IPL 2023 ਵਿੱਚ ਐਤਵਾਰ ਨੂੰ ਦੋ ਮੈਚ ਖੇਡੇ ਜਾਣਗੇ । ਅੱਜ ਦਾ ਪਹਿਲਾ ਮੈਚ ਪੰਜ ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਅਤੇ ਦੋ ਵਾਰ ਦੀ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਖੇਡਿਆ ਜਾਵੇਗਾ । ਮੁੰਬਈ ਦੀ ਟੀਮ ਦਿੱਲੀ ਵਿੱਚ ਆਖਰੀ ਮੈਚ ਜਿੱਤ ਕੇ ਇੱਥੇ ਪਹੁੰਚੀ ਹੈ, ਜਦਕਿ ਕੋਲਕਾਤਾ ਨੂੰ ਪਿਛਲੇ ਮੈਚ ਵਿੱਚ ਸਨਰਾਈਜ਼ਰਸ ਹੈਦਰਾਬਾਦ ਖਿਲਾਫ਼ ਹਾਰ ਦਾ ਸਾਹਮਣਾ ਕਰਨਾ ਪਿਆ ਸੀ । ਕੋਲਕਾਤਾ ਨੇ ਹੁਣ ਤੱਕ ਇਸ ਸੀਜ਼ਨ ਵਿੱਚ ਚਾਰ ਮੈਚ ਖੇਡੇ ਹਨ ਅਤੇ ਦੋ ਵਿੱਚ ਜਿੱਤ ਦਰਜ ਕੀਤੀ ਹੈ, ਜਦਕਿ ਦੋ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਦੇ ਨਾਲ ਹੀ ਮੁੰਬਈ ਨੇ ਤਿੰਨ ਮੈਚ ਖੇਡੇ ਹਨ, ਜਿਸ ਵਿੱਚ ਇੱਕ ਜਿੱਤਿਆ ਅਤੇ ਦੋ ਵਿੱਚ ਹਾਰ ਮਿਲੀ ਹੈ ।
ਜੇਕਰ ਇੱਥੇ ਅੰਕੜਿਆਂ ਦੀ ਗੱਲ ਕਰੀਏ ਤਾਂ ਮੁੰਬਈ ਅਤੇ ਕੋਲਕਾਤਾ ਵਿਚਾਲੇ ਹੁਣ ਤੱਕ ਕੁੱਲ 31 ਮੈਚ ਖੇਡੇ ਗਏ ਹਨ । ਮੁੰਬਈ ਨੇ ਇਨ੍ਹਾਂ ਵਿੱਚੋਂ 22 ਮੈਚ ਜਿੱਤੇ ਹਨ, ਜਦਕਿ ਟੀਮ ਨੂੰ 9 ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ । ਦੋਵੇਂ ਟੀਮਾਂ ਵਾਨਖੇੜੇ ਵਿੱਚ 9 ਵਾਰ ਆਹਮੋ-ਸਾਹਮਣੇ ਹੋ ਚੁੱਕੀਆਂ ਹਨ । ਮੁੰਬਈ ਨੇ ਇਨ੍ਹਾਂ ਵਿੱਚੋਂ ਅੱਠ ਮੈਚ ਜਿੱਤੇ ਹਨ, ਜਦਕਿ ਕੋਲਕਾਤਾ ਨੇ ਸਿਰਫ਼ ਇੱਕ ਮੈਚ ਜਿੱਤਿਆ ਹੈ।
ਇਹ ਵੀ ਪੜ੍ਹੋ: ਪੰਜਾਬ ਵਿਧਾਨ ਸਭਾ ਵੱਲੋਂ ਨਵੇਂ ਨਿਯਮ : ਕੋਠੀ ਅਲਾਟ ਹੁੰਦੇ ਹੀ ਮੰਤਰੀਆਂ ਨੂੰ ਛੱਡਣਾ ਪਵੇਗਾ MLA ਫਲੈਟ
ਉੱਥੇ ਹੀ ਜੇਕਰ ਮੁੰਬਈ ਇੰਡੀਅਨਜ਼ ਦੀ ਗੱਲ ਕਰੀਏ ਤਾਂ ਦਿੱਲੀ ਖਿਲਾਫ ਪਿਛਲੇ ਮੈਚ ਵਿੱਚ ਟੀਮ ਦੇ ਬੱਲੇਬਾਜ਼ਾਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ । ਕਪਤਾਨ ਰੋਹਿਤ ਸ਼ਰਮਾ ਨੇ ਅਰਧ ਸੈਂਕੜਾ ਲਗਾ ਕੇ ਫਾਰਮ ਵਿੱਚ ਵਾਪਸੀ ਦੇ ਸੰਕੇਤ ਦਿਖਾ ਦਿੱਤੇ ਸਨ । ਉੱਥੇ ਹੀ ਈਸ਼ਾਨ ਕਿਸ਼ਨ ਅਤੇ ਤਿਲਕ ਵਰਮਾ ਨੇ ਵੀ ਸ਼ਾਨਦਾਰ ਪਾਰੀਆਂ ਖੇਡੀਆਂ ਸਨ । ਟਿਮ ਡੇਵਿਡ ਅਤੇ ਕੈਮਰਨ ਗ੍ਰੀਨ ਨੂੰ ਆਪਣੇ ਨਾਂ ‘ਤੇ ਕਾਇਮ ਰਹਿਣ ਲਈ ਵੱਡੀਆਂ ਪਾਰੀਆਂ ਖੇਡਣੀਆਂ ਪੈਣਗੀਆਂ । ਇਸ ਦੇ ਨਾਲ ਹੀ ਮੁੰਬਈ ਲਈ ਸਭ ਤੋਂ ਵੱਡੀ ਚਿੰਤਾ ਸੂਰਿਆਕੁਮਾਰ ਯਾਦਵ ਦਾ ਫਾਰਮ ਹੈ। ਸੂਰਿਆ ਦਿੱਲੀ ਖਿਲਾਫ ਖਾਤਾ ਵੀ ਨਹੀਂ ਖੋਲ੍ਹ ਸਕਿਆ । ਇਸ ਦੇ ਨਾਲ ਹੀ ਗੇਂਦਬਾਜ਼ੀ ਵੀ ਮੁੰਬਈ ਲਈ ਚਿੰਤਾ ਦਾ ਕਾਰਨ ਬਣੀ ਹੋਈ ਹੈ।
ਉੱਥੇ ਹੀ ਦੂਜੇ ਪਾਸੇ ਕੋਲਕਾਤਾ ਦੀ ਟੀਮ ਦੀ ਗੱਲ ਕਰੀਏ ਤਾਂ ਸਨਰਾਈਜ਼ਰਸ ਹੈਦਰਾਬਾਦ ਨੇ ਉਸ ਦੇ ਖਿਲਾਫ 200+ ਦੌੜਾਂ ਬਣਾਈਆਂ ਸਨ । ਜੇਕਰ ਟੀਮ ਦੇ ਗੇਂਦਬਾਜ਼ਾਂ ਨੂੰ ਮੁੰਬਈ ਖਿਲਾਫ ਜਿੱਤ ਹਾਸਲ ਕਰਨੀ ਹੈ ਤਾਂ ਉਨ੍ਹਾਂ ਨੂੰ ਮਜ਼ਬੂਤ ਬੈਟਿੰਗ ਲਾਈਨਅੱਪ ਦੇ ਸਾਹਮਣੇ ਸਿੱਧੀ ਲਾਈਨ ਲੈਂਥ ਨਾਲ ਗੇਂਦਬਾਜ਼ੀ ਕਰਨੀ ਹੋਵੇਗੀ । ਵਰੁਣ ਚੱਕਰਵਰਤੀ ਅਤੇ ਸੁਨੀਲ ਨਾਰਾਇਣ ਹੈਦਰਾਬਾਦ ਖਿਲਾਫ ਬੇਅਸਰ ਨਜ਼ਰ ਆਏ ਸਨ । ਬੱਲੇਬਾਜ਼ੀ ਵਿੱਚ ਰਹਿਮਾਨੁੱਲਾ ਗੁਰਬਾਜ਼, ਜਗਦੀਸ਼ਨ ਅਤੇ ਵੈਂਕਟੇਸ਼ ਅਈਅਰ ਨੂੰ ਸਿਖਰਲੇ ਕ੍ਰਮ ਵਿੱਚ ਚੰਗੀ ਬੱਲੇਬਾਜ਼ੀ ਕਰਨੀ ਪਵੇਗੀ । ਨਿਤੀਸ਼ ਰਾਣਾ ਨੇ ਪਿਛਲੇ ਮੈਚ ਵਿੱਚ ਧਮਾਕੇਦਾਰ ਪਾਰੀ ਖੇਡੀ ਸੀ ਅਤੇ ਉਹ ਮੁੰਬਈ ਦੇ ਖਿਲਾਫ ਇਸੇ ਤਰ੍ਹਾਂ ਦੀ ਪਾਰੀ ਦੀ ਉਮੀਦ ਕਰਨਗੇ।
ਦੋਨੋਂ ਟੀਮਾਂ ਦੀ ਸੰਭਾਵਿਤ ਪਲੇਇੰਗ ਇਲੈਵਨ
ਮੁੰਬਈ ਇੰਡੀਅਨਜ਼: ਰੋਹਿਤ ਸ਼ਰਮਾ (ਕਪਤਾਨ), ਈਸ਼ਾਨ ਕਿਸ਼ਨ (ਵਿਕਟਕੀਪਰ), ਸੂਰਿਆਕੁਮਾਰ ਯਾਦਵ, ਤਿਲਕ ਵਰਮਾ, ਕੈਮਰਨ ਗ੍ਰੀਨ, ਨੇਹਲ ਵਢੇਰਾ, ਕੁਮਾਰ ਕਾਰਤੀਕੇਯਾ, ਰਾਇਲੀ ਮੈਰੀਡੀਥ/ਜੋਫਰਾ ਆਰਚਰ, ਅਰਸ਼ਦ ਖਾਨ, ਪੀਯੂਸ਼ ਚਾਵਲਾ, ਜੇਸਨ ਬੇਹਰਨਡੋਰਫ।
ਕੋਲਕਾਤਾ ਨਾਈਟ ਰਾਈਡਰਜ਼: ਜੇਸਨ ਰਾਏ, ਐੱਨ ਜਗਦੀਸਨ (ਵਿਕਟਕੀਪਰ), ਨਿਤੀਸ਼ ਰਾਣਾ (ਕਪਤਾਨ), ਰਿੰਕੂ ਸਿੰਘ, ਆਂਦਰੇ ਰਸਲ, ਸੁਨੀਲ ਨਾਰਾਇਣ, ਸ਼ਾਰਦੁਲ ਠਾਕੁਰ, ਉਮੇਸ਼ ਯਾਦਵ, ਸੁਯਸ਼ ਸ਼ਰਮਾ, ਲਾਕੀ ਫਰਗੂਸਨ / ਟਿਮ ਸਾਊਦੀ, ਵਰੁਣ ਚੱਕਰਵਰਤੀ।
ਵੀਡੀਓ ਲਈ ਕਲਿੱਕ ਕਰੋ -: