IPL ਵਿੱਚ ਅੱਜ ਡਬਲ ਹੈੱਡਰ ਯਾਨੀ ਕਿ ਦੋ ਮੁਕਾਬਲੇ ਖੇਡੇ ਜਾਣਗੇ। ਐਤਵਾਰ ਦਾ ਪਹਿਲਾ ਮੁਕਾਬਲਾ ਮੁੰਬਈ ਇੰਡੀਅਨਜ਼ ਤੇ ਦਿੱਲੀ ਕੈਪਿਟਲਜ਼ ਦੇ ਵਿਚਾਲੇ ਹੋਵੇਗਾ। ਇਹ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਦੁਪਹਿਰ 3.30 ਵਜੇ ਤੋਂ ਖੇਡਿਆ ਜਾਵੇਗਾ। ਇਸ ਮੈਚ ਲਈ ਟਾਸ 3 ਵਜੇ ਹੋਵੇਗਾ। ਮੁੰਬਈ ਇੰਡੀਅਨਜ਼ ਇਸ ਸੀਜ਼ਨ ਵਿੱਚ ਇੱਕ ਵੀ ਮੈਚ ਨਹੀਂ ਖੇਡ ਸਕੀ ਹੈ,ਜਦਕਿ ਦਿੱਲੀ ਮੀ ਇਕਲੌਤੀ ਜਿੱਤ ਚੇੱਨਈ ਦੇ ਖਿਲਾਫ਼ ਵਿਸ਼ਾਖਾਪਟਨਮ ਵਿੱਚ 20 ਦੌੜਾਂ ਨਾਲ ਮਿਲੀ। ਪੁਆਇੰਟ ਟੇਬਲ ਵਿੱਚ ਦਿੱਲੀ 9ਵੇਂ ਨੰਬਰ ‘ਤੇ ਅਤੇ ਮੁੰਬਈ ਆਖਰੀ ਪਾਇਦਾਨ ‘ਤੇ ਹੈ। ਸੱਟ ਲੱਗਣ ਕਾਰਨ ਤਿੰਨ ਮਹੀਨਿਆਂ ਤੋਂ ਬਾਹਰ ਚੱਲ ਰਹੇ ਮੁੰਬਈ ਇੰਡੀਅਨਜ਼ ਦੇ ਬੱਲੇਬਾਜ਼ ਸੂਰਿਆਕੁਮਾਰ ਯਾਦਵ ਵਾਪਸੀ ਦੇ ਲਈ ਤਿਆਰ ਹਨ।
ਜੇਕਰ ਇੱਥੇ ਦੋਹਾਂ ਟੀਮਾਂ ਦੇ ਹੈੱਡ ਟੁ ਹੈੱਡ ਦੀ ਗੱਲ ਕੀਤੀ ਜਾਵੇ ਤਾਂ ਮੁੰਬਈ ਇੰਡੀਅਨਜ਼ ਦਾ ਪਲੜਾ ਭਾਰੀ ਹੈ। ਹੁਣ ਤੱਕ IPL ਵਿੱਚ ਦੋਨੋਂ ਟੀਮਾਂ ਦੇ ਵਿਚਾਲੇ ਕੁੱਲ 33 ਮੁਕਾਬਲੇ ਹੇੜੇ ਗਏ ਹਨ। ਇਨ੍ਹਾਂ ਵਿੱਚੋਂ 15 ਮੈਚ ਦਿੱਲੀ ਨੇ ਜਿੱਤੇ ਹਨ ਜਦਕਿ 18 ਮੈਚਾਂ ਵਿੱਚ ਮੁੰਬਈ ਨੂੰ ਜਿੱਤ ਮਿਲੀ ਹੈ। ਉੱਥੇ ਹੀ ਵਾਨਖੇੜੇ ਸਟੇਡੀਅਮ ਵਿੱਚ ਦੋਹਾਂ ਟੀਮਾਂ ਵਿਚਾਲੇ 9 ਮੈਚ ਖੇਡੇ ਗਏ ਹਨ। ਜਿਨ੍ਹਾਂ ਵਿੱਚੋਂ ਮੁੰਬਈ ਇੰਡੀਅਨਜ਼ 6 ਵਾਰ ਤੇ ਦਿੱਲੀ 3 ਵਾਰ ਜਿੱਤੀ ਹੈ।
ਜੇਕਰ ਇੱਥੇ ਮੁੰਬਈ ਇੰਡੀਅਨਜ਼ ਦੀ ਗੱਲ ਕੀਤੀ ਜਾਵੇ ਤਾਂ ਓਪਨਿੰਗ ਵਿੱਚ ਰੋਹਿਤ ਸ਼ਰਮਾ ਤੇ ਈਸ਼ਾਨ ਕਿਸ਼ਨ ਦੋਹਾਂ ਤੋਂ ਵਧੀਆ ਸ਼ੁਰੂਆਤ ਦੀ ਉਮੀਦ ਲਗਾਈ ਜਾ ਰਹੀ ਹੈ, ਪਰ ਕਿਸੇ ਨੇ ਵੀ ਹਾਲੇ ਤੱਕ ਵੱਡਾ ਸਕੋਰ ਨਹੀਂ ਬਣਾਇਆ ਹੈ। ਹਾਲਾਂਕਿ ਮਿਡਲ ਆਰਡਰ ਵਿੱਚ ਤਿਲਕ ਵਰਮਾ ਨੇ ਆਪਣੇ ਪ੍ਰਦਰਸ਼ਨ ਨਾਲ ਇਮਪ੍ਰੈੱਸ ਕੀਤਾ ਹੈ। ਉਹ ਟੀਮ ਦੇ ਟਾਪ ਸਕੋਰਰ ਹਨ। ਉੱਥੇ ਹੀ ਦੂਜੇ ਪਾਸੇ ਜੇਕਰ ਦਿੱਲੀ ਦੀ ਟੀਮ ਦੀ ਗੱਲ ਕੀਤੀ ਜਾਵੇ ਤਾਂ ਵਾਪਸੀ ਕਰਨ ਵਾਲੇ ਕਪਤਾਨ ਰਿਸ਼ਭ ਪੰਤ ਨੇ ਲਗਾਤਾਰ ਦੋ ਅਰਧ ਸੈਂਕੜੇ ਦੇ ਨਾਲ ਸ਼ਾਨਦਾਰ ਫਾਰਮ ਦਿਖਾਇਆ ਹੈ, ਪਰ ਉਨ੍ਹਾਂ ਨੂੰ ਬੱਲੇਬਾਜ਼ਾਂ ਵਿੱਚ ਦੂਜੇ ਬੱਲੇਬਾਜ਼ਾਂ ਦਾ ਸਾਥ ਨਹੀਂ ਮਿਲ ਰਿਹਾ।
ਵਾਨਖੇੜੇ ਸਟੇਡੀਅਮ ਦੀ ਪਿਚ ਆਮ ਤੌਰ ‘ਤੇ ਗੇਂਦਬਾਜ਼ਾਂ ਦੀ ਤੁਲਨਾ ਵਿੱਚ ਬੱਲੇਬਾਜ਼ਾਂ ਦੇ ਲਈ ਜ਼ਿਆਦਾ ਮਦਦਗਾਰ ਸਾਬਿਰ ਹੁੰਦੀ ਹੈ। ਇੱਥੇ ਹਾਈ ਸਕੋਰਿੰਗ ਮੈਚ ਦੇਖਣ ਨੂੰ ਮਿਲਦਾ ਹੈ। ਇਸ ਵਿਕਟ ‘ਤੇ ਪੇਸਰਾਂ ਨੂੰ ਵੀ ਮਦਦ ਮਿਲਦੀ ਹੈ। ਖਾਸ ਤੌਰ ‘ਤੇ ਨਵੀਏ ਗੇਂਦ ਨਾਲ ਇੱਥੇ ਸਵਿੰਗ ਤੇ ਉਛਾਲ ਵਧੀਆ ਮਿਲਦਾ ਹੈ। ਇੱਥੇ ਹੁਣ ਤੱਕ IPL ਦੇ 110 ਮੈਚ ਖੇਡੇ ਗਏ ਹਨ। 50 ਮੈਚ ਵਿੱਚ ਪਹਿਲੀ ਇਨਿੰਗ ਵਿੱਚ ਬੱਲੇਬਾਜ਼ੀ ਕਰਨ ਵਾਲੀ ਟੀਮ ਤੇ 60 ਵਿੱਚ ਚੇਜ ਕਰਨ ਵਾਲੀ ਟੀਮ ਨੂੰ ਜਿੱਤ ਮਿਲੀ ਹੈ।
ਦੋਹਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11
ਮੁੰਬਈ ਇੰਡੀਅਨਜ਼: ਹਾਰਦਿਕ ਪੰਡਯਾ(ਕਪਤਾਨ), ਰੋਹਿਤ ਸ਼ਰਮਾ, ਈਸ਼ਾਨ ਕਿਸ਼ਨ(ਵਿਕਟਕੀਪਰ), ਸੂਰਿਆਕੁਮਾਰ ਯਾਦਵ, ਤਿਲਕ ਵਰਮਾ, ਰੋਮਾਰਿਓ ਸ਼ੇਫਰਡ, ਟੀਮ ਡੇਵਿਡ, ਪਿਯੂਸ਼ ਚਾਵਲਾ, ਆਕਾਸ਼ ਮਧਵਾਲ, ਜੋਰਾਲਡ ਕੂਟਜੀ ਤੇ ਜਸਪ੍ਰੀਤ ਬੁਮਰਾਹ।
ਦਿੱਲੀ ਕੈਪਿਟਲਸ: ਰਿਸ਼ਭ ਪੰਤ(ਵਿਕਟਕੀਪਰ/ਕਪਤਾਨ), ਪ੍ਰਿਥਵੀ ਸ਼ਾ, ਡੇਵਿਡ ਵਾਰਨਰ, ਮਿਚੇਲ ਮਾਰਸ਼, ਟ੍ਰਿਸਟਨ ਸਟਬਸ, ਅਭਿਸ਼ੇਕ ਪੋਰੇਲ, ਅਕਸ਼ਰ ਪਟੇਲ, ਸੁਮਿਤ ਕੁਮਾਰ, ਝਾਏ ਰਿਚਰਡਸਨਮ ਇਸ਼ਾਂਤ ਸ਼ਰਮਾ, ਖਲੀਲ ਅਹਿਮਦ।
ਵੀਡੀਓ ਲਈ ਕਲਿੱਕ ਕਰੋ -: