ਏਸ਼ੀਆ ਕੱਪ ਨੂੰ ਲੈ ਕੇ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। 4 ਫਰਵਰੀ ਨੂੰ ਏਸ਼ਿਆਈ ਕ੍ਰਿਕਟ ਪ੍ਰੀਸ਼ਦ ਦੀ ਬੈਠਕ ਵਿੱਚ ਤੈਅ ਹੋਇਆ ਕਿ ਏਸ਼ੀਆ ਕੱਪ ਕਿੱਥੇ ਆਯੋਜਿਤ ਕੀਤਾ ਜਾਵੇਗਾ। ਇਸਦਾ ਫ਼ੈਸਲਾ ਮਾਰਚ ਦੇ ਪਹਿਲੇ ਹਫ਼ਤੇ ਵਿੱਚ ਲਿਆ ਜਾਵੇਗਾ। ਇਸ ਬੈਠਕ ਵਿੱਚ ਕਾਊਂਸਿਲ ਦੇ ਚੇਅਰਮੈਨ ਅਤੇ BCCI ਦੇ ਸਕੱਤਰ ਜੈ ਸ਼ਾਹ ਤੇ ਪਾਕਿਸਤਾਨ ਕ੍ਰਿਕਟ ਬੋਰਡ ਦੇ ਚੇਅਰਮੈਨ ਨਜ਼ਮ ਸੇਠੀ ਵੀ ਸ਼ਾਮਿਲ ਹੋਏ।
ਦਰਅਸਲ, ਇਸ ਸਾਲ ਵਨਡੇ ਏਸ਼ੀਆ ਕੱਪ ਦੀ ਮੇਜ਼ਬਾਨੀ ਪਾਕਿਸਤਾਨ ਨੂੰ ਮਿਲੀ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਪਹਿਲਾਂ ਹੀ ਸਾਫ਼ ਕਰ ਦਿੱਤਾ ਹੈ ਕਿ ਟੀਮ ਇੰਡੀਆ ਪਾਕਿਸਤਾਨ ਵਿੱਚ ਨਹੀਂ ਖੇਡੇਗੀ। BCCI ਦੇ ਇਸ ਵਤੀਰੇ ਤੋਂ ਪਾਕਿਸਤਾਨ ਕ੍ਰਿਕਟ ਬੋਰਡ ਤਣਾਅ ਵਿੱਚ ਆ ਗਿਆ ਹੈ ਤੇ ਇੰਡੀਆ ਵਿੱਚ ਹੋਣ ਵਾਲੇ ਵਨਡੇ ਵਿਸ਼ਵ ਕੱਪ ਵਿੱਚ ਭਾਗ ਨਾ ਲੈਣ ਦੀ ਧਮਕੀ ਦੇ ਰਿਹਾ ਹੈ। PCB ਦੇ ਇਸ ਵਤੀਰੇ ਦੇ ਸਮਰਥਨ ਵਿੱਚ ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਜਾਵੇਦ ਮਿਆਂਦਾਦ ਵੀ ਆ ਗਏ ਹਨ ਤੇ ਟੀਮ ਇੰਡੀਆ ਦੇ ਖਿਲਾਫ਼ ਭੜਕਾਊ ਬਿਆਨ ਦਿੱਤਾ ਹੈ।
ਇਹ ਵੀ ਪੜ੍ਹੋ: ਮੁੜ ਸੁਰਖੀਆਂ ‘ਚ ਆਈ ਫਰੀਦਕੋਟ ਜੇਲ੍ਹ ! ਮੂਸੇਵਾਲਾ ਦੇ ਕਾ.ਤਲ ਤੋਂ ਬਰਾਮਦ ਹੋਇਆ Android ਮੋਬਾਇਲ
ਪਾਕਿਸਤਾਨ ਦੇ ਸਾਬਕਾ ਕਪਤਾਨ ਨੇ ਬਿਆਨ ਦਿੰਦਿਆਂ ਕਿਹਾ ਕਿ ਜੇਕਰ ਭਾਰਤ ਏਸ਼ੀਆ ਕੱਪ ਖੇਡਣ ਪਾਕਿਸਤਾਨ ਨਹੀਂ ਆਉਂਦਾ ਤਾਂ ਉਹ ਭਾੜ ਵਿੱਚ ਜਾਵੇ। ਪਾਕਿਸਤਾਨ ਇੰਡੀਆ ਬਿਨ੍ਹਾਂ ਵੀ ਕ੍ਰਿਕਟ ਵਿੱਚ Survive ਕਰ ਸਕਦਾ ਹੈ। ਮਿਆਂਦਾਦ ਦੇ ਇਸ ਬਿਆਨ ਨੂੰ ਪਾਕਿ ਦੇ ਖੇਡ ਪੱਤਰਕਾਰ ਫ਼ਰੀਦ ਖਾਨ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਸਾਂਝਾ ਕੀਤਾ ਹੈ। ਉੱਥੇ ਹੀ ਹੁਣ ਪਾਕਿਸਤਾਨ ਕ੍ਰਿਕਟ ਬੋਰਡ ਹੁਣ ਵੀ ਚਾਹੁੰਦਾ ਹੈ ਕਿ ਟੂਰਨਾਮੈਂਟ ਦਾ ਆਯੋਜਨ ਪਾਕਿਸਤਾਨ ਵਿੱਚ ਹੀ ਹੋਵੇ। ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਜਾਵੇਦ ਮਿਆਂਦਾਦ ਵੀ ਏਸ਼ੀਆ ਕੱਪ ਦੀ ਮੇਜ਼ਬਾਨੀ ਵਿਵਾਦ ਵਿੱਚ ਕੁੱਦ ਪਏ ਹਨ। ਉਨ੍ਹਾਂ ਨੇ ਕਿਹਾ ਕਿ ਏਸ਼ੀਆ ਕੱਪ ਪਾਕਿਸਤਾਨ ਵਿੱਚ ਹੋਣਾ ਚਾਹੀਦਾ ਹੈ ਤੇ ਜੇਕਰ ਭਾਰਤ ਇਸ ਵਿੱਚ ਹਿੱਸਾ ਨਹੀਂ ਲੈਂਦਾ ਹੈ ਤਾਂ ICC ਨੂੰ BCCI ਦੇ ਖਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਤੇ ਭਾਰਤ ਨੂੰ ICC ਤੋਂ ਬਾਹਰ ਦਾ ਰਸਤਾ ਦਿਖਾਇਆ ਜਾਣਾ ਚਾਹੀਦਾ ਹੈ।
ਦੱਸ ਦੇਈਏ ਕਿ ਏਸ਼ੀਆ ਕੱਪ ਜੇਕਰ ਪਾਕਿਸਤਾਨ ਵਿੱਚ ਨਹੀਂ ਹੁੰਦਾ ਹੈ ਤਾਂ ਇਸਨੂੰ UAE ਵਿੱਚ ਸ਼ਿਫ਼ਟ ਕਰਵਾਇਆ ਜਾ ਸਕਦਾ ਹੈ। ਇੱਥੇ ਹੀ ਪਿਛਲਾ ਏਸ਼ੀਆ ਕੱਪ ਵੀ ਹੋਇਆ, ਜਿਸਦੀ ਹੋਸਟ ਸ਼੍ਰੀਲੰਕਾ ਸੀ। ਸ਼੍ਰੀਲੰਕਾ ਵਿੱਚ ਰਾਜਨੀਤਿਕ ਉਥਲ-ਪੁਥਲ ਦੇ ਚੱਲਦਿਆਂ ਟੂਰਨਾਮੈਂਟ ਨਹੀਂ ਕਰਵਾਇਆ ਜਾ ਸਕਿਆ ਸੀ। 2020 ਤੇ 2021 ਵਿੱਚ ਕੋਰੋਨਾ ਦੇ ਕਾਰਨ IPL ਸੀਜ਼ਨ ਵੀ UAE ਵਿੱਚ ਹੋਸਟ ਕਰਵਾਇਆ ਜਾ ਚੁੱਕਿਆ ਹੈ। ਅਜਿਹੇ ਵਿੱਚ ਏਸ਼ੀਆ ਕੱਪ ਦੇ ਲਈ ਵੀ UAE ਬੈਸਟ ਆਪਸ਼ਨ ਹੋ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: