ਮਨੁ ਭਾਕਰ ਨੇ ਪੈਰਿਸ ਓਲੰਪਿਕ ਵਿੱਚ ਭਾਰਤ ਨੂੰ ਪਹਿਲਾ ਮੈਡਲ ਦਿਵਾਇਆ ਹੈ। ਭਾਰਤ ਦੀ ਸਟਾਰ ਸ਼ੂਟਰ ਮਨੁ ਭਾਕਰ ਨੇ ਇਹ ਮੈਡਲ 10 ਮੀਟਰ ਏਅਰ ਪਿਸਟਲ ਈਵੈਂਟ ਵਿੱਚ ਜਿੱਤਿਆ। ਮਨੁ ਇਸਦੇ ਨਾਲ ਹੀ ਓਲੰਪਿਕ ਮੈਡਲ ਜਿੱਤਣ ਵਾਲੀ ਭਾਰਤ ਦੀ ਪਹਿਲੀ ਮਹਿਲਾ ਸ਼ੂਟਰ ਬਣ ਗਈ ਹੈ। ਮਨੁ ਭਾਕਰ ਨੇ ਦੱਸਿਆ ਕਿ ਇਹ ਮੈਡਲ ਜਿੱਤਣ ਵਿੱਚ ‘ਗੀਤਾ’ ਨੇ ਉਸਦੀ ਕਿਸ ਤਰ੍ਹਾਂ ਮਦਦ ਕੀਤੀ। ਮਨੁ ਭਾਕਰ ਨੇ ਦੱਸਿਆ ਕਿ ਜਦੋਂ ਮੈਂ ਆਖਰੀ ਸ਼ਾਟਸ ਖੇਡ ਰਹੀ ਸੀ ਤਾਂ ਮੇਰਾ ਫੋਕਸ ਕਲੀਅਰ ਸੀ। ਮੈਂ ਗੀਤਾ ਪੜ੍ਹਦੀ ਰਹੀ ਹਾਂ। ਆਖਰੀ ਸ਼ਾਟ ਦੇ ਸਮੇਂ ਮੇਰੇ ਦਿਮਾਗ ਵਿੱਚ ਚੱਲ ਰਿਹਾ ਸੀ ਕਿ ਕਰਮ ‘ਤੇ ਫੋਕਸ ਕਰੋ, ਰਿਜ਼ਲਟ ਦੀ ਚਿੰਤਾ ਨਾ ਕਰੋ।
ਮਨੁ ਭਾਕਰ ਨੇ ਇੱਕ ਦਿਨ ਪਹਿਲਾਂ ਯਾਨੀ ਕਿ ਸ਼ਨੀਵਾਰ ਨੂੰ ਫਾਈਨਲ ਵਿੱਚ ਜਗ੍ਹਾ ਬਣਾਈ ਸੀ। ਫਾਈਨਲ ਐਤਵਾਰ ਨੂੰ ਹੋਇਆ। ਇਸ ਇੰਤਜ਼ਾਰ ਬਾਰੇ ਮਨੁ ਭਾਕਰ ਨੇ ਕਿਹਾ ਕਿ ਜਦੋਂ ਕੁਆਲੀਫਿਕੇਸ਼ਨ ਖਤਮ ਹੋ ਗਏ ਤਾਂ ਫਾਈਨਲ ਦਾ ਇੰਤਜ਼ਾਰ ਹੋਣ ਲੱਗਿਆ। ਮੈਨੂੰ ਸਵੇਰ ਦਾ ਬੇਸਬਰੀ ਨਾਲ ਇੰਤਜ਼ਾਰ ਸੀ। ਇਹ ਇੰਤਜ਼ਾਰ ਖਤਮ ਨਹੀਂ ਹੋ ਰਿਹਾ ਸੀ। ਹਰ ਸਮੇਂ ਫਾਈਨਲ ਦਿਮਾਗ ਵਿੱਚ ਸੀ। ਚੰਗੀ ਗੱਲ ਇਹ ਹੈ ਕਿ ਆਸ-ਪਾਸ ਬਹੁਤ ਸਾਰੇ ਭਾਰਤੀ ਸਨ। ਇਸ ਨਾਲ ਥੋੜ੍ਹਾ ਦਬਾਅ ਘੱਟ ਹੋਇਆ।
ਇਹ ਵੀ ਪੜ੍ਹੋ: ਮੰਦਭਾਗੀ ਖਬਰ, ਕੈਨੇਡਾ ‘ਚ 3 ਪੰਜਾਬੀਆਂ ਦੀ ਸੜਕ ਹਾਦਸੇ ‘ਚ ਹੋਈ ਦਰਦਨਾਕ ਮੌਤ
ਦੱਸ ਦੇਈਏ ਕਿ ਆਪਣਾ ਦੂਜਾ ਓਲੰਪਿਕ ਖੇਡ ਰਹੀ ਮਨੁ ਭਾਕਰ ਨੇ ਕਿਹਾ ਕਿ ਦੇਸ਼ ਦੇ ਲਈ ਮੈਡਲ ਜਿੱਤ ਕੇ ਵਧੀਆ ਲੱਗ ਰਿਹਾ ਹੈ। ਇਸ ਸਮੇਂ ਉਹ ਸਾਰੇ ਲੋਕ ਯਾਦ ਆ ਰਹੇ ਹਨ, ਜਿਨ੍ਹਾਂ ਨੇ ਇਸ ਸਫ਼ਰ ਵਿੱਚ ਮੇਰਾ ਸਾਥ ਦਿੱਤਾ। ਮਨੁ ਨੇ ਇਹ ਵੀ ਕਿਹਾ ਕਿ ਹਾਲੇ ਤਾਂ ਇਹ ਸ਼ੁਰੂਆਤ ਹੈ, ਅੱਗੇ ਹੋਰ ਮੈਡਲ ਆਉਣਗੇ। ਆਪਣੇ ਪ੍ਰਦਰਸ਼ਨ ‘ਤੇ ਮਨੁ ਭਾਕਰ ਨੇ ਕਿਹਾ ਕਿ ਫਾਈਨਲ ਵਿੱਚ ਸਖਤ ਮੁਕਾਬਲਾ ਖੇਡਿਆ। ਖਿਸ਼ੀ ਦੀ ਗੱਲ ਹੈ ਕਿ ਮੈਂ ਵਧੀਆ ਖੇਡੀ। ਮੈਂ ਪੂਰੇ ਉਤਸ਼ਾਹ ਨਾਲ ਮੁਕਾਬਲੇ ਵਿੱਚ ਉਤਰੀ ਤੇ ਖੁਦ ‘ਤੇ ਦਬਾਅ ਨਹੀਂ ਆਉਣ ਦਿੱਤਾ। ਪਰ ਇਹ ਹਾਲੇ ਸ਼ੁਰੂਆਤ ਹੈ। ਮੈਂ ਅੱਗੇ ਵੀ ਵਧੀਆ ਪਰਫਾਰਮ ਕਰਾਂਗੀ। ਮੈਂ ਦੱਸ ਨਹੀਂ ਸਕਦੀ ਕਿ ਇਸ ਜਿੱਤ ਨਾਲ ਮੈਂ ਕਿੰਨੀ ਖੁਸ਼ ਹਾਂ। ਜਿਸਨੂੰ ਬਿਆਨ ਕਰਨ ਅਪੁਨਾ ਬਹੁਤ ਮੁਸ਼ਕਿਲ ਹੈ।
ਵੀਡੀਓ ਲਈ ਕਲਿੱਕ ਕਰੋ -: