ਇੰਡੀਅਨ ਪ੍ਰੀਮਿਅਰ ਲੀਗ ਵਿੱਚ ਅੱਜ ਕੋਲਕਾਤਾ ਨਾਈਟ ਰਾਈਡਰਜ਼ ਤੇ ਪੰਜਾਬ ਕਿੰਗਜ਼ ਦੇ ਵਿਚਾਲੇ ਲੀਗ ਸਟੇਜ ਦਾ 53ਵਾਂ ਮੁਕਾਬਲਾ ਖੇਡਿਆ ਜਾਵੇਗਾ। ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ ਵਿੱਚ ਸ਼ਾਮ 7.30 ਵਜੇ ਤੋਂ ਮੈਚ ਖੇਡਿਆ ਜਾਵੇਗਾ। ਕੋਲਕਾਤਾ ਤੇ ਪੰਜਾਬ ਇਸ ਸੀਜ਼ਨ ਵਿੱਚ ਦੂਜੀ ਵਾਰ ਭਿੜਣਗੀਆਂ। ਇਸ ਤੋਂ ਪਹਿਲਾਂ ਸੀਜ਼ਨ ਦੇ ਦੂਜੇ ਮੈਚ ਵਿੱਚ ਦੋਹਾਂ ਦਾ ਸਾਹਮਣਾ ਹੋਇਆ ਸੀ, ਉਦੋਂ ਪੰਜਾਬ ਨੂੰ DRS ਨਿਯਮ ਦੇ ਤਹਿਤ 7 ਦੌੜਾਂ ਨਾਲ ਜਿੱਤ ਮਿਲੀ ਸੀ। ਉੱਥੇ ਹੀ ਹੁਣ ਤੱਕ ਦੋਹਾਂ ਟੀਮਾਂ ਈਡਨ ਗਾਰਡਨ ਮੈਦਾਨ ‘ਤੇ 10 ਵਾਰ ਆਹਮੋ-ਸਾਹਮਣੇ ਹੋ ਚੁੱਕੀਆਂ ਹਨ। ਜਿਸ ਵਿੱਚ ਕੋਲਕਾਤਾ ਨੂੰ 7 ਅਤੇ ਪੰਜਾਬ ਨੂੰ ਸਿਰਫ਼ ਤਿੰਨ ਵਾਰ ਜਿੱਤ ਮਿਲੀ ਹੈ।
ਕੋਲਕਾਤਾ ਨੂੰ ਇਸ ਸੀਜ਼ਨ ਹੁਣ ਤੱਕ ਖੇਡੇ ਗਏ 10 ਮੈਚਾਂ ਵਿੱਚੋਂ 4 ਵਿੱਚ ਜਿੱਤ ਤੇ 6 ਵਿੱਚ ਹਾਰ ਮਿਲੀ ਹੈ। ਟੀਮ ਦੇ ਕੋਲ ਸਿਰਫ਼ 8 ਅੰਕ ਹਨ। ਉੱਥੇ ਹੀ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਖੇਡੇ ਗਏ 10 ਮੈਚਾਂ ਵਿੱਚੋਂ 5 ਵਿੱਚ ਜਿੱਤ ਤੇ 5 ਵਿੱਚ ਹਾਰ ਮਿਲੀ ਹੈ। ਟੀਮ ਦੇ ਕੋਲ 10 ਅੰਕ ਹਨ। ਕੋਲਕਾਤਾ ਨਾਈਟ ਰਾਈਡਰਜ਼ ਨੇ ਦੋ ਵਾਰ ਖਿਤਾਬ ਜਿੱਤਿਆ ਹੈ। ਉੱਥੇ ਹੀ ਪੰਜਾਬ ਨੂੰ ਹੁਣ ਤੱਕ ਸਫ਼ਲਤਾ ਨਹੀਂ ਮਿਲੀ ਹੈ। ਜੇਕਰ ਇੱਥੇ ਓਵਰਆਲ ਹੈੱਡ ਟੁ ਹੈੱਡ ਦੀ ਗੱਲ ਕੀਤੀ ਜਾਵੇ ਤਾਂ ਦੋਨੋ ਟੀਮਾਂ 31 ਵਾਰ ਆਹਮੋ-ਸਾਹਮਣੇ ਹੋਈਆਂ ਹਨ। ਜਿਸ ਵਿੱਚ ਕੋਲਕਾਤਾ ਨੂੰ 20 ਤੇ ਪੰਜਾਬ ਨੂੰ 11 ਵਾਰ ਜਿੱਤ ਮਿਲੀ ਹੈ।
ਇਹ ਵੀ ਪੜ੍ਹੋ: ਰਾਜਸਥਾਨ ‘ਚ IAF ਦਾ ਮਿਗ-21 ਹੋਇਆ ਕਰੈਸ਼, ਘਰ ਦੀ ਛੱਤ ‘ਤੇ ਡਿੱਗਣ ਕਾਰਨ ਦੋ ਲੋਕਾਂ ਦੀ ਮੌ.ਤ
ਦੱਸ ਦੇਈਏ ਕਿ ਈਡਨ ਗਾਰਡਨ ਸਟੇਡੀਅਮ ਦੀ ਪਿੱਚ ਤੇਜ਼ ਮੰਨੀ ਜਾਂਦੀ ਹੈ। ਇਸ ਪਿੱਚ ‘ਤੇ ਸਪਿਨਰਾਂ ਨੂੰ ਮਦਦ ਮਿਲਦੀ ਹੈ। ਸੁਨੀਲ ਨਰਾਇਣ ਵਰਗੇ ਗੇਂਦਬਾਜ਼ ਇੱਥੇ ਬਹੁਤ ਜ਼ਿਆਦਾ ਖਤਰਨਾਕ ਸਾਬਿਤ ਹੋ ਸਕਦੇ ਹਨ। ਇਸ ਪਿੱਚ ‘ਤੇ ਟਿਕ ਕੇ ਬੱਲੇਬਾਜ਼ੀ ਕਰਨ ਵਾਲੇ ਖਿਡਾਰੀ ਆਸਾਨੀ ਨਾਲ ਵੱਡਾ ਸਕੋਰ ਬਣਾ ਸਕਦੇ ਹਨ।
ਟੀਮਾਂ ਦੀ ਸੰਭਾਵਿਤ ਪਲੇਇੰਗ ਇਲੈਵਨ
ਕੋਲਕਾਤਾ ਨਾਈਟ ਰਾਈਡਰਜ਼: ਨੀਤੀਸ਼ ਰਾਣਾ(ਕਪਤਾਨ), ਜੇਸਨ ਰਾਏ, ਰਹਿਮਾਨੁੱਲ੍ਹਾ ਗੁਰਬਾਜ, ਵੇਂਕਟੇਸ਼ ਅਈਅਰ, ਆਂਦਰੇ ਰਸੇਲ, ਸੁਨੀਲ ਨਰਾਇਣ, ਰਿੰਕੂ ਸਿੰਘ, ਵੈਭਵ ਅਰੋੜਾ, ਸ਼ਾਰਦੁਲ ਠਾਕੁਰ, ਹਰਸ਼ਿਤ ਰਾਣਾ ਤੇ ਵਰੁਣ ਚੱਕਰਵਰਤੀ।
ਪੰਜਾਬ ਕਿੰਗਜ਼: ਸ਼ਿਖਰ ਧਵਨ(ਕਪਤਾਨ), ਸ਼ਾਹਰੁਖ ਖਾਨ, ਸੈਮ ਕਰਨ, ਮੈਥਿਊ ਸ਼ਾਰਟ, ਲਿਯਾਮ ਲਿਵਿੰਗਸਟੋਨ, ਜਿਤੇਸ਼ ਸ਼ਰਮਾ, ਰਾਹੁਲ ਚਾਹਰ, ਹਰਪ੍ਰੀਤ ਬਰਾੜ, ਅਰਸ਼ਦੀਪ ਸਿੰਘ ਤੇ ਪ੍ਰਭਸਿਮਰਨ ਸਿੰਘ।
ਵੀਡੀਓ ਲਈ ਕਲਿੱਕ ਕਰੋ -: