ਆਸਟ੍ਰੇਲੀਆਈ ਟੀਮ ਦੇ ਵਿਕਟਕੀਪਰ-ਬੱਲੇਬਾਜ ਮੈਥਿਊ ਵੇਡ ਨੇ ਰੈੱਡ ਬਾਲ ਕ੍ਰਿਕਟ ਤੋਂ ਆਪਣੇ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਵੇਡ ਸ਼ੇਫੀਲਡ ਸ਼ੀਲਡ ਦੇ ਮੌਜੂਦਾ ਸੈਸ਼ਨ ਵਿੱਚ 21 ਤੋਂ 25 ਮਾਰਚ ਤੱਕ ਹੋਣ ਵਾਲੇ ਫਾਈਨਲ ਮੁਕਾਬਲੇ ਵਿੱਚ ਤਸਮਾਨੀਆ ਦੀ ਟੀਮ ਨਾਲ ਆਪਣਾ ਆਖਰੀ ਫਰਸਟ ਕਲਾਸ ਮੈਚ ਖੇਡਣ ਮੈਦਾਨ ‘ਤੇ ਉਤਰਨਗੇ। ਇਸ ਮੁਕਾਬਲੇ ਵਿੱਚ ਉਨ੍ਹਾਂ ਦੀ ਟੀਮ ਦਾ ਸਾਹਮਣਾ ਵੈਸਟਰਨ ਆਸਟ੍ਰੇਲੀਆ ਦੀ ਟੀਮ ਨਾਲ ਹੋਵੇਗਾ ਜੋ ਪਰਥ ਦੇ ਮੈਦਾਨ ‘ਤੇ ਖੇਡਿਆ ਜਾਵੇਗਾ। ਇਸ ਫਾਈਨਲ ਮੁਕਾਬਲੇ ਵਿੱਚ ਖੇਡਣ ਕਾਰਨ ਹੀ ਵੇਡ ਆਗਾਮੀ ਇੰਡੀਅਨ ਪ੍ਰੀਮਿਅਰ ਲੀਗ ਦੇ 17ਵੇਂ ਸੀਜਨ ਦੇ ਸ਼ੁਰੂਆਤੀ 2 ਮੈਚਾਂ ਵਿੱਚ ਖੇਡਦੇ ਹੋਏ ਨਹੀਂ ਦਿਖਾਈ ਦੇਣਗੇ ਜਿਸ ਵਿੱਚ ਗੁਜਰਾਤ ਟਾਈਟਨਸ ਟੀਮ ਦਾ ਹਿੱਸਾ ਹੈ।
ਮੈਥਿਊ ਵੇਡ ਨੇ ਆਪਣੇ ਇਸ ਫੈਸਲੇ ਦੇ ਨਾਲ ਇਹ ਗੱਲ ਸਾਫ ਕਰ ਦਿੱਤੀ ਹੈ ਕਿ ਉਹ ਆਸਟ੍ਰੇਲੀਆ ਦੇ ਲਈ ਲਿਮਿਟਿਡ ਓਵਰਾਂ ਦੀ ਕ੍ਰਿਕਟ ਖੇਡਣੀ ਜਾਰੀ ਰੱਖਣਗੇ। ਅਜਿਹੀ ਉਮੀਦ ਜਤਾਈ ਜਾ ਰਹੀ ਹੈ ਕਿ ਜੂਨ ਮਹੀਨੇ ਵਿੱਚ ਹੋਣ ਵਾਲੇ ਟੀ-20 ਵਿਸ਼ਵ ਕੱਪ ਵਿੱਚ ਮੈਥਿਊ ਵੇਡ ਵੀ ਆਸਟ੍ਰੇਲੀਆਈ ਟੀਮ ਦਾ ਹਿੱਸਾ ਹੋਣਗੇ। ਹੋਬਾਰਟ ਵਿੱਚ ਜਨਮ ਲੈਣ ਵਾਲੇ ਵੇਡ ਨੇ 4 ਵਾਰ ਸ਼ੀਲਟ ਖਿਤਾਬ ਜਿੱਤਿਆ ਹੈ, ਜਿਸ ਵਿੱਚ 2 ਵਾਰ ਉਨ੍ਹਾਂ ਦੀ ਕਪਤਾਨੀ ਵਿੱਚ ਇਹ ਕਾਰਨਾਮਾ ਹੋਇਆ ਹੈ। ਹਾਲਾਂਕਿ ਆਪਣੀ ਹੋਮ ਸਟੇਟ ਟੀਮ ਤੋਂ ਖੇਡਦੇ ਹੋਏ ਵੇਡ ਇੱਕ ਵਾਰ ਵੀ ਇਸ ਟ੍ਰਾਫੀ ਨੂੰ ਜਿੱਤਣ ਵਿੱਚ ਕਾਮਯਾਬ ਨਹੀਂ ਹੋ ਸਕੇ ਹਨ।
