ਅਰਜਨਟੀਨਾ ਦੇ ਸੁਪਰ ਸਟਾਰ ਫੁੱਟਬਾਲਰ ਲਿਯੋਨੇਲ ਮੇਸੀ ਨੇ ਸ਼ਾਨਦਾਰ ਖੇਡ ਦੇ ਦਮ ‘ਤੇ ਟੀਮ ਨੂੰ ਕਤਰ ਵਿਸ਼ਵ ਕੱਪ ਦੇ ਫਾਈਨਲ ਵਿੱਚ ਪਹੁੰਚਾਇਆ। ਬਤੌਰ ਕਪਤਾਨ ਉਨ੍ਹਾਂ ਨੇ ਇੱਕ ਵਧੀਆ ਰਣਨੀਤੀ ਬਣਾਉਣ ਦੇ ਨਾਲ ਟੀਮ ਦੇ ਲਈ ਲਾਜਵਾਬ ਪ੍ਰਦਰਸ਼ਨ ਵੀ ਕਰ ਕੇ ਦਿਖਾਇਆ ਹੈ। ਕ੍ਰੋਏਸ਼ੀਆ ਨੂੰ ਸੈਮੀਫਾਈਨਲ ਵਿੱਚ 3-0 ਨਾਲ ਮਾਤ ਦੇ ਕੇ ਅਰਜਨਟੀਨਾ ਦੀ ਟੀਮ ਨੇ ਫਾਈਨਲ ਵਿੱਚ ਜਗ੍ਹਾ ਬਣਾਈ ਹੈ। ਇਸ ਕਾਮਯਾਬੀ ਨੂੰ ਹਾਸਿਲ ਕਰਨ ਤੋਂ ਬਾਅਦ ਕਪਤਾਨ ਮੇਸੀ ਨੇ ਸੰਨਿਆਸ ਦਾ ਐਲਾਨ ਕਰ ਕੇ ਸਭ ਨੂੰ ਹੈਰਾਨ ਕਰ ਦਿੱਤਾ।
ਅਰਜਨਟੀਨਾ ਦੀ ਟੀਮ ਨੇ ਮੰਗਲਵਾਰ ਦੇਰ ਰਾਤ ਖੇਡੇ ਗਏ ਟੂਰਨਾਮੈਂਟ ਦੇ ਪਹਿਲਾਂ ਸੈਮੀਫਾਈਨਲ ਵਿੱਚ ਪਿਛਲੀ ਵਾਰ ਦੀ ਉਪ-ਜੇਤੂ ਰਹੀ ਕ੍ਰੋਏਸ਼ੀਆ ਦੀ ਟੀਮ ਨੂੰ 3-0 ਦੇ ਅੰਤਰ ਨਾਲ ਹਰਾਇਆ। ਕਪਤਾਨ ਮੇਸੀ ਨੇ ਇੱਕ ਗੋਲ ਕੀਤਾ ਜਦਕਿ ਇੱਕ ਗੋਲ ਕਰਨ ਦਾ ਮੌਕਾ ਬਣਾਇਆ। ਇਸ ਮੁਕਾਬਲੇ ਵਿੱਚ ਉਨ੍ਹਾਂ ਨੂੰ ਸ਼ਾਨਦਾਰ ਪ੍ਰਦਰਸ਼ਨ ਦੇ ਲਈ ਪਲੇਅਰ ਆਫ਼ ਦ ਮੈਚ ਚੁਣਿਆ ਗਿਆ। ਫਰਾਂਸ ਤੇ ਮੋਰੱਕੋ ਵਿਚਾਲੇ ਹੋਣ ਵਾਲੇ ਦੂਜੇ ਸੈਮੀਫਾਈਨਲ ਦੀ ਜੇਤੂ ਟੀਮ ਦੇ ਨਾਲ ਹੁਣ 18 ਦਸੰਬਰ ਨੂੰ ਅਰਜਨਟੀਨਾ ਦੀ ਟੀਮ ਦਾ ਫਾਈਨਲ ਮੁਕਾਬਲਾ ਹੋਵੇਗਾ।
ਇਹ ਵੀ ਪੜ੍ਹੋ: ਮੈਲਬੋਰਨ : ਸੜਕ ਹਾਦਸੇ ‘ਚ ਮੋਗਾ ਦੇ ਸੁਖਦੀਪ ਸਿੰਘ ਦੀ ਮੌਤ, ਫਰਵਰੀ ‘ਚ ਆਉਣਾ ਸੀ ਭਾਰਤ
ਮੇਸੀ ਨੇ ਮੈਚ ਦੇ ਬਾਅਦ ਅਰਜਨਟੀਨਾ ਮੀਡੀਆ ਨਾਲ ਗੱਲ ਕਰਦਿਆਂ ਸੰਨਿਆਸ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਮੈਂ ਜੋ ਕੁਝ ਵੀ ਹਾਸਿਲ ਕੀਤਾ ਉਸਨੂੰ ਪਾ ਕੇ ਬਹੁਤ ਜ਼ਿਆਦਾ ਖੁਸ਼ ਹਾਂ। ਮੈਂ ਆਪਣੇ ਵਿਸ਼ਵ ਕੱਪ ਦੇ ਸਫ਼ਰ ਦਾ ਅੰਤ ਕਰਾਂਗਾ, ਇਸ ਵਿਸ਼ਵ ਕੱਪ ਵਿੱਚ ਖੇਡੇ ਜਾਣ ਵਾਲੇ ਫਾਈਨਲ ਦੇ ਨਾਲ ਹੀ ਇਸ ਸਫਰ ਨੂੰ ਖਤਮ ਕਰਾਂਗਾ। ਅਗਲੇ ਵਿਸ਼ਵ ਕੱਪ ਨੂੰ ਆਉਣ ਵਿੱਚ ਹਾਲੇ ਕਾਫ਼ੀ ਸਾਲ ਹਨ ਤੇ ਮੈਨੂੰ ਨਹੀਂ ਲੱਗਦਾ ਕਿ ਮਈ ਇਸਨੂੰ ਖੇਡਣ ਵਿੱਚ ਸਮਰੱਥ ਹੋ ਸਕਾਂਗਾ ਤੇ ਜਿਸ ਤਰ੍ਹਾਂ ਮੈਂ ਇਸ ਵਿਸ਼ਵ ਕੱਪ ਨੂੰ ਖਤਮ ਕਰਨ ਜਾ ਰਿਹਾ ਹਾਂ, ਇਸ ਤੋਂ ਚੰਗਾ ਸ਼ਾਇਦ ਮੇਰੇ ਲਈ ਕੁਝ ਵੀ ਨਹੀਂ ਹੋ ਸਕਦਾ ਸੀ।
ਦੱਸ ਦੇਈਏ ਕਿ ਸਾਲ 2006 ਵਿੱਚ ਮੇਸੀ ਨੇ ਅਰਜਨਟੀਨਾ ਦੇ ਲਈ ਪਹਿਲੀ ਵਾਰ ਵਿਸ਼ਵ ਕੱਪ ਖੇਡਿਆ ਸੀ। ਦੱਖਣੀ ਅਫਰੀਕਾ ਵਿੱਚ ਸਾਲ 2010 ਦਾ ਵਿਸ਼ਵ ਕੱਪ ਉਨ੍ਹਾਂ ਦੇ ਲਈ ਕੁਝ ਖਾਸ ਨਹੀਂ ਰਿਹਾ ਸੀ। ਇਸ ਟੂਰਨਾਮੈਂਟ ਵਿੱਚ ਉਹ ਇੱਕ ਵੀ ਗੋਲ ਨਹੀਂ ਕਰ ਸਕੇ ਸੀ। 2014 ਦੇ ਵਿਸ਼ਵ ਕੱਪ ਵਿੱਚ ਉਨ੍ਹਾਂ ਨੇ ਜ਼ੋਰਦਾਰ ਵਾਪਸੀ ਕੀਤੀ ਤੇ ਟੀਮ ਨੂੰ ਫਾਈਨਲ ਤੱਕ ਪਹੁੰਚਾਇਆ। ਜਰਮਨੀ ਨੇ ਐਕਸਟ੍ਰਾ ਟਾਈਮ ਵਿੱਚ ਟੀਮ ਨੂੰ ਹਰਾ ਕੇ ਖਿਤਾਬ ਜਿੱਤਿਆ। ਇਸ ਸਤੋਂ ਬਾਅਦ 2018 ਦੇ ਵਿਸ਼ਵ ਕੱਪ ਵਿੱਚ ਮੇਸੀ ਦੀ ਟੀਮ ਰਾਊਂਡ ਆਫ਼ 16 ਵਿੱਚ ਹੀ ਹਾਰ ਕੇ ਬਾਹਰ ਹੋ ਗਈ। ਹੁਣ 2022 ਵਿੱਚ ਇੱਕ ਵਾਰ ਫਿਰ ਦਮਦਾਰ ਵਾਪਸੀ ਟੀਮ ਨੇ ਫਾਈਨਲ ਵਿੱਚ ਜਗ੍ਹਾ ਬਣਾਈ ਹੈ।
ਵੀਡੀਓ ਲਈ ਕਲਿੱਕ ਕਰੋ -: