ਇੰਡੀਅਨ ਪ੍ਰੀਮੀਅਰ ਲੀਗ ਦੇ 17ਵੇਂ ਸੀਜ਼ਨ ਦੇ 51ਵੇਂ ਮੈਚ ਵਿੱਚ ਅੱਜ ਮੁੰਬਈ ਇੰਡੀਅਨਜ਼ ਦਾ ਸਾਹਮਣਾ ਕੋਲਕਾਤਾ ਨਾਈਟ ਰਾਈਡਰਜ਼ ਨਾਲ ਹੋਵੇਗਾ। ਇਹ ਮੁਕਾਬਲਾ ਮੁੰਬਈ ਦੇ ਹੋਮ ਗ੍ਰਾਊਂਡ ਵਾਨਖੇੜੇ ਸਟੇਡੀਅਮ ਵਿੱਚ ਸ਼ਾਮ 7.30 ਵਜੇ ਤੋਂ ਖੇਡਿਆ ਜਾਵੇਗਾ। ਇਸ ਮੈਚ ਲਈ ਟਾਸ ਸ਼ਾਮ 7 ਵਜੇ ਹੋਵੇਗਾ। ਮੁੰਬਈ ਦੀ ਟੀਮ ਪੁਆਇੰਟ ਟੇਬਲ ਵਿੱਚ 9ਵੇਂ ਨੰਬਰ ‘ਤੇ ਹੈ। ਅੱਜ ਜੇਕਰ ਮਿਨਬਾਈ ਦੀ ਹਾਰਦੀ ਹੈ ਤਾਂ IPL ਤੋਂ ਬਾਹਰ ਹੋ ਜਾਵੇਗੀ। ਦੋਹਾਂ ਟੀਮਾਂ ਦੇ ਵਿਚਾਲੇ ਹੁਣ ਤੱਕ ਲੀਗ ਵਿੱਚ ਹੋਏ ਮੁਕਾਬਲਿਆਂ ਵਿੱਚ 72 ਫ਼ੀਸਦੀ ਮੈਚ ਮੁੰਬਈ ਨੇ ਜਿੱਤੇ ਹਨ।
ਜੇਕਰ ਇੱਥੇ ਹੈੱਡ ਟੁ ਹੈੱਡ ਦੀ ਗੱਲ ਕੀਤੀ ਜਾਵੇ ਤਾਂ ਮੁੰਬਈ ਦੀ ਟੀਮ ਇੱਕ ਪਾਸਿਓਂ ਅੱਗੇ ਹੈ। ਹੁਣ ਤੱਕ ਖੇਡੇ ਗਏ 32 ਮੈਚਾਂ ਵਿੱਚੋ ਮੁੰਬਈ ਨੇ 23 ਮੁਕਾਬਲੇ ਜਿੱਤੇ ਹਨ। ਉੱਥੇ ਹੀ ਕੋਲਕਾਤਾ ਨੂੰ 9 ਮੈਚਾਂ ਵਿੱਚ ਸਫਲਤਾ ਮਿਲੀ ਹੈ। ਕੋਲਕਾਤਾ ਨੇ ਮੁੰਬਈ ਦੇ ਖਿਲਾਫ਼ ਆਪਣੇ ਪਿਛਲੇ ਪੰਜ ਮੈਚਾਂ ਵਿੱਚੋਂ ਤਿੰਨ ਵਿੱਚ ਜਿੱਤ ਹਾਸਿਲ ਕੀਤੀ ਹੈ, ਪਰ ਵਾਨਖੇੜੇ ਸਟੇਡੀਅਮ ਵਿੱਚ ਆਪਣੇ 11 ਮੁਕਾਬਲਿਆਂ ਵਿੱਚ ਉਸਨੇ ਸਿਰਫ਼ ਦੋ ਜਿੱਤਾਂ ਦਰਜ ਕੀਤੀਆਂ ਹਨ। ਦੋਹਾਂ ਟੀਮਾਂ ਦੇ ਵਿਚਾਲੇ ਆਖਰੀ ਮੁਕਾਬਲਾ ਸਾਲ 2023 ਵਿੱਚ ਹੋਇਆ ਸੀ, ਜਿਸ ਵਿੱਚ ਮੁੰਬਈ 5 ਵਿਕਟਾਂ ਨਾਲ ਜਿੱਤੀ ਸੀ।
ਜੇਕਰ ਇੱਥੇ ਪਿਚ ਦੀ ਗੱਲ ਕੀਤੀ ਜਾਵੇ ਤਾਂ ਮੁੰਬਈ ਦੇ ਵਾਨਖੇੜੇ ਸਟੇਡੀਅਮ ਦੀ ਪਿਚ ‘ਤੇ ਤੇਜ਼ ਗੇਂਦਬਾਜ਼ਾਂ ਨੂੰ ਹਲਕੀ ਜਿਹੀ ਸੀਮ ਮੂਵਮੈਂਟ ਮਿਲ ਸਕਦੀ ਹੈ। ਯਾਨੀ ਪੇਸਰਾਂ ਨੂੰ ਸ਼ੁਰੂਆਤੀ ਕੁਝ ਸਮੇਂ ਵਿੱਚ ਮਦਦ ਮਿਲ ਸਕਦੀ ਹੈ। ਹਾਲਾਂਕਿ ਮੈਦਾਨ ਛੋਟਾ ਹੋਣ ਦੇ ਕਾਰਨ ਬੱਲੇਬਾਜ਼ਾਂ ਨੂੰ ਕਾਫ਼ੀ ਦੌੜਾਂ ਬਣਾਉਣ ਵਿੱਚ ਮਦਦ ਮਿਲਦੀ ਹੈ। ਇੱਥੋਂ ਦੀ ਪਿਚ ਸਪਾਟ ਹੈ ਤੇ ਦੌੜਾਂ ਖੂਬ ਬੰਦਿਆਂ ਹਨ। ਨਾਲ ਹੀ ਉਛਾਲ ਮਿਲਦਾ ਹੈ ਤੇ ਗੇਂਦ ਬੱਲੇ ‘ਤੇ ਵਧੀਆ ਤਰੀਕੇ ਨਾਲ ਆਉਂਦੀ ਹੈ। ਯਾਨੀ ਕਿ ਇੱਥੇ ਇੱਕ ਵਾਰ ਫਿਰ ਵੱਡਾ ਸਕੋਰ ਦੇਖਣ ਨੂੰ ਮਿਲ ਸਕਦਾ ਹੈ। ਇੱਥੇ ਪਹਿਲੀ ਵਾਰ ਦਾ ਔਸਤ ਸਕੋਰ 170 ਹੈ। ਮੁੰਬਈ ਦਾ ਆਖਰੀ ਮੈਚ ਇੱਥੇ ਚੇੱਨਈ ਦੇ ਖਿਲਾਫ਼ ਸੀ ਜਿੱਥੇ ਚੇੱਨਈ ਨੇ 206 ਦੌੜਾਂ ਬਣਾਈਆਂ ਸਨ।
ਟੀਮਾਂ ਦੀ ਸੰਭਾਵਿਤ ਪਲੇਇੰਗ-11
ਕੋਲਕਾਤਾ ਨਾਈਟ ਰਾਈਡਰਜ਼: ਸ਼੍ਰੇਅਸ ਅਈਅਰ (ਕਪਤਾਨ), ਫਿਲ ਸਾਲਟ (ਵਿਕਟਕੀਪਰ), ਸੁਨੀਲ ਨਰੇਨ, ਵੈਂਕਟੇਸ਼ ਅਈਅਰ, ਰਿੰਕੂ ਸਿੰਘ, ਆਂਦ੍ਰੇ ਰਸੇਲ, ਰਮਨਦੀਪ ਸਿੰਘ, ਮਿਚੇਲ ਸਟਾਰਕ, ਵੈਭਵ ਅਰੋੜਾ, ਵਰੁਣ ਚੱਕਰਵਰਤੀ ਤੇ ਅਨੁਕੂਲ ਰਾਏ।
ਮੁੰਬਈ ਇੰਡੀਅਨਜ਼: ਹਾਰਦਿਕ ਪੰਡਯਾ(ਕਪਤਾਨ), ਰੋਹਿਤ ਸ਼ਰਮਾ, ਈਸ਼ਾਨ ਕਿਸ਼ਨ (ਵਿਕਟਕੀਪਰ), ਸੂਰਿਆਕੁਮਾਰ ਯਾਦਵ, ਤਿਲਕ ਵਰਮਾ, ਨੇਹਲ ਵਾਧੇਰਾ, ਟਿਮ ਡੇਵਿਡ, ਮੁਹੰਮਦ ਨਬੀ, ਜੋਰਾਲਡ ਕੂਟਜੀ, ਪਿਯੂਸ਼ ਚਾਵਲਾ ਤੇ ਜਸਪ੍ਰੀਤ ਬੁਮਰਾਹ।
ਵੀਡੀਓ ਲਈ ਕਲਿੱਕ ਕਰੋ -: