ਇੰਡੀਅਨ ਪ੍ਰੀਮੀਅਰ ਲੀਗ ਦੇ 26ਵੇਂ ਮੈਚ ਵਿੱਚ ਅੱਜ ਲਖਨਊ ਸੁਪਰ ਜਾਇੰਟਸ ਦਾ ਸਾਹਮਣਾ ਦਿੱਲੀ ਕੈਪਿਟਲਸ ਨਾਲ ਹੋਵੇਗਾ। ਇਹ ਮੁਕਾਬਲਾ ਲਖਨਊ ਦੇ ਭਾਰਤ ਰਤਨ ਸ਼੍ਰੀ ਅਟਲ ਬਿਹਾਰੀ ਵਾਜਪੇਈ (ਇਕਾਨਾ) ਸਟੇਡੀਅਮ ਵਿੱਚ ਸ਼ਾਮ 7.30 ਵਜੇ ਤੋਂ ਖੇਡਿਆ ਜਾਵੇਗਾ। ਮੈਚ ਲਈ ਟਾਸ 7 ਵਜੇ ਹੋਵੇਗਾ। ਲਖਨਊ ਦਾ ਇਹ 17ਵੇਂ ਸੀਜ਼ਨ ਵੀਚ ਪੰਜਵਾਂ ਮੈਚ ਹੋਵੇਗਾ। LSG ਦੇ ਕੋਲ 4 ਮੈਚਾਂ ਵਿੱਚੋਂ 3 ਜਿੱਤ ਤੇ 1 ਹਾਰ ਨਾਲ 6 ਪੁਆਇੰਟ ਹਨ। ਟੀਮ ਪੁਆਇੰਟ ਟੇਬਲ ਵਿੱਚ ਤੀਜੇ ਨੰਬਰ ‘ਤੇ ਹੈ। ਦੂਜੇ ਪਾਸੇ ਦਿੱਲੀ ਦਾ ਇਹ 6ਵਾਂ ਮੈਚ ਹੈ। DC ਦੇ ਕੋਲ 5 ਮੈਚਾਂ ਵਿੱਚ ਮਹਿਜ਼ 1 ਜਿੱਤ ਤੇ 4 ਹਾਰ ਨਾਲ 2 ਪੁਆਇੰਟ ਹਨ। ਟੀਮ ਪੁਆਇੰਟ ਟੇਬਲ ਵਿੱਚ 10ਵੇਂ ਨੰਬਰ ‘ਤੇ ਹੈ।
ਜੇਕਰ ਇੱਥੇ ਦੋਹਾਂ ਟੀਮਾਂ ਵਿਚਾਲੇ ਹੈੱਡ ਟੁ ਹੈੱਡ ਦੀ ਗੱਲ ਕੀਤੀ ਜਾਵੇ ਤਾਂ ਲਖਨਊ ਸੁਪਰ ਜਾਇੰਟਸ ਤੇ ਦਿੱਲੀ ਕੈਪਿਟਲਸ ਦੇ ਵਿਚਾਲੇ IPL ਵਿੱਚ ਹੁਣ ਤੱਕ 3 ਮੈਚ ਖੇਡੇ ਗਏ। ਸਾਰਿਆਂ ਮੈਚਾਂ ਵਿੱਚ ਲਖਨਊ ਨੂੰ ਜਿੱਤ ਮਿਲੀ। ਲਖਨਊ ਵਿੱਚ ਦੋਨੋਂ ਟੀਮਾਂ ਦੇ ਵਿਚਾਲੇ ਸਿਰਫ਼ ਇੱਕ ਮੈਚ ਖੇਡਿਆ ਗਿਆ, ਜਿਸ ਵਿੱਚ ਘਰੇਲੂ ਟੀਮ ਨੂੰ 50 ਦੌੜਾਂ ਨਾਲ ਜਿੱਤ ਮਿਲੀ।
ਇਹ ਵੀ ਪੜ੍ਹੋ: ਸ੍ਰੀ ਮੁਕਤਸਰ ਸਾਹਿਬ-ਬਠਿੰਡਾ ਮਾਰਗ ‘ਤੇ ਦਰੱਖਤ ਨਾਲ ਟਕਰਾਈ ਕਾਰ, ਮਾਂ-ਪੁੱਤ ਸਣੇ 4 ਦੀ ਮੌ.ਤ
ਇਸ ਸੀਜ਼ਨ ਵਿੱਚ ਲਖਨਊ ਦੀ ਸ਼ੁਰੂਆਤ ਵਧੀਆ ਨਹੀਂ ਰਹੀ। ਟੀਮ ਨੂੰ ਆਪਣੇ ਪਹਿਲੇ ਮੈਚ ਵਿੱਚ ਰਾਜਸਥਾਨ ਰਾਇਲਜ਼ ਦੇ ਖਿਲਾਫ਼ ਹਾਰ ਦਾ ਸਾਹਮਣਾ ਕਰਨਾ ਪਿਆ। ਇਸਦੇ ਬਾਅਦ ਟੀਮ ਨੇ ਪਿਛਲੇ ਤਿੰਨ ਮੁਕਾਬਲੇ ਲਗਾਤਾਰ ਜਿੱਤੇ। ਉੱਥੇ ਹੀ ਦੂਜੇ ਪਾਸੇ ਇਸ ਸੀਜ਼ਨ ਵਿੱਚ ਦਿੱਲੀ ਕੈਪਿਟਲਸ ਦਾ ਖਰਾਬ ਪ੍ਰਦਰਸ਼ਨ ਜਾਰੀ ਹੈ। ਟੀਮ ਪੰਜ ਵਿੱਚੋਂ ਸਿਰਫ਼ ਇੱਕ ਮੈਚ ਜਿੱਤ ਸਕੀ। ਟੀਮ ਨੂੰ ਪੰਜਾਬ ਕਿੰਗਜ਼, ਰਾਜਸਥਾਨ ਰਾਇਲਜ਼, ਕੋਲਕਾਤਾ ਨਾਈਟ ਰਾਈਡਰਜ਼ ਤੇ ਮੁੰਬਈ ਇੰਡੀਅਨਜ਼ ਦੇ ਖਿਲਾਫ਼ ਹਾਰ ਦਾ ਸਾਹਮਣਾ ਕਰਨਾ ਪਿਆ। DC ਨੂੰ ਇਕਲੌਤੀ ਜਿੱਤ ਚੇੱਨਈ ਸੁਪਰਕਿੰਗਜ਼ ਦੇ ਖਿਲਾਫ਼ ਮਿਲੀ।
ਲਖਨਊ ਦੀ ਪਿਚ ‘ਤੇ IPL ਵਿੱਚ ਸਪਿਨਰ ਹੀ ਹਾਵੀ ਰਹੇ। ਇੱਥੇ ਘੱਟ ਸਕੋਰ ਵਾਲੇ ਮੈਚ ਦੇਖਣ ਨੂੰ ਮਿਲੇ ਤੇ ਬੱਲੇਬਾਜ਼ਾਂ ਨੂੰ ਦੌੜਾਂ ਬਣਾਉਣ ਵਿੱਚ ਬਹੁਤ ਜ਼ਿਆਦਾ ਮੁਸ਼ਕਿਲ ਹੋਈ। ਇੱਥੇ ਹੁਣ ਤੱਕ 9 IPL ਮੈਚ ਖੇਡੇ ਗਏ। ਇੱਥੋਂ ਦਾ ਸਭ ਤੋਂ ਵੱਧ ਸਕੋਰ 199 ਹੈ, ਜੋ LSG ਨੇ ਇਸੇ ਸਾਲ ਪੰਜਾਬ ਕਿੰਗਜ਼ ਦੇ ਖਿਲਾਫ਼ ਬਣਾਇਆ ਸੀ।
ਟੀਮਾਂ ਦੀ ਸੰਭਾਵਿਤ ਪਲੇਇੰਗ-11
ਦਿੱਲੀ ਕੈਪਿਟਲਸ:ਰਿਸ਼ਭ ਪੰਤ (ਕਪਤਾਨ ਅਤੇ ਵਿਕਟਕੀਪਰ), ਪ੍ਰਿਥਵੀ ਸ਼ਾਅ, ਡੇਵਿਡ ਵਾਰਨਰ, ਅਕਸ਼ਰ ਪਟੇਲ, ਅਭਿਸ਼ੇਕ ਪੋਰੇਲ, ਜੇ ਰਿਚਰਡਸਨ, ਖਲੀਲ ਅਹਿਮਦ, ਟ੍ਰਿਸਟਨ ਸਟੱਬਸ, ਐਨਰਿਕ ਨੌਰਟਜੇ, ਲਲਿਤ ਯਾਦਵ, ਇਸ਼ਾਂਤ ਸ਼ਰਮਾ।
ਲਖਨਊ ਸੁਪਰ ਜਾਇੰਟਸ: ਕੇਐੱਲ ਰਾਹੁਲ (ਕਪਤਾਨ ਅਤੇ ਵਿਕਟਕੀਪਰ), ਦੀਪਕ ਹੁੱਡਾ, ਮਾਰਕਸ ਸਟੋਇਨਿਸ, ਆਯੂਸ਼ ਬਡੋਨੀ, ਕਵਿੰਟਨ ਡੀ ਕਾਕ, ਨਿਕੋਲਸ ਪੂਰਨ, ਕ੍ਰੁਣਾਲ ਪੰਡਯਾ, ਰਵੀ ਬਿਸ਼ਨੋਈ, ਯਸ਼ ਠਾਕੁਰ, ਨਵੀਨ-ਉਲ-ਹੱਕ, ਮੋਹਸਿਨ ਖਾਨ।
ਵੀਡੀਓ ਲਈ ਕਲਿੱਕ ਕਰੋ -: