IPL ਵਿੱਚ ਅੱਜ ਪੁਆਇੰਟ ਟੇਬਲ ‘ਚ ਸਭ ਤੋਂ ਹੇਠਾਂ ਮੌਜੂਦ ਦੋਨੋਂ ਦੇ ਵਿਚਾਲੇ ਮੁਕਾਬਲਾ ਖੇਡਿਆ ਜਾਵੇਗਾ। ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ਵਿੱਚ ਦਿੱਲੀ ਕੈਪਿਟਲਸ ਤੇ ਸਨਰਾਇਜ਼ਰਸ ਹੈਦਰਾਬਾਦ ਦੇ ਵਿਚਾਲੇ ਸ਼ਾਮ 7.30 ਤੋਂ ਸ਼ੁਰੂ ਹੋਵੇਗਾ। ਦਿੱਲੀ ਨੇ ਜਿੱਥੇ ਆਪਣੇ ਪਿਛਲੇ ਮੁਕਾਬਲੇ ਵਿੱਚ ਸੀਜ਼ਨ ਦੀ ਪਹਿਲੀ ਜਿੱਤ ਦਰਜ ਕੀਤੀ। ਉੱਥੇ ਹੀ ਹੈਦਰਾਬਾਦ ਨੂੰ ਪਿਛਲੇ 2 ਮੁਕਾਬਲਿਆਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਹੈਦਰਾਬਾਦ ਨੇ ਟੂਰਨਾਮੈਂਟ ਵਿੱਚ 6 ਮੈਚ ਖੇਡੇ ਹਨ। ਜਿਨ੍ਹਾਂ ਵਿੱਚੋਂ 4 ਮੁਕਾਬਲਿਆਂ ਵਿੱਚ ਹਾਰ ਤੇ ਸਿਰਫ਼ 2 ਵਿੱਚ ਜਿੱਤ ਮਿਲ ਸਕੀ ਹੈ। ਟੀਮ 4 ਅੰਕਾਂ ਦੇ ਨਾਲ ਪੁਆਇੰਟ ਟੇਬਲ ‘ਤੇ 9ਵੇਂ ਨੰਬਰ ‘ਤੇ ਹੈ। ਹੈਦਰਾਬਾਦ ਨੂੰ ਪਿਛਲੇ 2 ਮੁਕਾਬਲਿਆਂ ਵਿੱਚ ਚੇੱਨਈ ਤੇ ਮੁੰਬਈ ਦੇ ਖਿਲਾਫ਼ ਹਾਰ ਝੇਲਣੀ ਪਈ। ਅੱਜ ਦਾ ਮੈਚ ਜਿੱਤਣ ‘ਤੇ ਟੀਮ 6 ਅੰਕਾਂ ਨੂੰ ਲੈ ਕੇ KKR ਨੂੰ ਪਛਾੜ ਕੇ 8ਵੇਂ ਨੰਬਰ ‘ਤੇ ਪਹੁੰਚ ਸਕਦੀ ਹੈ। ਉੱਥੇ ਹੀ ਜੇਕਰ ਦਿੱਲੀ ਦੀ ਟੀਮ ਦੀ ਗੱਲ ਕੀਤੀ ਜਾਵੇ ਤਾਂ ਟੂਰਨਾਮੈਂਟ ਦੀ ਸ਼ੁਰੂਆਤ 5 ਲਗਾਤਾਰ ਹਾਰ ਦੇ ਨਾਲ ਕੀਤੀ, ਪਰ ਪਿਛਲੇ ਮੈਚ ਵਿੱਚ ਉਨ੍ਹਾਂ ਨੇ ਕੋਲਕਾਤਾ ਦੇ ਖਿਲਾਫ਼ ਜਿੱਤ ਦਰਜ ਕਰ ਆਪਣੀ ਜਿੱਤ ਦਾ ਖਾਤਾ ਖੋਲ੍ਹਿਆ।
ਇਹ ਵੀ ਪੜ੍ਹੋ: ਅੰਮ੍ਰਿਤਸਰ ‘ਚ ਘਰ ਦੇ ਅੰਦਰ ਬਣੇ ਗੋਦਾਮ ‘ਚ ਲੱਗੀ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ
ਜੇਕਰ ਇੱਥੇ ਹੈੱਡ ਟੂ ਹੈੱਡ ਰਿਕਾਰਡ ਦੀ ਗੱਲ ਕੀਤੀ ਜਾਵੇ ਤਾਂ ਦੋਨੋਂ ਟੀਮਾਂ ਵਿੱਚ ਅਕਸਰ ਕੰਡੇ ਦੀ ਟੱਕਰ ਦੇਖਣ ਨੂੰ ਮਿਲਦੀ ਹੈ, ਪਰ ਪਿਛਲੇ 4 ਮੁਕਾਬਲਿਆਂ ਵਿੱਚ ਦਿੱਲੀ ਨੂੰ ਹੀ ਜਿੱਤ ਮਿਲੀ ਹੈ। ਓਵਰਆਲ ਰਿਕਾਰਡ ਦੀ ਗੱਲ ਕੀਤੀ ਜਾਵੇ ਤਾਂ ਦੋਨਾਂ ਟੀਮਾਂ ਵਿਚਾਲੇ 21 ਮੁਕਾਬਲੇ ਖੇਡੇ ਗਏ ਹਨ। 11 ਮੈਚਾਂ ਵਿੱਚ ਹੈਦਰਾਬਾਦ ਤੇ 10 ਵਿੱਚ ਦਿੱਲੀ ਨੂੰ ਜਿੱਤ ਮਿਲੀ ਹੈ। ਉੱਥੇ ਹੀ ਜੇਕਰ ਪਿੱਚ ਦੀ ਗੱਲ ਕੀਤੀ ਜਾਵੇ ਤਾਂ ਹੈਦਰਾਬਾਦ ਦੀ ਪਿੱਚ ਆਮ ਤੌਰ ‘ਤੇ ਬੱਲੇਬਾਜ਼ਾਂ ਨੂੰ ਮਦਦ ਕਰਦੀ ਹੈ। ਇੱਥੇ ਟੀ-20 ਵਿੱਚ ਔਸਤ ਸਕੋਰ 178 ਦਾ ਹੈ ਤੇ ਸਪਿਨਰਾਂ ਤੋਂ ਜ਼ਿਆਦਾ ਪੇਸਰ ਕਾਰਗਾਰ ਹੁੰਦੇ ਹਨ। ਇਸ ਤੋਂ ਇਲਾਵਾ ਟਾਸ ਜਿੱਤਣ ਵਾਲੀ ਟੀਮ ਬਾਕੀ ਥਾਵਾਂ ਦੀ ਤਰ੍ਹਾਂ ਇੱਥੇ ਵੀ ਪਹਿਲਾਂ ਗੇਂਦਬਾਜ਼ੀ ਕਰਨਾ ਹੀ ਪਸੰਦ ਕਰੇਗੀ।
ਦੋਹਾਂ ਟੀਮਾਂ ਦੀ ਸੰਭਾਵਿਤ ਪਲੇਇੰਗ ਇਲੈਵਨ
ਦਿੱਲੀ ਕੈਪੀਟਲਜ਼: ਡੇਵਿਡ ਵਾਰਨਰ (ਕਪਤਾਨ), ਅਮਨ ਹਕੀਮ ਖਾਨ, ਫਿਲ ਸਾਲਟ(ਵਿਕਟਕੀਪਰ), ਅਕਸ਼ਰ ਪਟੇਲ, ਕੁਲਦੀਪ ਯਾਦਵ, ਐਨਰਿਕ ਨਾਤਿਆ,ਮੁਕੇਸ਼ ਕੁਮਾਰ, ਲਲਿਤ ਯਾਦਵ, ਇਸ਼ਾਂਤ ਸ਼ਰਮਾ, ਮਨੀਸ਼ ਪਾਂਡੇ ।
ਸਨਰਾਈਜ਼ਰਜ਼ ਹੈਦਰਾਬਾਦ: ਏਡਨ ਮਾਰਕਰਮ (ਕਪਤਾਨ), ਰਾਹੁਲ ਤ੍ਰਿਪਾਠੀ, ਅਭਿਸ਼ੇਕ ਸ਼ਰਮਾ, ਮਾਰਕੋ ਯਾਨਸੇਨ, ਵਾਸ਼ਿੰਗਟਨ ਸੁੰਦਰ, ਭੁਵਨੇਸ਼ਵਰ ਕੁਮਾਰ, ਉਮਰਾਨ ਮਲਿਕ, ਹੈਰੀ ਬਰੂਕ, ਮਯੰਕ ਅਗਰਵਾਲ, ਆਦਿਲ ਰਸ਼ੀਦ, ਮਯੰਕ ਮਾਰਕੰਡੇ।
ਵੀਡੀਓ ਲਈ ਕਲਿੱਕ ਕਰੋ -: