.ਸ਼ੇ ਕਾਰਨ ਨੌਜਵਾਨ ਦੀ ਗਈ ਜਾ.ਨ
ਦੁਨੀਆ ਦੇ ਸਭ ਤੋਂ ਵੱਡੇ ਟੀ-20 ‘ਚੋਂ ਇਕ ਇੰਡੀਅਨ ਪ੍ਰੀਮੀਅਰ ਲੀਗ ਦੇ 17ਵੇਂ ਸੀਜ਼ਨ ਦਾ ਫਾਈਨਲ ਮੈਚ 26 ਮਈ ਨੂੰ ਖੇਡਿਆ ਜਾਵੇਗਾ। ਲੀਗ ਦੀ ਸ਼ੁਰੂਆਤ ਪਿਛਲੇ ਮਹੀਨੇ 22 ਮਾਰਚ ਨੂੰ ਹੋਈ ਸੀ। ਲੀਗ ਵਿੱਚ ਕੁੱਲ 10 ਟੀਮਾਂ ਹਿੱਸਾ ਲੈ ਰਹੀਆਂ ਹਨ। ਇਸ ਤਰ੍ਹਾਂ ਪ੍ਰਸ਼ੰਸਕ ਇਸ ਰੰਗੀਨ ਕ੍ਰਿਕਟ ਲੀਗ ਆਈ.ਪੀ.ਐੱਲ. ਦਾ ਦੋ ਮਹੀਨਿਆਂ ਤੋਂ ਵੱਧ ਸਮੇਂ ਤੱਕ ਆਨੰਦ ਮਾਣ ਸਕਣਗੇ।
ਵੀਡੀਓ ਲਈ ਕਲਿੱਕ ਕਰੋ -: