IPL 2024 ਦੇ 42ਵੇਂ ਮੈਚ ਵਿੱਚ ਅੱਜ ਕੋਲਕਾਤਾ ਨਾਈਟਰਾਈਡਰਜ਼ ਦਾ ਸਾਹਮਣਾ ਪੰਜਾਬ ਕਿੰਗਜ਼ ਨਾਲ ਹੋਵੇਗਾ। ਇਹ ਮੈਚ ਕੋਲਕਾਤਾ ਦੇ ਈਡਨ ਗਾਰਡਨਜ਼ ਸਟੇਡੀਅਮ ਵਿੱਚ ਸ਼ਾਮ 7.30 ਵਜੇ ਤੋਂ ਖੇਡਿਆ ਜਾਵੇਗਾ । ਇਸ ਮੈਚ ਦੇ ਲਈ ਟਾਸ ਸ਼ਾਮ 7 ਵਜੇ ਹੋਵੇਗਾ। ਕੋਲਕਾਤਾ ਤੇ ਪੰਜਾਬ ਦਾ ਇਸ ਸੀਜ਼ਨ ਵਿੱਚ ਪਹਿਲੀ ਵਾਰ ਸਾਹਮਣਾ ਹੋਵੇਗਾ। ਕੋਲਕਾਤਾ ਦਾ ਇਸ ਸੀਜ਼ਨ 8ਵਾਂ ਮੈਚ ਹੋਵੇਗਾ। ਟੀਮ 7 ਵਿੱਚੋਂ 5 ਮੈਚ ਜਿੱਤ ਕੇ 10 ਅੰਕ ਲੈ ਕੇ ਪੁਆਇੰਟ ਟੇਬਲ ਵਿੱਚ ਦੂਜੇ ਨੰਬਰ ‘ਤੇ ਹੈ। ਉੱਥੇ ਹੀ ਦੂਜੇ ਪਾਸੇ ਪੰਜਾਬ ਦਾ 9ਵਾਂ ਮੁਕਾਬਲਾ ਹੋਵੇਗਾ। ਟੀਮ 8 ਵਿੱਚੋਂ ਮਹਿਜ਼ 2 ਮੈਚ ਜਿੱਤੀ ਹੈ, ਜਦਕਿ 6 ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਪੰਜਾਬ ਕਿੰਗਜ਼ 4 ਪੁਆਇੰਟਾਂ ਦੇ ਨਾਲ ਟੇਬਲ ਵਿੱਚ 9ਵੇਂ ਨੰਬਰ ‘ਤੇ ਹੈ।
ਜੇਕਰ ਇੱਥੇ ਹੈੱਡ ਟੁ ਹੈੱਡ ਦੀ ਗੱਲ ਕੀਤੀ ਜਾਵੇ ਤਾਂ ਕੋਲਕਾਤਾ ਦੀ ਟੀਮ ਪੰਜਾਬ ‘ਤੇ ਹਾਵੀ ਹੈ। ਦੋਹਾਂ ਟੀਮਾਂ ਦੇ ਵਿਚਾਲੇ ਹੁਣ ਤੱਕ ਕੁੱਲ 32 IPL ਮੈਚ ਖੇਡੇ ਗਏ ਹਨ। 21 ਵਿੱਚ ਕੋਲਕਾਤਾ ਤੇ 11 ਵਿੱਚ ਪੰਜਾਬ ਨੂੰ ਜਿੱਤ ਮਿਲੀ। ਕੋਲਕਾਤਾ 7 ਮੈਚਾਂ ਵਿੱਚੋਂ ਸੀਜ਼ਨ ਦੇ ਪੰਜ ਮੁਕਾਬਲੇ ਜਿੱਤ ਚੁੱਕੀ ਹੈ। ਕੋਲਕਾਤਾ ਨੇ ਹੈਦਰਾਬਾਦ, ਦਿੱਲੀ, ਲਖਨਊ ਤੇ ਬੈਂਗਲੌਰ ਨੂੰ ਦੋ ਮੈਚਾਂ ਵਿੱਚ ਹਰਾਇਆ । ਟੀਮ ਨੇ 2 ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਟੀਮ ਨੂੰ ਚੇੱਨਈ ਤੇ ਰਾਜਸਥਾਨ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਪੰਜਾਬ ਇਸ ਸੀਜ਼ਨ 6 ਮੈਚ ਹਾਰ ਚੁੱਕੀ ਹੈ। ਪੰਜਾਬ ਨੂੰ ਬੈਂਗਲੌਰ, ਲਖਨਊ, ਹੈਦਰਾਬਾਦ, ਰਾਜਸਥਾਨ, ਮੁੰਬਈ ਤੇ ਗੁਜਰਾਤ ਦੇ ਖਿਲਾਫ਼ ਮਿਲੀ। ਟੀਮ ਨੂੰ ਸਿਰਫ਼ ਦਿੱਲੀ ਤੇ ਗੁਜਰਾਤ ਦੇ ਖਿਲਾਫ਼ ਜਿੱਤ ਮਿਲੀ।
ਇਹ ਵੀ ਪੜ੍ਹੋ: ਕਾਰ ‘ਚ ਜਾਂਦੇ 5 ਦੋਸਤਾਂ ਨਾਲ ਵਾਪਰਿਆ ਦਰਦਨਾਕ ਭਾਣਾ, 17 ਸਾਲਾ ਨੌਜਵਾਨ ਦੀ ਗਈ ਜਾਨ
ਈਡਨ ਗਾਰਡਨਜ਼ ਸਟੇਡੀਅਮ ਦੀ ਪਿਚ ਦੀ ਗੱਲ ਕੀਤੀ ਜਾਵੇ ਤਾਂ ਇੱਥੋਂ ਦੀ ਪਿਚ ਬੈਟਿੰਗ ਫ੍ਰੈਂਡਲੀ ਹੈ। ਇਸ ਸਟੇਡੀਅਮ ਵਿੱਚ ਹੁਣ ਤੱਕ 90 IPL ਮੈਚ ਖੇਡੇ ਜਾ ਚੁੱਕੇ ਹਨ। ਇੱਥੇ ਪਹਿਲਾਂ ਬੱਲੇਬਾਜ਼ੀ ਕਰਨ ਵਾਲੀਆਂ ਟੀਮਾਂ ਨੇ 37 ਤੇ ਬਾਅਦ ਵਿੱਚ ਬੱਲੇਬਾਜ਼ੀ ਕਰਨ ਵਾਲੀਆਂ ਟੀਮਾਂ ਨੇ 53 ਮੈਚ ਜਿੱਤੇ ਹਨ। ਇਸ ਸਟੇਡੀਅਮ ਦਾ ਸਰਵਉੱਚ ਟੀਮ ਸਕੋਰ 235 ਹੈ, ਜੋ ਚੇੱਨਈ ਸੁਪਰ ਕਿੰਗਜ਼ ਨੇ ਪਿਛਲੇ ਸਾਲ ਕੋਲਕਾਤਾ ਦੇ ਖਿਲਾਫ਼ ਬਣਾਇਆ ਸੀ।
ਦੋਹਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11
ਕੋਲਕਾਤਾ ਨਾਈਟ ਰਾਈਡਰਜ਼: ਸ਼੍ਰੇਅਸ ਅਈਅਰ (ਕਪਤਾਨ), ਫਿਲ ਸਾਲਟ(ਵਿਕਟਕੀਪਰ), ਸੁਨੀਲ ਨਰਾਇਣ, ਵੈਂਕਟੇਸ਼ ਅਈਅਰ, ਅੰਗਕ੍ਰਿਸ਼ ਰਘੁਵੰਸ਼ੀ, ਰਿੰਕੂ ਸਿੰਘ, ਆਂਦ੍ਰੇ ਰਸੇਲ, ਰਮਨਦੀਪ ਸਿੰਘ, ਮਿਚੇਲ ਸਟਾਰਕ, ਵਰੁਣ ਚੱਕਰਵਰਤੀ ਤੇ ਹਰਸ਼ਿਤ ਰਾਣਾ।
ਪੰਜਾਬ ਕਿੰਗਜ਼: ਸੈਮ ਕਰਨ (ਕਪਤਾਨ), ਪ੍ਰਭਸਿਮਰਨ ਸਿੰਘ, ਰਾਇਲੀ ਰੂਸੋ, ਜਿਤੇਸ਼ ਸ਼ਰਮਾ (ਵਿਕਟਕਪੀਰ), ਲਿਯਮ ਲਿਵਿੰਗਸਟਨ, ਸ਼ਸ਼ਾਂਕ ਸਿੰਘ, ਆਸ਼ੂਤੋਸ਼ ਸ਼ਰਮਾ, ਹਰਪ੍ਰੀਤ ਬਰਾੜ, ਹਰਸ਼ਲ ਪਟੇਲ,ਕਗਿਸੋ ਰਬਾੜਾ ਤੇ ਅਰਸ਼ਦੀਪ ਸਿੰਘ।
ਵੀਡੀਓ ਲਈ ਕਲਿੱਕ ਕਰੋ -: