ਕੁਲਦੀਪ ਯਾਦਵ ਨੇ ਟੀਮ ਇੰਡੀਆ ਦੇ ਲਈ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਇੱਕ ਖਾਸ ਮੁਕਾਮ ਹਾਸਿਲ ਕਰ ਲਿਆ ਹੈ। ਕੁਲਦੀਪ ਨੇ ਟੈਸਟ ਕਰੀਅਰ ਦੇ 50 ਵਿਕਟਾਂ ਪੂਰੀਆਂ ਕਰ ਲਈਆਂ ਹਨ। ਭਾਰਤ ਤੇ ਇੰਗਲੈਂਡ ਵਿਚਾਲੇ ਟੈਸਟ ਸੀਰੀਜ਼ ਦਾ ਪੰਜਵਾਂ ਤੇ ਆਖਰੀ ਮੁਕਾਬਲਾ ਧਰਮਸ਼ਾਲਾ ਵਿੱਚ ਖੇਡਿਆ ਜਾ ਰਿਹਾ ਹੈ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਦਾ ਫੈਸਲਾ ਕੀਤਾ ਹੈ। ਇਸ ਦੌਰਾਨ ਕੁਲਦੀਪ ਨੇ ਉਹ ਕਰ ਦਿਖਾਇਆ, ਜੋ 100 ਸਾਲਾ ਵਿੱਚ ਨਹੀਂ ਹੋਇਆ ਹੈ। ਦਰਅਸਲ, ਕੁਲਦੀਪ ਪਿਛਲੇ 100 ਸਾਲਾ ਵਿੱਚ ਸਭ ਤੋਂ ਘੱਟ ਗੇਂਦਾਂ ਸੁੱਟ ਕੇ 50 ਵਿਕਟਾਂ ਲੈਣ ਦੇ ਮਾਮਲੇ ਵਿੱਚ ਪਹਿਲੇ ਨੰਬਰਤ ‘ਤੇ ਆ ਗਏ ਹਨ। ਉਹ ਭਾਰਤੀ ਗੇਂਦਬਾਜਾਂ ਦੀ ਲਿਸਟ ਵਿੱਚ ਟਾਪ ‘ਤੇ ਪਹੁੰਚ ਗਏ ਹਨ। ਕੁਲਦੀਪ ਨੇ 1871 ਗੇਂਦਾਂ ਸੁੱਟ ਕੇ 50 ਵਿਕਟਾਂ ਪੂਰੀਆਂ ਕੀਤੀਆਂ ਹਨ।
ਕੁਲਦੀਪ ਯਾਦਵ ਨੇ ਜਿਵੇਂ ਹੀ 100ਵਾਂ ਟੈਸਟ ਮੈਚ ਖੇਡ ਰਹੇ ਜਾਨੀ ਬੇਅਰਸਟੋ ਨੂੰ ਵਿਕਟ ਦੇ ਪਿੱਛੇ ਧਰੁਵ ਜੁਰੇਲ ਦੇ ਹੱਥੋਂ ਕੈਚ ਆਊਟ ਕਰਵਾਇਆ। ਉਸ ਦੇ ਨਾਲ ਹੀ ਉਹ 50 ਟੈਸਟ ਵਿਕਟਾਂ ਲੈਣ ਵਾਲੇ ਗੇਂਦਬਾਜਾਂ ਦੀ ਲਿਸਟ ਵਿੱਚ ਸ਼ਾਮਿਲ ਹੋ ਗਏ। ਉਨ੍ਹਾਂ ਨੇ 1871ਵੀਂ ਗੇਂਦ ‘ਤੇ 50ਵੀਂ ਵਿਕਟ ਕੱਢੀ। ਇਸਦੇ ਨਾਲ ਹੀ ਉਹ ਸਭ ਤੋਂ ਤੇਜ਼ 50 ਵਿਕਟਾਂ ਲੈਣ ਵਾਲੇ ਭਾਰਤੀ ਬਣੇ, ਕਿਉਂਕਿ ਉਨ੍ਹਾਂ ਤੋਂ ਪਹਿਲਾਂ ਸਪਿਨਰ ਅਕਸ਼ਰ ਪਟੇਲ ਨੇ 2205 ਗੇਂਦਾਂ ਵਿੱਚ ਤੇ ਪੇਸਰ ਜਸਪ੍ਰੀਤ ਬੁਮਰਾਹ ਨੇ 2465 ਗੇਂਦਾਂ ਵਿੱਚ ਟੈਸਟ ਕ੍ਰਿਕਟ ਵਿੱਚ 50 ਸਫਲਤਾਵਾਂ ਆਪਣੇ ਨਾਮ ਕੀਤੀਆਂ ਸਨ।
ਇਹ ਵੀ ਪੜ੍ਹੋ: ਛੋਟਾ ਕੱਦ ਤੇ ਉੱਚੀ ਉਡਾਣ! 3 ਫੁੱਟ ਦਾ ਗਣੇਸ਼ ਬਣਿਆ ਗੁਜਰਾਤ ਦੇ ਸਰਕਾਰੀ ਹਸਪਤਾਲ ‘ਚ ਡਾਕਟਰ
ਇੰਨਾ ਹੀ ਨਹੀਂ, ਕੁਲਦੀਪ ਯਾਦਵ ਪਿਛਲੇ ਸਾਲ 100 ਸਾਲ ਵਿੱਚ ਸਭ ਤੋਂ ਘੱਟ ਗੇਂਦਾਂ ਵਿੱਚ 50 ਵਿਕਟਾਂ ਲੈਣ ਵਾਲੇ ਗੇਂਦਬਾਜ ਬਣੇ ਹਨ। ਇਸਦੇ ਇਲਾਵਾ ਉਹ ਤਿੰਨੋਂ ਫਾਰਮੈਟ ਵਿੱਚ 50 ਜਾਂ ਇਸ ਤੋਂ ਜ਼ਿਆਦਾ ਵਿਕਟ ਲੈਣ ਵਾਲੇ ਭਾਰਤ ਦੇ ਪੰਜਵੇਂ ਗੇਂਦਬਾਜ ਬਣ ਗਏ ਹਨ। ਉਨ੍ਹਾਂ ਤੋਂ ਪਹਿਲਾਂ ਆਰ ਅਸ਼ਵਿਨ, ਰਵਿੰਦਰ ਜਡੇਜਾ, ਜਸਪ੍ਰੀਤ ਬੁਮਰਾਹ ਤੇ ਭੁਵਨੇਸ਼ਵਰ ਕੁਮਾਰ ਨੇ ਇਹ ਕਮਾਲ ਭਾਰਤ ਦੇ ਲਈ ਕੀਤਾ ਹੈ। ਦੁਨੀਆ ਦੇ ਕੁਝ ਹੀ ਅਜਿਹੇ ਗੇਂਦਬਾਜ ਹਨ ਜੋ ਟੈਸਟ, ਵਨਡੇ ਤੇ ਟੀ-20 ਇੰਟਰਨੈਸ਼ਨਲ ਕ੍ਰਿਕਟ ਵਿੱਚ 50-50 ਜਾਂ ਇਸ ਤੋਂ ਜ਼ਿਆਦਾ ਵਿਕਟਾਂ ਲੈਣ ਵਿੱਚ ਸਫਲ ਹੋਏ ਹਨ।
ਦੱਸ ਦੇਈਏ ਕਿ ਕੁਲਦੀਪ ਯਾਦਵ ਨੇ ਸਾਲ 2017 ਵਿੱਚ ਇਸੇ ਮੈਦਾਨ ‘ਤੇ ਆਪਣਾ ਟੈਸਟ ਡੈਬਿਊ ਕੀਤਾ ਸੀ ਤੇ ਕਿਸਮਤ ਦੀ ਗੱਲ ਇਹ ਹੈ ਕਿ ਧਰਮਸ਼ਾਲਾ ਦੇ ਇਸੇ ਸਟੇਡੀਅਮ ਵਿੱਚ ਉਨ੍ਹਾਂ ਨੇ ਆਪਣੇ 50 ਵਿਕਟ ਤੇ ਚੌਥਾ ਫਾਈਵ ਵਿਕਟ ਹਾਲ ਪੂਰਾ ਕੀਤਾ। ਉਹ ਹੁਣ ਤੱਕ ਖੇਡੇ 12 ਮੈਚਾਂ ਵਿੱਚ ਕੁੱਲ 51 ਵਿਕਟਾਂ ਲੈ ਚੁੱਕੇ ਹਨ। ਉਨ੍ਹਾਂ ਦਾ ਇਕਾਨਮੀ ਰੇਟ 3.44 ਦਾ ਹੈ, ਜਦਕਿ ਔਸਤ 21.02 ਦਾ ਹੈ। ਉਸਦਾ ਬੈਸਟ ਬਾਲਿੰਗ ਪਰਫਾਰਮੈਂਸ ਇੱਕ ਮੈਚ ਵਿੱਚ 113 ਦੌੜਾਂ ਦੇ ਕੇ 8 ਵਿਕਟਾਂ ਲਈਆਂ ਹਨ।
ਵੀਡੀਓ ਲਈ ਕਲਿੱਕ ਕਰੋ -: