ਭਾਰਤ ਵਿੱਚ ਕੋਰੋਨਾ ਦੀ ਦੂਜੀ ਲਹਿਰ ਤਬਾਹੀ ਮਚਾ ਰਹੀ ਹੈ। ਕੋਰੋਨਾ ਦੇ ਕਹਿਰ ਦੌਰਾਨ ਭਾਰਤ ਵਿੱਚ ਆਈਪੀਐਲ ਵੀ ਖੇਡਿਆ ਜਾ ਰਿਹਾ ਸੀ ਜੋ ਕੁੱਝ ਦਿਨ ਪਹਿਲਾ ਕਈ ਖਿਡਾਰੀਆਂ ਦੇ ਕੋਰੋਨਾ ਪੌਜੇਟਿਵ ਪਾਏ ਜਾਣ ਤੋਂ ਬਾਅਦ ਅਣਮਿਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ। 14 ਵਾਂ ਸੀਜ਼ਨ 9 ਅਪ੍ਰੈਲ ਤੋਂ ਸ਼ੁਰੂ ਕੀਤਾ ਗਿਆ ਸੀ, ਪਰ 29 ਮੈਚ ਖੇਡਣ ਤੋਂ ਬਾਅਦ ਅਣਮਿਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ।
ਪਰ ਹੁਣ ਫਿਰ ਕੋਰੋਨਾ ਦੇ ਕਾਰਨ ਮੁਲਤਵੀ ਕੀਤੇ ਗਏ ਆਈਪੀਐਲ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਖਬਰਾਂ ਅਨੁਸਾਰ ਆਈਪੀਐਲ ਦੇ ਬਾਕੀ ਸਾਰੇ ਮੈਚ ਹੁਣ ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ ਖੇਡੇ ਜਾਣਗੇ। ਜਦਕਿ ਫਾਈਨਲ ਮੈਚ 10 ਅਕਤੂਬਰ ਨੂੰ ਖੇਡਿਆ ਜਾਵੇਗਾ। ਬੀਸੀਸੀਆਈ ਦੇ ਇੱਕ ਸੀਨੀਅਰ ਅਧਿਕਾਰੀ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਦੱਸ ਦੇਈਏ ਕੇ ਪਿੱਛਲੇ ਸਾਲ, ਯੂਏਈ ਵਿੱਚ ਆਈਪੀਐਲ ਦਾ ਆਯੋਜਨ ਬਹੁਤ ਸਫਲ ਰਿਹਾ ਸੀ ਅਤੇ ਪੂਰੇ ਟੂਰਨਾਮੈਂਟ ਵਿੱਚ ਕੋਰੋਨਾ ਵਾਇਰਸ ਦਾ ਇੱਕ ਵੀ ਕੇਸ ਸਾਹਮਣੇ ਨਹੀਂ ਆਇਆ ਸੀ।
ਇਹ ਵੀ ਪੜ੍ਹੋ : ਓਡੀਸ਼ਾ ‘ਚ Cyclone Yaas ਦਾ ਤਾਂਡਵ, ਤੇਜ਼ ਹਵਾਵਾਂ ਨਾਲ ਬਾਰਿਸ਼ ਸ਼ੁਰੂ
ਬੀਸੀਸੀਆਈ ਦੇ ਇੱਕ ਸੀਨੀਅਰ ਅਧਿਕਾਰੀ ਨੇ ਮੰਗਲਵਾਰ ਨੂੰ ਕਿਹਾ, ਮੁਲਤਵੀ ਇੰਡੀਅਨ ਪ੍ਰੀਮੀਅਰ ਲੀਗ ਦੀ ਸੰਭਾਵਤ ਤੌਰ ‘ਤੇ ਸੰਯੁਕਤ ਅਰਬ ਅਮੀਰਾਤ ਵਿੱਚ 18 ਜਾਂ 19 ਸਤੰਬਰ ਨੂੰ ਮੁੜ ਸ਼ੁਰੂਆਤ ਹੋਵੇਗੀ, ਜਿਸ ਵਿੱਚ ਤਿੰਨ ਹਫਤਿਆਂ ਵਿੱਚ 10 ਡਬਲ ਹੈੱਡਰ ਖੇਡੇ ਜਾਣ ਦੀ ਉਮੀਦ ਹੈ।” ਅਧਿਕਾਰੀ ਨੇ ਕਿਹਾ, “ਫਾਈਨਲ 9 ਜਾਂ 10 ਅਕਤੂਬਰ ਨੂੰ ਹੋ ਸਕਦਾ ਹੈ। ਇਸ ਸੀਜ਼ਨ ਦੇ ਬਾਕੀ 31 ਮੈਚਾਂ ਨੂੰ ਪੂਰਾ ਕਰਨ ਲਈ ਤਿੰਨ ਹਫ਼ਤਿਆਂ ਦਾ ਸਮਾਂ ਕਾਫ਼ੀ ਹੋਵੇਗਾ।” ਕੋਰੋਨਾ ਵਾਇਰਸ ਦੇ ਕਾਰਨ ਛੇਵਾਂ ਸੀਜ਼ਨ ਮਈ ਦੇ ਪਹਿਲੇ ਹਫਤੇ ਵਿੱਚ ਮੁਲਤਵੀ ਕਰ ਦਿੱਤਾ ਗਿਆ ਸੀ। ਦਰਅਸਲ, ਬੀਸੀਸੀਆਈ ਨੂੰ 14 ਵੇਂ ਸੀਜ਼ਨ ਨੂੰ ਦੁਬਾਰਾ ਸ਼ੁਰੂ ਨਾ ਕਰਨ ‘ਤੇ ਲੱਗਭਗ ਤਿੰਨ ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਝੱਲਣਾ ਪੈ ਸਕਦਾ ਹੈ। ਇਸ ਲਈ, ਬੀਸੀਸੀਆਈ ਹਰ ਹਾਲ ‘ਚ 14 ਵੇਂ ਸੀਜ਼ਨ ਨੂੰ ਪੂਰਾ ਕਰਨਾ ਚਾਹੁੰਦਾ ਹੈ। ਮੌਜੂਦਾ ਸਥਿਤੀ ਦੇ ਮੱਦੇਨਜ਼ਰ, ਭਾਰਤ ਵਿੱਚ ਆਈਪੀਐਲ ਦਾ 14 ਵਾਂ ਸੀਜ਼ਨ ਸੰਭਵ ਨਹੀਂ ਹੈ।
ਇਹ ਵੀ ਦੇਖੋ : ਅੰਮ੍ਰਿਤਸਰ ਤੋਂ ਬਾਅਦ ਪਟਿਆਲੇ ‘ਚ ਨਵਜੋਤ ਸਿੱਧੂ ਦੇ ਘਰ ਦੀ ਛੱਤ ‘ਤੇ ਲੱਗਿਆ ਕਾਲਾ ਝੰਡਾ