ਇੰਡੀਅਨ ਪ੍ਰੀਮੀਅਰ ਲੀਗ ਦੇ 14 ਵੇਂ ਸੀਜ਼ਨ ਨੂੰ ਲੈ ਕੇ ਉੱਠ ਰਹੇ ਪ੍ਰਸ਼ਨ ਖਤਮ ਹੋ ਗਏ ਹਨ। ਬੀਸੀਸੀਆਈ ਨੇ ਆਈਪੀਐਲ 2021 ਦੇ ਬਾਕੀ ਮੈਚ ਯੂਏਈ ਵਿੱਚ ਕਰਾਉਣ ਦਾ ਫੈਸਲਾ ਕੀਤਾ ਹੈ। ਸ਼ਨੀਵਾਰ ਨੂੰ ਹੋਈ ਬੀਸੀਸੀਆਈ ਦੀ ਬੈਠਕ ਵਿੱਚ ਆਈਪੀਐਲ ਨੂੰ ਭਾਰਤ ਤੋਂ ਯੂਏਈ ਵਿੱਚ ਤਬਦੀਲ ਕਰਨ ‘ਤੇ ਸਹਿਮਤੀ ਬਣ ਗਈ ਸੀ। ਟੂਰਨਾਮੈਂਟ ਸਤੰਬਰ-ਅਕਤੂਬਰ ਵਿੱਚ ਹੋਣਾ ਹੈ।
ਇਸ ਦੌਰਾਨ ਹੁਣ ਟੂਰਨਾਮੈਂਟ ਦੇ ਦੁਬਾਰਾ ਸ਼ੁਰੂ ਹੋਣ ਨੂੰ ਲੈ ਕੇ ਇੱਕ ਵੱਡੀ ਖਬਰ ਆ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇੰਡੀਅਨ ਪ੍ਰੀਮੀਅਰ ਲੀਗ ਦੇ ਸੀਜ਼ਨ 14 ਦੇ ਬਾਕੀ ਮੈਚ 17 ਸਤੰਬਰ ਤੋਂ ਦੁਬਾਰਾ ਸ਼ੁਰੂ ਹੋ ਸਕਦੇ ਹਨ। ਦਰਅਸਲ ਪਿਛਲੇ ਸਾਲ ਦੀ ਸਫਲਤਾ ਦੇ ਮੱਦੇਨਜ਼ਰ ਯੂਏਈ ਨੂੰ ਆਈਪੀਐਲ 2021 ਦੇ ਬਾਕੀ 31 ਮੈਚਾਂ ਦੀ ਮੇਜ਼ਬਾਨੀ ਲਈ ਚੁਣਿਆ ਗਿਆ ਹੈ।
ਇਹ ਵੀ ਪੜ੍ਹੋ : ਚਾਹ ਵੇਚਣ ਵਾਲੀ ਔਰਤ ਲੱਖਪਤੀ ਬਣਨ ਤੋਂ ਬਾਅਦ ਲਗਾ ਰਹੀ ਹੈ ਥਾਣਿਆਂ ਦੇ ਚੱਕਰ, ਖਾਤੇ ‘ਚ ਪਹੁੰਚੇ ਲੱਖਾਂ ਰੁਪਏ ਪਰ ਮਹਿਲਾ ਨੂੰ ਨਹੀਂ ਮਿਲਿਆ 1 ਰੁਪਇਆ ਵੀ
ਆਈਪੀਐਲ ਦਾ 14 ਵਾਂ ਸੀਜ਼ਨ 9 ਅਪ੍ਰੈਲ ਤੋਂ ਸ਼ੁਰੂ ਹੋਇਆ ਸੀ। ਬੀਸੀਸੀਆਈ ਤਕਰੀਬਨ 25 ਦਿਨਾਂ ਤੱਕ ਟੂਰਨਾਮੈਂਟ ਨੂੰ ਸਫਲਤਾਪੂਰਵਕ ਸੰਭਾਲਣ ਵਿੱਚ ਸਫਲ ਰਿਹਾ। ਪਰ ਜਿਵੇਂ ਹੀ ਟੀਮਾਂ ਅਹਿਮਦਾਬਾਦ ਅਤੇ ਦਿੱਲੀ ਪਹੁੰਚੀਆਂ, ਤਾਂ ਕਈ ਖਿਡਾਰੀ ਕੋਰੋਨਾ ਦੀ ਚਪੇਟ ਵਿੱਚ ਆ ਗਏ ਸੀ। ਜੇ ਬੀਸੀਸੀਆਈ ਨੇ ਆਈਪੀਐਲ ਸੀਜ਼ਨ 14 ਦੇ ਬਾਕੀ ਮੈਚਾਂ ਦਾ ਆਯੋਜਨ ਨਾ ਕੀਤਾ ਤਾਂ ਇਸ ਨੂੰ ਤਕਰੀਬਨ 3 ਹਜ਼ਾਰ ਕਰੋੜ ਦਾ ਘਾਟਾ ਸਹਿਣਾ ਪਏਗਾ। ਹਾਲਾਂਕਿ, ਬੀਸੀਸੀਆਈ ਨੇ ਟੂਰਨਾਮੈਂਟ ਦੀ ਮੁੜ ਸ਼ੁਰੂਆਤ ਦੀਆਂ ਤਰੀਕਾਂ ਦਾ ਐਲਾਨ ਨਹੀਂ ਕੀਤਾ ਹੈ। ਸਾਹਮਣੇ ਆਈ ਜਾਣਕਾਰੀ ਅਨੁਸਾਰ ਆਈਪੀਐਲ 14 ਦੇ ਬਾਕੀ ਮੈਚ 17 ਸਤੰਬਰ ਤੋਂ 10 ਅਕਤੂਬਰ ਦੇ ਵਿਚਕਾਰ ਆਯੋਜਿਤ ਕੀਤੇ ਜਾ ਸਕਦੇ ਹਨ।
ਇਹ ਵੀ ਦੇਖੋ : ਕਰਫਿਊ ‘ਤੇ ਵੱਡਾ UPDATE ! ਦੁਕਾਨਾਂ ਖੋਲ੍ਹਣ ਤੇ ਬੰਦ ਕਰਨ ਦਾ ਸਮਾਂ ਜਾਰੀ, ਜਾਣੋ ਕੀ ਹੈ ਨਵਾਂ ਸਮਾਂ?