ਇਸ ਸਬੰਧੀ ਵੇਡ ਦੇ ਬਿਆਨ ਵਿੱਚ ਉਨ੍ਹਾਂ ਨੇ ਇਸ ਫੈਸਲੇ ਨੂੰ ਲੈ ਕੇ ਕਿਹਾ ਕਿ ਮੈਂ ਸਭ ਤੋਂ ਪਹਿਲਾਂ ਆਪਣੇ ਪਰਿਵਾਰ, ਪਤਨੀ ਤੇ ਬੱਚਿਆਂ ਨੂੰ ਧੰਨਵਾਦ ਦੇਣਾ ਚਾਹੁੰਦਾ ਹਾਂ। ਮੈਂ ਕ੍ਰਿਕਟ ਦੇ ਲੰਬੇ ਫਾਰਮੈਟ ਦੀਆਂ ਚੁਣੌਤੀਆਂ ਦਾ ਬਹੁਤ ਆਨੰਦ ਲਿਆ ਹੈ। ਮੈਂ ਵ੍ਹਾਈਟ-ਬਾਲ ਕ੍ਰਿਕਟ ਜਾਰੀ ਰੱਖਾਂਗਾ, ਪਰ ਮੇਰੇ ਕਰੀਅਰ ਦਾ ਸਭ ਤੋਂ ਯਾਦਗਾਰ ਪਲ ਹਮੇਸ਼ਾ ਜਦੋਂ ਮੈਂ ਬੈਗੀ ਗ੍ਰੀਨ ਕੈਪ ਪਾ ਕੇ ਆਪਣੇ ਦੇਸ਼ ਦੇ ਲਈ ਖੇਡਣ ਉਤਰਦਾ ਸੀ ਰਹੇਗਾ।
ਦੱਸ ਦੇਈਏ ਕਿ ਆਸਟ੍ਰੇਲੀਆ ਵੱਲੋਂ ਮੈਥਿਊ ਵੇਡ ਨੂੰ 36 ਟੈਸਟ ਮੈਚ ਖੇਡਣ ਦਾ ਮੌਕਾ ਮਿਲਿਆ ਜੋ ਉਨ੍ਹਾਂ ਨੇ ਸਾਲ 2012 ਤੋਂ ਲੈ ਕੇ 2021 ਦੇ ਵਿਚਾਲੇ ਖੇਡੇ। ਇਸ ਦੌਰਾਨ ਵੇਡ ਨੇ 29.87 ਦੀ ਔਸਤ ਨਾਲ 1613 ਦੌੜਾਂ ਬਣਾਈਆਂ ਹਨ। ਵੇਡ ਦੇ ਨਾਮ ਟੈਸਟ ਕ੍ਰਿਕਟ ਵਿੱਚ 4 ਸੈਂਕੜੇ ਤੇ 5 ਅਰਧ ਸੈਂਕੜੇ ਦਰਜ ਹਨ। ਉੱਥੇ ਹੀ ਵੇਡ ਨੇ ਫਰਸਟ ਕਲਾਸ ਕ੍ਰਿਕਟ ਵਿੱਚ 165 ਮੈਚਾਂ ਵਿੱਚ 9183 ਦੌੜਾਂ 40.81 ਦੀ ਔਸਤ ਨਾਲ ਦੌੜਾਂ ਬਣਾਈਆਂ ਹਨ । ਵੇਡ ਸ਼ੇਫੀਲਡ ਸ਼ੀਲਡ ਫਾਈਨਲ ਮੁਕਾਬਲੇ ਦੇ ਖਤਮ ਹੋਣ ਦੇ ਤੁਰੰਤ ਬਾਅਦ ਆਈਪੀਐੱਲ ਦੇ 17ਵੇਂ ਸੀਜਨ ਵਿੱਚ ਗੁਜਰਾਤ ਟਾਈਟਨਸ ਟੀਮ ਨਾਲ ਜੁੜ ਜਾਣਗੇ। ਜਿਸ ਵਿੱਚ ਉਨ੍ਹਾਂ ਦੇ ਪਹਿਲੇ 2 ਮੁਕਾਬਲਿਆਂ ਵਿੱਚ ਮੌਜੂਦ ਨਾ ਹੋਣਾ ਤੈਅ ਮੰਨਿਆ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: