ਇੰਡਿਅਨ ਪ੍ਰੀਮਿਅਰ ਲੀਗ 2024 ਵਿੱਚ ਅੱਜ ਡਬਲ ਹੈੱਡਰ ਖੇਡਿਆ ਜਾਵੇਗਾ। ਦਿਨ ਦਾ ਦੂਜਾ ਮੁਕਾਬਲਾ ਲਖਨਊ ਸੁਪਰ ਜਾਇੰਟਸ ਤੇ ਗੁਜਰਾਤ ਟਾਇਟਨਸ ਦੇ ਵਿਚਾਲੇ ਖੇਡਿਆ ਜਾਵੇਗਾ। ਮੈਚ ਲਖਨਊ ਦੇ ਭਾਰਤ ਰਤਨ ਸ਼੍ਰੀ ਅਟਲ ਬਿਹਾਰੀ ਵਾਜਪੇਈ ਕ੍ਰਿਕਟ ਸਟੇਡੀਅਮ (ਇਕਾਨਾ) ਵਿੱਚ ਸ਼ਾਮ 7.30 ਵਜੇ ਤੋਂ ਖੇਡਿਆ ਜਾਵੇਗਾ। ਇਸ ਮੈਚ ਲਈ ਟਾਸ ਸ਼ਾਮ 7 ਵਜੇ ਹੋਵੇਗਾ। ਲਖਨਊ ਦਾ ਇਹ ਚੌਥਾ ਤੇ ਗੁਜਰਾਤ ਦਾ ਪੰਜਵਾਂ ਮੈਚ ਹੋਵੇਗਾ। ਇਸ ਸੀਜ਼ਨ ਵਿੱਚ ਲਖਨਊ ਨੂੰ 3 ਵਿੱਚੋਂ 2 ਮੈਚਾਂ ਵਿੱਚ ਜਿੱਤ ਤੇ ਇੱਕ ਵਿੱਚ ਹਾਰ ਮਿਲੀ ਹੈ। ਦੂਜੇ ਪਾਸੇ ਗੁਜਰਾਤ ਨੇ 4 ਵਿੱਚੋਂ 2 ਮੈਚ ਜਿੱਤੇ ਅਤੇ 2 ਮੈਚ ਹਾਰੇ ਹਨ।
ਜੇਕਰ ਇੱਥੇ ਹੈੱਡ ਟੁ ਹੈੱਡ ਦੀ ਗੱਲ ਕੀਤੀ ਜਾਵੇ ਤਾਂ ਲਖਨਊ ਸੁਪਰ ਜਾਇੰਟਸ ਤੇ ਗੁਜਰਾਤ ਟਾਇਟਨਸ ਦੇ ਵਿਚਾਲੇ IPL ਵਿੱਚ ਹੁਣ ਤੱਕ 4 ਮੈਚ ਖੇਡੇ ਗਏ। ਇਨ੍ਹਾਂ ਸਾਰਿਆਂ ਵਿੱਚ ਗੁਜਰਾਤ ਨੂੰ ਜਿੱਤ ਮਿਲੀ ਹੈ। ਲਖਨਊ ਦੇ ਹੋਮ ਗ੍ਰਾਊਂਡ ‘ਤੇ ਸਿਰਫ਼ ਇੱਕ ਮੁਕਾਬਲਾ ਖੇਡਿਆ ਗਿਆ ਹੈ। ਇਸ ਵਿੱਚ ਗੁਜਰਾਤ ਨੂੰ 7 ਦੌੜਾਂ ਨਾਲ ਜਿੱਤ ਮਿਲੀ। ਦੱਸ ਦੇਈਏ ਕਿ ਇਸ ਸੀਜ਼ਨ ਵਿੱਚ ਲਖਨਊ ਦੀ ਸ਼ੁਰੂਆਤ ਵਧੀਆ ਨਹੀਂ ਰਹੀ। ਟੀਮ ਨੂੰ ਪਹਿਲੇ ਮੈਚ ਵਿੱਚ ਰਾਜਸਥਾਨ ਰਾਇਲਜ਼ ਦੇ ਖਿਲਾਫ਼ ਹਾਰ ਦਾ ਸਾਹਮਣਾ ਕਰਨਾ ਪਿਆ। ਟੀਮ ਨੇ ਕਮਬੈਕ ਕਰਦੇ ਹੋਏ ਪਿਛਲੇ ਦੋਨੋ ਮੁਕਾਬਲੇ ਜਿੱਤੇ। ਮਿਡਲ ਆਰਡਰ ਬੈਟਰ ਨਿਕੋਲਸ ਪੂਰਨ ਟੀਮ ਦੇ ਟਾਪ ਸਕੋਰਰ ਹਨ।
ਉੱਥੇ ਹੀ ਦੂਹੇ ਪਾਸੇ ਗੁਜਰਾਤ ਦੀ ਟੀਮ ਇਸ ਸੀਜ਼ਨ ਦੀ ਸ਼ੁਰੂਆਤ ਮੁੰਬਈ ਇੰਡੀਅਨਜ਼ ਨੂੰ ਹਰਾ ਕੇ ਕੀਤੀ ਸੀ। ਟੀਮ ਨੂੰ ਦੂਜੇ ਮੈਚ ਵਿੱਚ ਚੇੱਨਈ ਸੁਪਰ ਕਿੰਗਜ਼ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਤੀਜੇ ਮੈਚ ਵਿੱਚ ਸਨਰਾਈਜ਼ਰਸ ਹੈਦਰਾਬਾਦ ਨੂੰ ਹਰਾਇਆ। ਟੀਮ ਆਪਣੇ ਚੌਥੇ ਮੈਚ ਯਾਨੀ ਕਿ ਪਿਛਲੇ ਮੈਚ ਵਿੱਚ ਪੰਜਾਬ ਕਿੰਗਜ਼ ਤੋਂ 3 ਵਿਕਟਾਂ ਨਾਲ ਹਾਰ ਗਈ ਸੀ। ਜੈਕਟ ਇੱਥੇ ਲਖਨਊ ਦੀ ਪਿਚ ਦੀ ਗੱਲ ਕੀਤੀ ਜਾਵੇ ਤਾਂ ਇਸ ਪਿਚ ‘ਤਏ ਸਪਿਨਰ ਹਾਵੀ ਰਹੇ। ਇੱਥੇ ਲੋਅ ਸਕੋਰਿੰਗ ਮੈਚ ਦੇਖਣ ਨੂੰ ਮਿਲੇ ਤੇ ਬੱਲੇਬਾਜ਼ਾਂ ਨੂੰ ਦੌੜਾਂ ਬਣਾਉਣ ਵਿੱਚ ਬਹੁਤ ਜ਼ਿਆਦਾ ਮੁਸ਼ਕਿਲ ਹੋਈ। ਹੁਣ ਤੱਕ ਇੱਥੇ ਕੁੱਲ 8 IPL ਮੈਚ ਖੇਡੇ ਗਏ ਹਨ।
ਟੀਮਾਂ ਦੀ ਸੰਭਾਵਿਤ ਪਲੇਇੰਗ-11
ਲਖਨਊ ਸੁਪਰ ਜਾਇੰਟਸ: ਕੇਐੱਲ ਰਾਹੁਲ(ਕਪਤਾਨ& ਵਿਕਟਕੀਪਰ), ਕਵਿੰਟਨ ਡੀ ਕਾਕ, ਦੇਵਦੱਤ ਪਡਿਕਲ, ਨਿਕੋਲਸ ਪੂਰਨ, ਮਾਰਕਸ ਸਟੋਇਨਿਸ, ਆਯੂਸ਼ ਬਡੋਨੀ, ਕ੍ਰੁਨਾਲ ਪੰਡਯਾ, ਰਵੀ ਬਿਸ਼ਨੋਈ, ਯਸ਼ ਠਾਕੁਰ, ਮਯੰਕ ਯਾਦਵ ਤੇ ਨਵੀਨ-ਉਲ-ਹੱਕ।
ਗੁਜਰਾਤ ਟਾਇਟਨਸ: ਸ਼ੁਭਮਨ ਗਿੱਲ(ਕਪਤਾਨ), ਰਿਧੀਮਾਨ ਸਾਹਾ, ਸਾਈ ਸੁਦਰਸ਼ਨ, ਕੇਨ ਵਿਲੀਅਮਸਨ, ਵਿਜੇ ਸ਼ੰਕਰ, ਅਜਮਤੁਲਾਹ ਓਮਰਜਈ, ਰਾਹੁਲ ਤੇਵਤਿਆ, ਰਾਸ਼ਿਦ ਖਾਨ, ਨੂਰ ਅਹਿਮਦ, ਉਮੇਸ਼ ਯਾਦਵ ਤੇ ਦਰਸ਼ਨ ਨਾਲਕੰਡੇ।
ਵੀਡੀਓ ਲਈ ਕਲਿੱਕ ਕਰੋ -: