Jaydev unadkat donates : ਮੌਜੂਦਾ ਸਮੇ ‘ਚ ਭਾਰਤ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਜੂਝ ਰਿਹਾ ਹੈ। ਪਰ ਕੋਰੋਨਾ ਦੇ ਕਹਿਰ ਵਿਚਕਾਰ IPL ਯਾਨੀ ਕੇ ਵਿਸ਼ਵ ਦੀ ਸਭ ਤੋਂ ਵੱਧ ਪ੍ਰਸਿੱਧ ਅਤੇ ਮਹਿੰਗੀ ਲੀਗ ਇੰਡੀਅਨ ਪ੍ਰੀਮੀਅਰ ਲੀਗ ਵੀ ਜਾਰੀ ਹੈ। ਪਰ ਹੁਣ ਕੋਰੋਨਾ ਨਾਲ ਜੂਝ ਰਹੇ ਭਾਰਤ ਦੀ ਸਹਾਇਤਾ ਲਈ ਕਈ ਕ੍ਰਿਕਟਰ ਵੀ ਅੱਗੇ ਆ ਰਹੇ ਹਨ, ਪੈਟ ਕਮਿੰਸ, ਬਰੇਟ ਲੀ, ਸ਼੍ਰੀਵਾਤਸ ਗੋਸਵਾਮੀ ਅਤੇ ਪੰਜਾਬ ਕਿੰਗਜ਼ ਦੇ ਸਟਾਰ ਬੱਲੇਬਾਜ਼ ਨਿਕੋਲਸ ਪੂਰਨ ਤੋਂ ਬਾਅਦ ਹੁਣ ਰਾਜਸਥਾਨ ਰਾਇਲਜ਼ ਦੇ ਤੇਜ਼ ਗੇਂਦਬਾਜ਼ ਜੈਦੇਵ ਉਨਾਦਕਟ ਨੇ ਆਪਣੀ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੀ 10 ਫੀਸਦੀ ਤਨਖਾਹ ਦਾਨ ਕਰਨ ਦਾ ਫੈਸਲਾ ਕੀਤਾ ਹੈ। ਜਿਸ ਨਾਲ ਕੋਵਿਡ ਮਹਾਂਮਾਰੀ ਦੇ ਇਸ ਯੁੱਗ ਵਿੱਚ ਡਾਕਟਰੀ ਸਰੋਤ ਅਤੇ ਜ਼ਰੂਰੀ ਚੀਜ਼ਾਂ ਖਰੀਦਣ ‘ਚ ਸਹਾਇਤਾ ਮਿਲ ਸਕੇ। ਇਹ ਜਾਣਕਾਰੀ ਉਨਾਦਕਟ ਨੇ ਖ਼ੁਦ ਟਵਿੱਟਰ ਰਾਹੀਂ ਦਿੱਤੀ ਹੈ। ਇਸਦੇ ਨਾਲ ਹੀ, ਉਨ੍ਹਾਂ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ‘ਤੇ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ।
ਵੀਡੀਓ ਨੂੰ ਸਾਂਝਾ ਕਰਦੇ ਹੋਏ ਜੈਦੀਪ ਉਨਾਦਕਟ ਨੇ ਕੈਪਸ਼ਨ ਵਿੱਚ ਲਿਖਿਆ ਕਿ ਮੈਂ ਆਪਣੀ ਆਈਪੀਐਲ ਦੀ 10 ਪ੍ਰਤੀਸ਼ਤ ਤਨਖਾਹ ਉਨ੍ਹਾਂ ਲੋਕਾਂ ਨੂੰ ਦੇ ਰਿਹਾ ਹਾਂ ਜਿਨ੍ਹਾਂ ਨੂੰ ਜ਼ਰੂਰੀ ਡਾਕਟਰੀ ਸਰੋਤਾਂ ਦੀ ਜ਼ਰੂਰਤ ਹੈ। ਮੇਰਾ ਪਰਿਵਾਰ ਇਹ ਯਕੀਨੀ ਬਣਾਏਗਾ ਕਿ ਇਹ ਸਹੀ ਥਾਵਾਂ ‘ਤੇ ਪਹੁੰਚੇ। ਜੈ ਹਿੰਦ ! ਲੋਕ ਸੋਸ਼ਲ ਮੀਡੀਆ ਰਾਹੀਂ ਜੈਦੇਵ ਦੇ ਇਸ ਕਦਮ ਦੀ ਪ੍ਰਸ਼ੰਸਾ ਕਰ ਰਹੇ ਹਨ। ਇਸ ਦੇ ਨਾਲ ਹੀ ਟਵਿੱਟਰ ‘ਤੇ ਇੱਕ ਵੀਡੀਓ ਸੰਦੇਸ਼ ‘ਚ ਤੇਜ਼ ਗੇਂਦਬਾਜ਼ ਨੇ ਕਿਹਾ, “ਮੈਂ ਪਿੱਛਲੇ ਕੁੱਝ ਹਫ਼ਤਿਆਂ ਤੋਂ ਮਹਿਸੂਸ ਕਰ ਰਿਹਾ ਹਾਂ ਜਿਸ ਨੂੰ ਮੈਂ ਤੁਹਾਡੇ ਨਾਲ ਕੁੱਝ ਸਾਂਝਾ ਕਰਨਾ ਚਾਹੁੰਦਾ ਹਾਂ। ਸਾਡਾ ਦੇਸ਼ ਇੱਕ ਬਹੁਤ ਵੱਡੇ ਸੰਕਟ ‘ਚੋਂ ਲੰਘ ਰਿਹਾ ਹੈ ਅਤੇ ਮੈਨੂੰ ਪਤਾ ਹੈ ਕਿ ਅਸੀਂ ਇਸ ਸਥਿਤੀ ਵਿੱਚ ਕ੍ਰਿਕਟ ਕਿਵੇਂ ਖੇਡ ਰਹੇ ਹਾਂ। ਮੈਂ ਜਾਣਦਾ ਹਾਂ ਕਿ ਇੱਕ ਨਿੱਜੀ ਨੁਕਸਾਨ ਕਿੰਨਾ ਦੁਖਦਾਈ ਹੋ ਸਕਦਾ ਹੈ ਅਤੇ ਇਹ ਕਿੰਨਾ ਚਿੰਤਾਜਨਕ ਹੋ ਸਕਦਾ ਹੈ ਕਿ ਆਪਣੇ ਕਰੀਬੀ ਦੋਸਤਾਂ ਨੂੰ ਆਪਣੀ ਜ਼ਿੰਦਗੀ ਲਈ ਲੜਦੇ ਵੇਖਣਾ। ਮੈਂ ਦੋਵਾਂ ਸਥਿਤੀਆਂ ਵਿੱਚ ਰਿਹਾ ਹਾਂ।”
ਉਨ੍ਹਾਂ ਨੇ ਅੱਗੇ ਕਿਹਾ ਕਿ ਫਿਰ ਵੀ, ਮੈਂ ਇਹ ਨਹੀਂ ਕਹਿ ਰਿਹਾ ਕਿ ਇਸ ਸਮੇਂ ਕ੍ਰਿਕਟ ਖੇਡਣਾ ਸਹੀ ਹੈ ਜਾਂ ਗਲਤ। ਪਰ ਇਮਾਨਦਾਰੀ ਨਾਲ ਇਸ ਸਥਿਤੀ ਵਿੱਚ ਪਰਿਵਾਰ ਅਤੇ ਦੋਸਤਾਂ ਤੋਂ ਦੂਰ ਰਹਿਣਾ ਮੁਸ਼ਕਿਲ ਹੈ। ਮੈਨੂੰ ਲਗਦਾ ਹੈ ਕਿ ਇਹ ਖੇਡ ਬਹੁਤ ਸਾਰੇ ਲੋਕਾਂ ਲਈ ਖੁਸ਼ੀਆਂ ਲਿਆਉਂਦੀ ਹੈ। ਮੇਰਾ ਦਿਲ ਇਸ ਸਮੇਂ ਪ੍ਰਭਾਵਿਤ ਹੋਏ ਲੋਕਾਂ ਦੇ ਨਾਲ ਹੈ। ਕ੍ਰਿਪਾ ਕਰਕੇ ਮਜ਼ਬੂਤ ਬਣੋ ਆਓ ਆਪਾਂ ਸਾਰੇ ਇਕੱਠੇ ਹੋਈਏ, ਯੋਗਦਾਨ ਪਾਉ ਅਤੇ ਇੱਕ ਦੂਸਰੇ ਦੀ ਮਦਦ ਕਰੋ ਜੋ ਅਸੀਂ ਕਰ ਸਕਦੇ ਹਾਂ।”