ਇੰਡੀਅਨ ਪ੍ਰੀਮਿਅਰ ਲੀਗ 2024 ਦੇ 67ਵੇਂ ਮੈਚ ਵਿੱਚ ਅੱਜ ਮੁੰਬਈ ਇੰਡੀਅਨਜ਼ ਦਾ ਸਾਹਮਣਾ ਲਖਨਊ ਸੁਪਰ ਜਾਇੰਟਸ ਨਾਲ ਹੋਵੇਗਾ। ਇਹ ਮੈਚ ਮੁੰਬਈ ਦੇ ਘਰੇਲੂ ਮੈਦਾਨ ਵਾਨਖੇੜੇ ਸਟੇਡੀਅਮ ਵਿੱਚ ਸ਼ਾਮ 7.30 ਵਜੇ ਤੋਂ ਖੇਡਿਆ ਜਾਵੇਗਾ। ਮੈਚ ਲਈ ਟਾਸ ਸ਼ਾਮ 7 ਵਜੇ ਹੋਵੇਗਾ। ਦੋਵੇਂ ਟੀਮਾਂ ਇਸ ਸੀਜ਼ਨ ਵਿੱਚ ਦੂਜੀ ਵਾਰ ਆਹਮੋ-ਸਾਹਮਣੇ ਹੋਣਗੀਆਂ। ਪਿਛਲੇ ਮੈਚ ਵਿੱਚ ਲਖਨਊ ਟੀਮ ਆਪਣੇ ਘਰ ਵਿੱਚ 4 ਵਿਕਟਾਂ ਨਾਲ ਜਿੱਤੀ ਸੀ। ਮੁੰਬਈ ਪਹਿਲਾਂ ਹੀ ਪਲੇਆਫ ਦੀ ਦੌੜ ਵਿੱਚੋਂ ਬਾਹਰ ਹੋ ਚੁੱਕੀ ਹੈ। ਉਥੇ ਹੀ ਲਖਨਊ ਦੇ ਲਈ ਹੁਣ ਵੀ ਥੋੜ੍ਹੀ ਜਿਹੀ ਉਮੀਦ ਬਾਕੀ ਹੈ, ਜਿਸ ਵਿੱਚ ਉਨ੍ਹਾਂ ਨੂੰ ਆਖਰੀ ਮੈਚ ਵਿੱਚ ਜਿੱਤ ਦੇ ਨਾਲ-ਨਾਲ ਦੂਜੇ ਦੇ ਰਿਜ਼ਲਟ ‘ਤੇ ਵੀ ਨਿਰਭਰ ਰਹਿਣਾ ਪਵੇਗਾ। ਮੁੰਬਈ ਦੇ 13 ਮੈਚਾਂ ਵਿੱਚ 4 ਜਿੱਤ ਤੇ 9 ਹਾਰ ਨਾਲ 8 ਅੰਕ ਹਨ। ਟੀਮ ਪੁਆਇੰਟ ਟੇਬਲ ਵਿੱਚ ਸਭ ਤੋਂ ਨੀਚੇ 10ਵੇਂ ਨੰਬਰ ‘ਤੇ ਹੈ। ਉੱਥੇ ਹੀ ਦੂਜੇ ਪਾਸੇ ਲਖਨਊ ਦੇ 13 ਮੈਚਾਂ ਵਿੱਚ 6 ਜਿੱਤ ਤੇ 7 ਹਾਰ ਨਾਲ 12 ਅੰਕ ਹਨ। ਟੀਮ ਪੁਆਇੰਟ ਟੇਬਲ ਵਿੱਚ 7ਵੇਂ ਨੰਬਰ ‘ਤੇ ਹੈ।
ਜੇਕਰ ਇੱਥੇ ਮੁੰਬਈ ਦੀ ਟੀਮ ਦੀ ਗੱਲ ਕੀਤੀ ਜਾਵੇ ਤਾਂ ਉਹ ਪੂਰੇ ਸੀਜ਼ਨ ਫਾਰਮ ਵਿੱਚ ਨਹੀਂ ਦਿਖਾਈ ਦਿੱਤੀ। ਤਿਲਕ ਵਰਮਾ ਟੀਮ ਦੇ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਿਆਂ ਦੀ ਲਿਸਟ ਵਿੱਚ ਟਾਪ ‘ਤੇ ਹਨ। ਉਨ੍ਹਾਂ ਨੇ 13 ਮੈਚਾਂ ਵਿੱਚ 416 ਦੌੜਾਂ ਬਣਾਈਆਂ ਹਨ। ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਟੀਮ ਦੇ ਟਾਪ ਵਿਕਟ ਟੇਕਰ ਹਨ। ਉਨ੍ਹਾਂ ਨੇ 13 ਮੈਚਾਂ ਵਿੱਚ 20 ਵਿਕਟਾਂ ਲਈਆਂ ਹਨ। ਲਖਨਊ ਦੇ ਕਪਤਾਨ ਕੇਐੱਲ ਰਾਹੁਲ ਸ਼ਾਨਦਾਰ ਫਾਰਮ ਵਿੱਚ ਨਹੀਂ ਹਨ, ਪਰ ਟੀਮ ਦੇ ਟਾਪ ਸਕੋਰਰ ਹਨ। ਉਨ੍ਹਾਂ ਨੇ ਹੁਣ ਤੱਕ 465 ਦੌੜਾਂ ਬਣਾਈਆਂ ਹਨ। ਨਵੀਨ ਉਲ ਹੱਕ 12 ਵਿਕਟਾਂ ਦੇ ਨਾਲ ਟੀਮ ਦੇ ਟਾਪ ਵਿਕਟ ਟੇਕਰ ਹਨ। ਨਵੀਨ ਦੇ ਬਾਅਦ ਯਸ਼ ਠਾਕੁਰ ਦੂਜੇ ਨੰਬਰ ‘ਤੇ ਹਨ।
ਜੇਕਰ ਇੱਥੇ ਹੈੱਡ ਟੁ ਹੈੱਡ ਦੀ ਗੱਲ ਕੀਤੀ ਜਾਵੇ ਤਾਂ ਮੁੰਬਈ ਤੇ ਲਖਨਊ ਦੇ ਵਿਚਾਲੇ ਹੁਣ ਤੱਕ 5 IPL ਮੈਚ ਖੇਡੇ ਗਏ ਹਨ। ਇਨ੍ਹਾਂ ਵਿੱਚੋਂ 4 ਮੈਚ ਲਖਨਊ ਤੇ ਮਹਿਜ਼ ਇੱਕ ਮੈਚ ਮੁੰਬਈ ਨੇ ਜਿੱਤਿਆ। ਉੱਥੇ ਹੀ ਦੋਨੋ ਟੀਮਾਂ ਵਾਨਖੇੜੇ ਵਿੱਚ ਇੱਕ ਵਾਰ ਆਹਮੋ-ਸਾਹਮਣੇ ਹੋਈਆਂ ਸਨ ਜਿਸ ਵਿੱਚ 36 ਦੌੜਾਂ ਨਾਲ ਲਖਨਊ ਨੂੰ ਜਿੱਤ ਮਿਲੀ। ਵਾਨਖੇੜੇ ਦੀ ਪਿਚ ਬੈਟਿੰਗ ਫ੍ਰੈਂਡਲੀ ਹੈ। ਇੱਥੇ ਤੇਜ਼ ਗੇਂਦਬਾਜਾਂ ਨੂੰ ਥੋੜੀ ਮਦਦ ਮਿਲਦੀ ਹੈ। ਇੱਥੇ ਹੁਣ ਤੱਕ IPL ਦੇ 115 ਮੈਚ ਖੇਡੇ ਗਏ ਹਨ। 53 ਮੈਚਾਂ ਵਿੱਚ ਪਹਿਲੀ ਇਨਿੰਗ ਵਿੱਚ ਬੈਟਿੰਗ ਕਰਨ ਵਾਲੀ ਟੀਮ ਤੇ 62 ਵਿੱਚ ਚੀਜ ਕਰਨ ਵਾਲੀ ਟੀਮ ਨੂੰ ਜਿੱਤ ਮਿਲੀ ਹੈ।
ਦੋਹਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11
ਮੁੰਬਈ ਇੰਡੀਅਨਜ਼: ਹਾਰਦਿਕ ਪੰਡਯਾ(ਕਪਤਾਨ), ਈਸ਼ਾਨ ਕਿਸ਼ਨ(ਵਿਕਟਕੀਪਰ), ਸੂਰਿਆਕੁਮਾਰ ਯਾਦਵ, ਤਿਲਕ ਵਰਮਾ, ਨੇਹਲ ਵਾਧੇਰਾ, ਟੀਮ ਡੇਵਿਡ, ਨਮਨ ਧੀਰ, ਜੇਰਾਲਡ ਕੂਟਜੀ, ਪੀਯੂਸ਼ ਚਾਵਲਾ, ਨੁਵਾਨ ਥੁਸ਼ਾਰਾ ਤੇ ਜਸਪ੍ਰੀਤ ਬੁਮਰਾਹ।
ਲਖਨਊ ਸੁਪਰ ਜਾਇੰਟਸ: ਕੇਐੱਲ ਰਾਹੁਲ (ਕਪਤਾਨ &ਵਿਕਟਕੀਪਰ), ਕਵਿੰਟਨ ਡੀ ਕਾਕ, ਮਾਰਕਸ ਸਟੋਇਨਿਸ, ਕ੍ਰੁਣਾਲ ਪੰਡਯਾ, ਨਿਕੋਲਸ ਪੂਰਨ, ਦੀਪਕ ਹੁੱਡਾ, ਯੁੱਧਵੀਰ ਸਿੰਘ, ਅਰਸ਼ਦ ਖਾਨ, ਰਵੀ ਬਿਸ਼ਨੋਈ, ਨਵੀਨ-ਉਲ-ਹੱਕ, ਮੋਹਸਿਨ ਖਾਨ।
ਵੀਡੀਓ ਲਈ ਕਲਿੱਕ ਕਰੋ -: