ਇੰਡੀਅਨ ਪ੍ਰੀਮੀਅਰ ਲੀਗ ਵਿੱਚ ਅੱਜ ਕੋਲਕਾਤਾ ਨਾਈਟ ਰਾਈਡਰਜ਼ ਤੇ ਰਾਜਸਥਾਨ ਰਾਇਲਜ਼ ਦੇ ਵਿਚਾਲੇ ਲੀਗ ਸਟੇਜ ਦਾ 56ਵਾਂ ਮੁਕਾਬਲਾ ਖੇਡਿਆ ਜਾਵੇਗਾ। ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ ਵਿੱਚ ਸ਼ਾਮ 7.30 ਵਜੇ ਤੋਂ ਮੈਚ ਖੇਡਿਆ ਜਾਵੇਗਾ। ਕੋਲਕਾਤਾ ਦੇ ਖਿਲਾਫ਼ ਇਸ ਮੈਦਾਨ ‘ਤੇ ਰਾਜਸਥਾਨ ਦੀ ਟੀਮ 9 ਮੈਚ ਖੇਡੀ ਹੈ। ਜਿਸ ਵਿੱਚ ਕੋਲਕਾਤਾ ਨੂੰ 6 ਵਿੱਚ ਜਿੱਤ ਮਿਲੀ। ਉੱਥੇ ਹੀ ਰਾਜਸਥਾਨ ਸਿਰਫ਼ 2 ਹੀ ਮੈਚ ਜਿੱਤ ਸਕੀ ਹੈ ਤੇ ਇੱਕ ਮੈਚ ਰੱਦ ਹੋ ਗਿਆ ਸੀ।
ਕੋਲਕਾਤਾ ਨੂੰ ਇਸ ਸੀਜ਼ਨ ਵਿੱਚ ਹੁਣ ਤੱਕ ਖੇਡੇ ਗਏ 11 ਮੈਚਾਂ ਵਿੱਚੋਂ 5 ਵਿੱਚ ਜਿੱਤ ਤੇ 6 ਵਿੱਚ ਹਾਰ ਮਿਲੀ ਹੈ। ਟੀਮ ਦੇ ਕੋਲ 10 ਅੰਕ ਹਨ। ਰਾਜਸਥਾਨ ਨੂੰ ਵੀ ਇਸ ਸੀਜ਼ਨ ਹੁਣ ਤੱਕ ਖੇਡੇ ਗਏ 11 ਮੈਚਾਂ ਵਿੱਚੋਂ 5 ਵਿੱਚ ਜਿੱਤ ਤੇ 6 ਵਿੱਚ ਹਾਰ ਮਿਲੀ ਹੈ। ਟੀਮ ਦੇ 10 ਅੰਕ ਅੰਕ ਹਨ। ਰਾਜਸਥਾਨ ਆਪਣੇ ਪਿਛਲੇ ਤਿੰਨੋਂ ਮੈਚ ਹਾਰ ਗਿਆ ਸੀ।
ਇਹ ਵੀ ਪੜ੍ਹੋ: ਬਰਨਾਲਾ ਦਾ ਜਵਾਨ ਜੰਮੂ ‘ਚ ਡਿਊਟੀ ਦੌਰਾਨ ਸ਼ਹੀਦ, ਮਾਪਿਆਂ ਦਾ ਇਕਲੌਤਾ ਪੁੱਤ ਸੀ ਜਸਵੀਰ ਸਿੰਘ
ਜੇਕਰ ਇੱਥੇ ਕੋਲਕਾਤਾ ਤੇ ਰਾਜਸਥਾਨ ਦੇ ਵਿਚਾਲੇ ਹੈੱਡ ਟੁ ਹੈੱਡ ਦੀ ਗੱਲ ਕੀਤੀ ਜਾਵੇ ਤਾਂ ਦੋਹਾਂ ਟੀਮਾਂ 27 ਵਾਰ ਆਹਮੋ-ਸਾਹਮਣੇ ਹੋਈਆਂ ਹਨ। ਜਿਸ ਵਿੱਚ ਕੋਲਕਾਤਾ ਨੂੰ 14 ਅਤੇ ਰਾਜਸਥਾਨ ਨੂੰ 12 ਵਾਰ ਜਿੱਤ ਮਿਲੀ ਹੈ। ਉੱਥੇ ਹੀ ਇੱਕ ਮੁਕਾਬਲਾ ਰੱਦ ਹੋ ਗਿਆ ਸੀ। ਕੋਲਕਾਤਾ ਦੇ ਈਡਨ ਗਾਰਡਨ ਦੀ ਪਿੱਚ ਬੱਲੇਬਾਜ਼ੀ ਦੇ ਲਈ ਪ੍ਰਸਿੱਧ ਹੈ। ਜਿੱਥੇ ਹਾਈ ਸਕੋਰ ਵਾਲੇ ਟੀ-20 ਮੈਚ ਹੋਏ ਹਨ। ਪਰ ਜਿਵੇਂ-ਜਿਵੇਂ ਖੇਡ ਅੱਗੇ ਵਧਦਾ ਹੈ, ਉਹ ਗੇਂਦਬਾਜ਼ਾਂ ਖਾਸ ਕਰ ਕੇ ਸਪਿਨਰਾਂ ਦੇ ਲਈ ਮਦਦਗਾਰ ਸਾਬਿਤ ਹੋਣ ਲੱਗਦੀ ਹੈ।
ਟੀਮਾਂ ਦੀ ਸੰਭਾਵਿਤ ਪਲੇਇੰਗ ਇਲੈਵਨ
ਕੋਲਕਾਤਾ ਨਾਈਟ ਰਾਈਡਰਜ਼: ਨੀਤੀਸ਼ ਰਾਣਾ(ਕਪਤਾਨ), ਵੈਂਕਟੇਸ਼ ਅਈਅਰ, ਰਹਿਮਾਨੁੱਲਾ ਗੁਰਬਾਜ, ਆਂਦਰੇ ਰਸੇਲ, ਸੁਨੀਲ ਨਰਾਇਣ, ਰਿੰਕੂ ਸਿੰਘ, ਵੈਭਵ ਅਰੋੜਾ, ਸ਼ਾਰਦੁਲ ਠਾਕੁਰ, ਹਰਸ਼ਿਤ ਰਾਣਾ, ਸੁਯਸ਼ ਸ਼ਰਮਾ ਤੇ ਵਰੁਣ ਚੱਕਰਵਰਤੀ।
ਰਾਜਸਥਾਨ ਰਾਇਲਜ਼: ਸੰਜੂ ਸੈਮਸਨ(ਕਪਤਾਨ), ਯਸ਼ਸਵੀਂ ਜੈਸਵਾਲ, ਜੋਸ ਬਟਲਰ, ਜੋ ਰੂਟ, ਧਰੁਵ ਜੁਰੇਲ, ਸ਼ਿਮਰੋਨ ਹੇਟਮਾਇਰ, ਰਵੀਚੰਦਰਨ ਅਸ਼ਵਿਨ, ਮੁਰੂਗਨ ਅਸ਼ਵਿਨ, ਸੰਦੀਪ ਸ਼ਰਮਾ, ਕੁਲਦੀਪ ਯਾਦਵ ਤੇ ਯੁਜਵੇਂਦਰ ਚਹਿਲ।
ਵੀਡੀਓ ਲਈ ਕਲਿੱਕ ਕਰੋ -: