Ipl 2021 mumbai indians kiran more : IPL ਦੇ 14ਵੇਂ ਸੀਜ਼ਨ ਦੇ ਸ਼ੁਰੂ ਹੋਣ ਵਿੱਚ ਹੁਣ ਕੁੱਝ ਹੀ ਦਿਨ ਬਾਕੀ ਹਨ । ਦੁਨੀਆ ਦੀ ਸਭ ਤੋਂ ਪ੍ਰਸਿੱਧ ਟੀ-20 ਲੀਗ ਇਸ ਵਾਰ ਭਾਰਤ ਦੇ ਛੇ ਸ਼ਹਿਰਾਂ ਵਿੱਚ ਖੇਡੀ ਜਾਵੇਗੀ । ਮੌਜੂਦਾ ਸੀਜ਼ਨ ਦੀ ਸ਼ੁਰੂਆਤ ਮੁੰਬਈ ਇੰਡੀਅਨਜ਼ (ਐਮਆਈ) ਅਤੇ ਰਾਇਲ ਚੈਲੇਂਜਰਜ਼ ਬੈਂਗਲੁਰੂ (ਆਰਸੀਬੀ) ਵਿਚਾਲੇ 9 ਅਪ੍ਰੈਲ ਨੂੰ ਚੇੱਨਈ ਵਿੱਚ ਹੋਣ ਵਾਲੇ ਮੈਚ ਨਾਲ ਹੋਵੇਗੀ। ਇਸ ਦੌਰਾਨ ਕੋਰੋਨਾ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ । ਇਸ ਟੂਰਨਾਮੈਂਟ ਵਿੱਚ ਕੋਰੋਨਾ ਦਾ ਪ੍ਰਕੋਪ ਰੋਜ਼ਾਨਾ ਵੱਧ ਰਿਹਾ ਹੈ। ਵਾਨਖੇੜੇ ਸਟੇਡੀਅਮ ਦੇ ਗ੍ਰਾਊਂਡ ਸਟਾਫ਼ ਮੈਂਬਰਾਂ ਤੋਂ ਬਾਅਦ ਹੁਣ ਸਾਬਕਾ ਭਾਰਤੀ ਵਿਕਟਕੀਪਰ ਅਤੇ ਮੁੰਬਈ ਇੰਡੀਅਨਜ਼ ਦੇ ਵਿਕਟਕੀਪਿੰਗ ਸਲਾਹਕਾਰ ਕਿਰਨ ਮੋਰੇ ਕੋਰੋਨਾ ਸੰਕਰਮਿਤ ਪਾਏ ਗਏ ਹਨ।
ਇੰਡੀਅਨ ਪ੍ਰੀਮੀਅਰ ਲੀਗ ਦੀ ਫਰੈਂਚਾਇਜ਼ੀ ਮੁੰਬਈ ਇੰਡੀਅਨਜ਼ ਨੇ ਮੰਗਲਵਾਰ ਨੂੰ ਸੋਸ਼ਲ ਮੀਡੀਆ ‘ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਮੁੰਬਈ ਇੰਡੀਅਨਜ਼ ਨੇ ਕਿਹਾ, “ਮੋਰੇ ‘ਚ ਅਜੇ ਲੱਛਣ ਨਹੀਂ ਦੇਖੇ ਗਏ ਹਨ ਅਤੇ ਉਨ੍ਹਾਂ ਨੂੰ ਏਕਾਂਤਵਾਸ ਵਿੱਚ ਰੱਖਿਆ ਗਿਆ ਹੈ। ਮੁੰਬਈ ਇੰਡੀਅਨ ਅਤੇ ਕਿਰਨ ਮੋਰੇ ਕ੍ਰਿਕਟ ਬੋਰਡ ਆਫ ਇੰਡੀਆ ਦੇ ਸਿਹਤ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰ ਰਹੇ ਹਨ। ਫਰੈਂਚਾਇਜ਼ੀ ਦੁਆਰਾ ਜਾਰੀ ਬਿਆਨ ਅਨੁਸਾਰ, “ਮੁੰਬਈ ਇੰਡੀਅਨਜ਼ ਦੀ ਮੈਡੀਕਲ ਟੀਮ ਮੋਰੇ ਦੀ ਸਿਹਤ ‘ਤੇ ਨਜ਼ਰ ਰੱਖੇਗੀ ਅਤੇ ਬੀਸੀਸੀਆਈ ਦੇ ਨਿਯਮਾਂ ਦੀ ਪਾਲਣਾ ਕਰੇਗੀ।”