ਕੋਲਕਾਤਾ ਨਾਈਟ ਰਾਈਡਰਜ਼ ਨੇ ਆਈਪੀਐੱਲ 2024 ਦਾ ਖਿਤਾਬ ਆਪਣੇ ਨਾਮ ਕੀਤਾ। ਚੇੱਨਈ ਦੇ ਐੱਮਏ ਚਿਦੰਬਰਮ ਸਟੇਡੀਅਮ ਵਿੱਚ ਖੇਡੇ ਗਏ ਮੁਕਾਬਲੇ ਵਿੱਚ ਕੇਕੇਆਰ ਨੇ ਹੈਦਰਾਬਾਦ ਨੂੰ 8 ਵਿਕਟਾਂ ਨਾਲ ਮਾਤ ਦਿੱਤੀ। ਇਸ ਜਿੱਤ ਦੇ ਨਾਲ ਕੋਲਕਾਤਾ ਨੇ IPL ਦੀ ਟਰਾਫੀ ਆਪਣੇ ਨਾਮ ਕਰ ਲਈ। ਸ਼੍ਰੇਅਸ ਅਈਅਰ ਦੀ ਕਪਤਾਨੀ ਵਾਲੀ ਕੋਲਕਾਤਾ ਨੂੰ ਟ੍ਰਾਫੀ ਦੇ ਨਾਲ 20 ਕਰੋੜ ਰੁਪਏ ਦੀ ਪ੍ਰਾਈਜ਼ ਮਨੀ ਵੀ ਇਨਾਮ ਦੇ ਤੌਰ ‘ਤੇ ਮਿਲੀ, ਪਰ ਸਿਰਫ ਕੋਲਕਾਤਾ ‘ਤੇ ਹੀ ਕਰੋੜਾਂ ਦੀ ਬਾਰਿਸ਼ ਨਹੀਂ ਹੋਈ, ਬਲਕਿ ਖ਼ਿਤਾਬੀ ਮੈਚ ਵਿੱਚ ਹਾਰਨ ਵਾਲੀ ਹੈਦਰਾਬਾਦ ਨੂੰ ਵੀ ਕਰੋੜਾਂ ਦਾ ਇਨਾਮ ਮਿਲਿਆ।
ਇੰਨਾ ਹੀ ਨਹੀਂ ਖ਼ਿਤਾਬੀ ਮੈਚ ਵਿੱਚ ਹਾਰ ਦਾ ਸਾਹਮਣਾ ਕਰਨ ਵਾਲੀ ਸਨਰਾਈਜ਼ਰਸ ਹੈਦਰਾਬਾਦ ਦੀ ਟੀਮ ‘ਤੇ ਵੀ ਕਰੋੜਾਂ ਰੁਪਏ ਦੀ ਬਾਰਿਸ਼ ਹੋਈ। ਪੈਟ ਕਮਿੰਸ ਦੀ ਕਪਤਾਨੀ ਵਾਲੀ ਹੈਦਰਾਬਾਦ ਨੂੰ ਰਨਰਅਪ ਬਣਨ ਦੇ ਲਈ 12.5 ਕਰੋੜ ਰੁਪਏ ਪ੍ਰਾਈਜ਼ ਮਨੀ ਦੇ ਰੂਪ ਵਿੱਚ ਮਿਲੇ। ਗੱਲ ਸਿਰਫ਼ ਖਿਤਾਬ ਜਿੱਤਣ ਵਾਲੀ ਕੋਲਕਾਤਾ ਤੇ ਰਨਰਅਪ ਰਹਿਣ ਵਾਲੀ ਸਨਰਾਈਜ਼ਰਸ ਹੈਦਰਾਬਾਦ ਤੱਕ ਹੀ ਸੀਮਿਤ ਨਹੀਂ ਰਹੀ, ਬਲਕਿ ਨੰਬਰ ਤਿੰਨ ਤੇ ਚਾਰ ‘ਤੇ ਟੂਰਨਾਮੈਂਟ ਖਤਮ ਕਰਨ ਵਾਲਿਆਂ ਟੀਮਾਂ ਵੀ ਕਰੋੜਪਤੀ ਬਣ ਕੇ ਘਰ ਵਾਪਸ ਆਈਆਂ। ਰਾਜਸਥਾਨ ਰਾਇਲਜ਼ ਦੀ ਟੀਮ ਤੀਜੇ ਤੇ ਰਾਇਲ ਚੈਲੰਜਰਸ ਬੈਂਗਲੌਰ ਚੌਥੇ ਨੰਬਰ ‘ਤੇ ਰਹੀ। ਤਿੰਨ ਤੇ ਚਾਰ ਨੰਬਰ ਦੀਆਂ ਟੀਮਾਂ ਨੂੰ 7-7 ਕਰੋੜ ਰੁਪਏ ਮਿਲੇ।
ਇਹ ਵੀ ਪੜ੍ਹੋ: ਤਰਨਤਾਰਨ : ਭੇਟਾਂ ਦੇ ਪੈਸੇ ਲੈਣ ਗਏ 2 ਭਰਾਵਾਂ ‘ਤੇ ਪਾਠੀ ਨੇ ਕੀਤਾ ਹਮਲਾ, ਇੱਕ ਦੀ ਮੌਤ, ਦੂਜਾ ਜ਼ਖਮੀ
ਦੱਸ ਦੇਈਏ ਕਿ ਉੱਥੇ ਹੀ ਇਸ ਟੂਰਨਾਮੈਂਟ ਵਿੱਚ ਕੋਹਲੀ ਨੇ ਸਭ ਤੋਂ ਜ਼ਿਆਦਾ ਦੌੜਾਂ ਬਣਾ ਕੇ ਆਰੇਂਜ ਕੈਪ ਆਪਣੇ ਨਾਮ ਕੀਤੀ, ਜਦਕਿ ਹਰਸ਼ਲ ਪਟੇਲ ਨੇ ਸਭ ਤੋਂ ਜ਼ਿਆਦਾ ਵਿਕਟਾਂ ਲੈ ਕੇ ਪਰਪਲ ਕੈਪ ਆਪਣੇ ਨਾਮ ਕੀਤੀ। ਵਿਰਾਟ ਕੋਹਲੀ ਨੇ 15 ਮੈਚਾਂ ਦੀਆਂ 15 ਪਾਰੀਆਂ ਵਿੱਚ 61.75 ਦੀ ਔਸਤ ਤੇ 154.70 ਦੇ ਸਟ੍ਰਾਇਕ ਰੇਟ ਨਾਲ 741 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਦੇ ਬੱਲੇ ਤੋਂ 1 ਸੈਂਕੜਾ ਤੇ 5 ਅਰਧ ਸੈਂਕੜੇ ਨਿਕਲੇ। ਕੋਹਲੀ ਨੇ 62 ਚੌਕੇ ਤੇ 38 ਛੱਕੇ ਲਗਾਏ।
ਇਸ ਲਿਸਟ ਵਿੱਚ ਚੇੱਨਈ ਸੁਪਰ ਕਿੰਗਜ਼ ਦੇ ਕਪਤਾਨ ਰੁਤੁਰਾਜ ਗਾਇਕਵਾੜ ਦੂਜੇ ਨੰਬਰ ‘ਤੇ ਰਹੇ। ਗਾਇਕਵਾੜ ਨੇ 15 ਮੈਚਾਂ ਦੀਆਂ 14 ਪਾਰੀਆਂ ਵਿੱਚ 53.00 ਦੀ ਔਸਤ ਤੇ 141.16 ਸਟ੍ਰਾਇਕ ਰੇਟ ਨਾਲ 583 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਪੰਜਾਬ ਕਿੰਗਜ਼ ਦੇ ਤੇਜ਼ ਗੇਂਦਬਾਜ਼ ਹਰਸ਼ਲ ਪਟੇਲ ਨੇ 14 ਮੈਚਾਂ ਵਿੱਚ 19.88 ਦੀ ਔਸਤ ਨਾਲ 24 ਵਿਕਟਾਂ ਲਈਆਂ। ਇਸ ਲਿਸਟ ਵਿੱਚ ਕੋਲਕਾਤਾ ਦੇ ਸਪਿਨਰ ਵਰੁਣ ਚੱਕਰਵਰਤੀ ਦੂਜੇ ਨੰਬਰ ‘ਤੇ ਰਹੇ, ਜਿਨ੍ਹਾਂ ਨੇ 21 ਵਿਕਟਾਂ ਲਈਆਂ।
ਵੀਡੀਓ ਲਈ ਕਲਿੱਕ ਕਰੋ -: