IPL ਦੇ 17ਵੇਂ ਸੀਜ਼ਨ ਦੇ 47ਵੇਂ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਦਾ ਸਾਹਮਣਾ ਦਿੱਲੀ ਕੈਪਿਟਲਸ ਨਾਲ ਹੋਵੇਗਾ। ਇਹ ਮੁਕਾਬਲਾ ਕੋਲਕਾਤਾ ਦੇ ਈਡਨ ਗਾਰਡਨਜ਼ ਵਿੱਚ ਸ਼ਾਮ 7.30 ਵਜੇ ਤੋਂ ਖੇਡਿਆ ਜਾਵੇਗਾ। ਇਸ ਮੈਚ ਲਈ ਟਾਸ ਸ਼ਾਮ 7 ਵਜੇ ਹੋਵੇਗਾ। ਦੋਨੋਂ ਟੀਮਾਂ ਇਸ ਸੀਜ਼ਨ ਦੂਜੀ ਵਾਰ ਆਹਮੋ-ਸਾਹਮਣੇ ਹੋਣਗੀਆਂ। ਪਿਛਲੇ ਮੈਚ ਵਿੱਚ ਕੋਲਕਾਤਾ ਨੂੰ 106 ਦੌੜਾਂ ਨਾਲ ਜਿੱਤ ਮਿਲੀ ਸੀ। ਕੋਲਕਾਤਾ ਦਾ ਇਸ ਸੀਜ਼ਨ ਇਹ 9ਵਾਂ ਮੈਚ ਹੋਵੇਗਾ। ਟੀਮ ਪਿਛਲੇ 8 ਵਿੱਚੋਂ 5 ਜਿੱਤ ਤੇ 3 ਹਾਰ ਏ ਬਾਅਦ 10 ਅੰਕ ਲੈ ਕੇ ਪੁਆਇੰਟ ਟੇਬਲ ਵਿੱਚ ਦੂਜੇ ਨੰਬਰ ‘ਤੇ ਹੈ। ਦੂਜੇ ਪਾਸੇ ਦਿੱਲੀ ਦਾ 11ਵਾਂ ਮੁਕਾਬਲਾ ਹੋਵੇਗਾ। ਟੀਮ 10 ਵਿੱਚੋਂ 5 ਮੈਚ ਜਿੱਤੀ, ਜਦਕਿ 5 ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਦਿੱਲੀ ਦੀ ਟੀਮ 10 ਅੰਕਾਂ ਨਾਲ ਟੇਬਲ ਵਿੱਚ 5ਵੇਂ ਨੰਬਰ ‘ਤੇ ਹੈ।
ਕੋਲਕਾਤਾ ਹੈੱਡ ਟੁ ਹੈੱਡ ਵਿੱਚ ਦਿੱਲੀ ‘ਤੇ ਹਾਵੀ ਹੈ। ਦੋਹਾਂ ਟੀਮਾਂ ਦੇ ਵਿਚਾਲੇ ਹੁਣ ਤੱਕ ਕੁੱਲ 33 IPL ਮੈਚ ਖੇਡੇ ਗਏ ਹਨ। 17 ਵਿੱਚ ਕੋਲਕਾਤਾ ਤੇ 15 ਵਿੱਚ ਦਿੱਲੀ ਨੂੰ ਜਿੱਤ ਮਿਲੀ, ਜਦਕਿ ਇੱਕ ਮੈਚ ਦਾ ਨਤੀਜਾ ਨਹੀਂ ਨਿਕਲ ਸਕਿਆ। ਕੋਲਕਾਤਾ ਇਸ ਵਾਰ 3 ਮੈਚ ਹਾਰ ਚੁੱਕੀ ਹੈ, ਟੀਮ ਨੂੰ 5 ਵਿੱਚ ਜਿੱਤ ਮਿਲੀ। ਆਲਰਾਊਂਡਰ ਸੁਨੀਲ ਨਾਰਾਇਣ ਟੀਮ ਦੇ ਟਾਪ ਸਕੋਰਰ ਤੇ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਹਨ। ਉਨ੍ਹਾਂ ਨੇ 357 ਦੌੜਾਂ ਬਣਾਈਆਂ ਹਨ ਤੇ 10 ਵਿਕਟਾਂ ਲਈਆਂ ਹਨ। ਦਿੱਲੀ ਸੀਜ਼ਨ ਦੇ ਪੰਜ ਮੁਕਾਬਲੇ ਹਾਰ ਚੁੱਕੀ ਹੈ। ਉਸਨੂੰ ਪੰਜਾਬ, ਰਾਜਸਥਾਨ, ਕੋਲਕਾਤਾ, ਮੁੰਬਈ ਤੇ ਹੈਦਰਾਬਾਦ ਦੇ ਖਿਲਾਫ਼ ਮਾਰ ਮਿਲੀ। ਟੀਮ ਨੇ 5 ਮੈਚ ਜਿੱਤੇ। ਚੇੱਨਈ, ਲਖਨਊ, ਮੁੰਬਈ ਤੇ ਗੁਜਰਾਤ ਨੂੰ ਦੋ ਮੈਚਾਂ ਵਿੱਚ ਹਰਾਇਆ।
ਜੇਕਰ ਇੱਥੇ ਪਿਚ ਦੀ ਗੱਲ ਕੀਤੀ ਜਾਵੇ ਤਾਂ ਈਡਨ ਗਾਰਡਨਜ਼ ਸਟੇਡੀਅਮ ਦੀ ਪਿਚ ਬੈਟਿੰਗ ਫ੍ਰੈਂਡਲੀ ਹੈ। ਇਸ ਸਟੇਡੀਅਮ ਵਿੱਚ ਹੁਣ ਤੱਕ 91 IPL ਮੈਚ ਖੇਡੇ ਜਾ ਚੁੱਕੇ ਹਨ। ਇਸ ਸਟੇਡੀਅਮ ਦਾ ਸਰਵਉੱਚ ਟੀਮ ਸਕੋਰ 235 ਹੈ, ਜੋ ਚੇੱਨਈ ਸੁਪਰ ਕਿੰਗਜ਼ ਨੇ ਪਿਛਲੇ ਸਾਲ ਕੋਲਕਾਤਾ ਦੇ ਖਿਲਾਫ਼ ਬਣਾਇਆ ਸੀ।
ਦੋਹਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11
ਕੋਲਕਾਤਾ ਨਾਈਟ ਰਾਇਡਰਜ਼: ਸ਼੍ਰੇਅਸ ਅਈਅਰ (ਕਪਤਾਨ), ਫਿਲ ਸਾਲਟ (ਵਿਕਟਕੀਪਰ), ਸੁਨੀਲ ਨਰੇਨ, ਅੰਗਕ੍ਰਿਸ਼ ਰਘੁਵੰਸ਼ੀ, ਵੈਂਕਟੇਸ਼ ਅਈਅਰ, ਰਿੰਕੂ ਸਿੰਘ, ਆਂਦ੍ਰੇ ਰਸੇਲ, ਰਮਨਦੀਪ ਸਿੰਘ, ਦੁਸ਼ਮੰਥਾ ਚਮੀਰਾ, ਵਰੁਣ ਚੱਕਰਵਰਤੀ ਤੇ ਹਰਸ਼ਿਤ ਰਾਣਾ।
ਦਿੱਲੀ ਕੈਪਿਟਲਜ਼: ਰਿਸ਼ਭ ਪੰਤ (ਵਿਕਟਕੀਪਰ & ਕਪਤਾਨ), ਜੈਕ ਫ੍ਰੇਜਰ-ਮੈਗਰਕ, ਕੁਮਾਰ ਕੁਸ਼ਾਗਰ, ਸ਼ਾਈ ਹੋਪ, ਟ੍ਰਿਸਟਨ ਸਟਬਸ, ਅਭਿਸ਼ੇਕ ਪੋਰੇਲ, ਅਕਸ਼ਰ ਪਟੇਲ, ਕੁਲਦੀਪ ਯਾਦਵ, ਲਿਜਾਦ ਵਿਲੀਅਮਜ਼, ਮੁਕੇਸ਼ ਕੁਮਾਰ ਤੇ ਖਲੀਲ ਅਹਿਮਦ।
ਵੀਡੀਓ ਲਈ ਕਲਿੱਕ ਕਰੋ -: