ਇੰਡੀਅਨ ਪ੍ਰੀਮਿਅਰ ਲੀਗ ਵਿੱਚ ਅੱਜ ਮੁੰਬਈ ਇੰਡੀਅਨਜ਼ ਦਾ ਸਾਹਮਣਾ ਰਾਇਲ ਚੈਲੰਜਰਸ ਬੰਗਲੌਰ ਨਾਲ ਹੋਵੇਗਾ। 17ਵੇਂ ਸੀਜ਼ਨ ਦਾ 25ਵਾਂ ਮੁਕਾਬਲਾ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਸ਼ਾਮ 7.30 ਵਜੇ ਤੋਂ ਸ਼ੁਰੂ ਹੋਵੇਗਾ। ਇਸ ਮੁਕਾਬਲੇ ਦਾ ਟਾਸ ਸ਼ਾਮ 7 ਵਜੇ ਹੋਵੇਗਾ। ਮੁੰਬਈ ਦਾ ਇਹ ਪੰਜਵਾਂ ਤੇ ਬੈਂਗਲੌਰ ਦਾ 6ਵਾਂ ਮੈਚ ਹੋਵੇਗਾ। MI ਦੇ ਕੋਲ 4 ਵਿੱਚੋਂ 3 ਹਾਰ ਤੇ ਮਹਿਜ਼ ਇੱਕ ਜਿੱਤ ਨਾਲ 2 ਪੁਆਇੰਟ ਹਨ। RCB ਨੂੰ ਪਿਛਲੇ 5 ਮੈਚਾਂ ਵਿੱਚੋਂ ਸਿਰਫ਼ 1 ਮੈਚ ਵਿੱਚ ਜਿੱਤ ਮਿਲੀ ਹੈ ਤੇ ਬਾਕੀ 4 ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਬੈਂਗਲੌਰ ਦੇ ਵੀ ਦੋ ਪੁਆਇੰਟ ਹਨ। ਮੁੰਬਈ ਇੰਡੀਅਨਜ਼ ਰਨ ਰੇਟ ਸਹੀ ਹੋਣ ਕਾਰਨ ਪੁਆਇੰਟ ਟੇਬਲ ਵਿੱਚ 8ਵੇਂ ਨੰਬਰ ‘ਤੇ ਅਤੇ RCB 9ਵੇਂ ਨੰਬਰ ‘ਤੇ ਹੈ।
ਇੱਥੇ ਜੇਕਰ ਹੈੱਡ ਟੁ ਹੈੱਡ ਦੀ ਗੱਲ ਕੀਤੀ ਜਾਵੇ ਤਾਂ MI ਦਾ ਪਲੜਾ ਭਾਰੀ ਹੈ। ਹੁਣ ਤੱਕ IPL ਵਿੱਚ ਦੋਵੇਂ ਟੀਮਾਂ ਵਿਚਾਲੇ ਕੁੱਲ 32 ਮੁਕਾਬਲੇ ਖੇਡੇ ਗਏ ਹਨ। ਜਿਨ੍ਹਾਂ ਵਿੱਚੋਂ 18 ਮੈਚਾਂ ਵਿੱਚ ਮੁੰਬਈ ਨੂੰ ਤੇ 14 ਵਿੱਚ ਬੈਂਗਲੌਰ ਨੂੰ ਜਿੱਤ ਮਿਲੀ। ਉੱਥੇ ਹੀ ਵਾਨਖੇੜੇ ਸਟੇਡੀਅਮ ਵਿੱਚ ਦੋਵੇਂ ਟੀਮਾਂ 9 ਵਾਰ ਆਹਮੋ-ਸਾਹਮਣੇ ਹੋ ਚੁੱਕੀਆਂ ਹਨ। ਇਨ੍ਹਾਂ ਵਿੱਚ ਮੁੰਬਈ 6 ਵਾਰ ਤੇ ਬੈਂਗਲੌਰ 3 ਵਾਰ ਜਿੱਤੀ ਹੈ।
ਇਹ ਵੀ ਪੜ੍ਹੋ: ਖੰਨਾ : ਛੁੱਟੀ ‘ਤੇ ਘਰ ਆਏ ਫੌਜੀ ਜਵਾਨ ਨਾਲ ਵਾਪਰਿਆ ਭਾਣਾ, ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌ.ਤ
ਵਾਨਖੇੜੇ ਦੀ ਪਿਚ ਆਮ ਤੌਰ ‘ਤੇ ਗੇਂਦਬਾਜ਼ਾਂ ਦੀ ਤੁਲਨਾ ਵਿੱਚ ਬੱਲੇਬਾਜਾਂ ਦੇ ਲਈ ਜ਼ਿਆਦਾ ਮਦਦਗਾਰ ਸਾਬਿਤ ਹੁੰਦੀ ਹੈ। ਇੱਥੇ ਹਾਈ ਸਕੋਰਿੰਗ ਮੈਚ ਦੇਖਣ ਨੂੰ ਮਿਲਦੇ ਹਨ। ਇਸ ਵਿਕਟ ‘ਤੇ ਪੇਸਰਾਂ ਨੂੰ ਵੀ ਮਦਦ ਮਿਲਦੀ ਹੈ। ਇੱਥੇ ਹੁਣ ਤੱਕ IPL ਦੇ 111 ਮੈਚ ਖੇਡੇ ਗਏ ਹਨ। 51 ਮੈਚਾਂ ਵਿੱਚ ਪਹਿਲੀ ਇਨਿੰਗ ਵਿੱਚ ਬੈਟਿੰਗ ਕਰਨ ਵਾਲੀ ਟੀਮ ਤੇ 60 ਵਿੱਚ ਚੇਜ ਕਰਨ ਵਾਲੀ ਟੀਮ ਨੂੰ ਜਿੱਤ ਮਿਲੀ ਹੈ। ਇੱਥੋਂ ਦਾ ਸਭ ਤੋਂ ਵੱਧ ਟੀਮ ਸਕੋਰ 235 ਹੈ, ਜੋ RCB ਨੇ 2015 ਵਿੱਚ ਮੁੰਬਈ ਦੇ ਖਿਲਾਫ਼ ਬਣਾਇਆ ਸੀ।
ਦੋਨੋਂ ਟੀਮਾਂ ਦੀ ਸੰਭਾਵਿਤ ਪਲੇਇੰਗ-11
ਮੁੰਬਈ ਇੰਡੀਅਨਜ਼: ਹਾਰਦਿਕ ਪੰਡਯਾ(ਕਪਤਾਨ), ਰੋਹਿਤ ਸ਼ਰਮਾ, ਈਸ਼ਾਨ ਕਿਸ਼ਨ(ਵਿਕਟਕੀਪਰ), ਸੂਰਿਆਕੁਮਾਰ ਯਾਦਵ, ਤਿਲਕ ਵਰਮਾ, ਰੋਮਾਰਿਓ ਸ਼ੇਫਰਡ, ਟਿਮ ਡੇਵਿਡ, ਮੁਹੰਮਦ ਨਬੀ, ਪਿਯੂਸ਼ ਚਾਵਲਾ, ਜੇਰਾਲਡ ਕੂਟਜੀ ਤੇ ਜਸਪ੍ਰੀਤ ਬੁਮਰਾਹ।
ਰਾਇਲ ਚੈਲੰਜਰਸ ਬੈਂਗਲੌਰ: ਫਾਫ ਡੁ ਪਲੇਸਿਸ (ਕਪਤਾਨ), ਵਿਰਾਟ ਕੋਹਲੀ, ਰਜਤ ਪਾਟੀਦਾਰ, ਗਲੇਨ ਮੈਕਸਵੈੱਲ, ਕੈਮਰਨ ਗ੍ਰੀਨ, ਦਿਨੇਸ਼ ਕਾਰਤਿਕ (ਵਿਕਟਕੀਪਰ), ਸੌਰਵ ਚੌਹਾਨ, ਰੀਸ ਟਾਪਲੀ, ਮਯੰਕ ਡਾਗਰ, ਯਸ਼ ਦਿਆਲ ਤੇ ਮੁਹੰਮਦ ਸਿਰਾਜ।
ਵੀਡੀਓ ਲਈ ਕਲਿੱਕ ਕਰੋ -: